ਅਕਾਲੀ ਦਲ-ਭਾਜਪਾ ਸ਼ਾਸਨ ਦੌਰਾਨ ਪੰਜਾਬ ’ਚ ਬੇਰੁਜ਼ਗਾਰੀ ਨਵੀਆਂ ਉਚਾਈਆਂ ’ਤੇ ਪਹੁੰਚੀ: ਦੀਪਇੰਦਰ ਸਿੰਘ ਰੰਧਾਵਾ

0
1847

 

ਚੰਡੀਗੜ੍ਹ, 3 ਅਗਸਤ: (ਧਰਮਵੀਰ ਨਾਗਪਾਲ) ਪੰਜਾਬ ਦੇ ਨੌਜਵਾਨਾਂ ’ਚ ਬੇਰੁਜ਼ਗਾਰੀ ਦਾ ਵੱਡਾ ਅੰਕੜਾ ਅਕਾਲੀ ਦਲ-ਭਾਜਪਾ ਸ਼ਾਸਨ ਦੌਰਾਨ ਬੀਤੇ 8 ਸਾਲਾਂ ਦੌਰਾਨ 75 ਲੱਖ ਨੂੰ ਪਾਰ ਕਰ ਚੁੱਕਾ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਉਮੀਦਵਾਰ ਦੀਪਇੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਦਾਅਵੇ ਨਾ ਸਿਰਫ ਸਫੈਦ ਝੂਠ ਹਨ, ਬਲਕਿ ਨੌਕਰੀਆਂ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਨਾਲ ਵੱਡਾ ਧੋਖਾ ਹੈ, ਜਿਨ੍ਹਾਂ ’ਚ ਰਿਜਰਵ ਸ੍ਰੇਣੀਆਂ ਦੇ ਐਸ.ਸੀ ਤੇ ਬੀ.ਸੀ ਵੀ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ, ਖਾਸ ਕਰਕੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਬੇਟੇ ਸੁਖਬੀਰ ਸਿੰਘ ਬਾਦਲ ਲਈ ਝੂਠੇ ਬਿਆਨ ਦੇਣਾ ਤੇ ਆਪਣੇ ਝੂਠ ’ਤੇ ਲੋਕਾਂ ਦਾ ਭਰੋਸਾ ਕਾਇਮ ਕਰਨ ਲਈ ਝੂਠੀ ਇਸ਼ਤਿਹਾਰੀ ਮੁਹਿੰਮ ਚਲਾਉਣਾ ਫੈਸ਼ਨ ਬਣ ਚੁੱਕਾ ਹੈ। ਦੀਪਇੰਦਰ ਰੰਧਾਵਾ ਨੇ ਕਿਹਾ ਕਿ ਗਠਜੋੜ ਦੇ ਮੁੱਖ ਸਾਂਝੇਦਾਰ ਸੋਮਣੀ ਅਕਾਲੀ ਦਲ ਨੇ 2007-12 ’ਚ ਆਪਣੇ ਮੈਨੀਫੈਸਟੋ ’ਚ 1.5 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਤੇ 2012-17 ਚੋਣ ਮੈਨੀਫੈਸਟੋ ਦੌਰਾਨ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਖਾਸ ਕਰਕੇ ਮਾਝਾ, ਮਾਲਵਾ ਤੇ ਦੋਆਬਾ ਖੇਤਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਝੂਠੀਆਂ ਉਮੀਦਾਂ ਦਿੱਤੀਆਂ ਗਈਆਂ ਸਨ ਕਿ ਆਈ.ਟੀ ਹੱਬ ਦਾ ਵਿਕਾਸ ਕਰਕੇ ਆਈ.ਟੀ ਸੈਕਟਰ ’ਚ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਲੜੀ ਹੇਠ ਜੋਬ ਜਨਰੇਸ਼ਨ ਤੇ ਟ੍ਰੇਨਿੰਗ ਡਿਪਾਰਟਮੇਂਟ ਨੇ ਖੁਦ ਅਸਲੀ ਤਸਵੀਰ ਪੇਸ਼ ਕਰ ਦਿੱਤੀ ਹੈ, ਜੋ ਅਕਾਲੀ ਭਾਜਪਾ ਸਰਕਾਰ ਦੇ ਮੂੰਹ ’ਤੇ ਇਕ ਤਮਾਚਾ ਹੈ। ਦੀਪਇੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ’ਚ ਕਰੀਬ 75 ਲੱਖ ਨੌਜਵਾਨ ਬੇਰੁਜ਼ਗਾਰ ਹਨ ਅਤੇ ਹਰ ਸਾਲ ਇਹ ਅੰਕੜਾ ਵੱਧ ਰਿਹਾ ਹੈ। ਰੋਜ਼ਗਾਰ ਉਤਪਾਦਨ ’ਤੇ ਅਧਿਕਾਰਿਕ ਡਾਟਾ ਖੁਲਾਸਾ ਕਰਦਾ ਹੈ ਕਿ 2007 ’ਚ ਅਕਾਲੀ ਭਾਜਪਾ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਪੰਜਾਬ ’ਚ ਰੋਜ਼ਗਾਰ ਦਰ ’ਚ ਔਸਤਨ ਸਿਰਫ 5 ਤੋਂ 6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਜਦਕਿ ਰਿਜਰਵ ਸ੍ਰੇਣੀਆਂ ਲਈ ਇਹ ਮਾਮਲਾ ਹੋਰ ਵੀ ਗੰਭੀਰ ਹੈ।
ਦੀਪਇੰਦਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਪੱਖ ਸਾਫ ਕਰਨ ਲਈ ਤੇ ਪ੍ਰੋਗ੍ਰੇਸਿਵ ਪੰਜਾਬ ਇਨਵੈਸਟਮੇਂਟ ਸਮਿਟ ਦਾ ਅਯੋਜਨ ਕਰਕੇ ਜਾਂ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਧੋਖਾ ਦੇਣਾ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਕਾਲੀ ਭਾਜਪਾ ਸਰਕਾਰ ਦੇ ਸਾਰੇ ਗੁਨਾਹਾਂ ਦਾ ਭਾਂਡਾਫੋੜ ਕਰੇਗੀ। ਬੇਰੁਜ਼ਗਾਰ ਨੌਜਵਾਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਹ ਵੀ ਵਾਅਦਾ ਪੂਰਾ ਨਹੀਂ ਹੋਇਆ। ਦੀਪਇੰਦਰ ਰੰਧਾਵਾ, ਜਿਹੜੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਅਹੁਦੇ ਲਈ ਉਮੀਦਵਾਰ ਹਨ, ਪੰਜਾਬ ਦੇ ਨੌਜਵਾਨਾਂ ਦੀ ਜ਼ਮੀਨੀ ਹਾਲਤ ਜਾਣਨ ਲਈ ਅੱਜ ਪੰਜਾਬ ਦੀ ਫੇਰੀ ’ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਵੀ ਦੇਖਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਚੋਣਾਂ ਦੀ ਲੋਕਤਾਂਤਰਿਕ ਪ੍ਰੀਕ੍ਰਿਆ ਰਾਹੀਂ ਪ੍ਰਦਰਸ਼ਨ ਕਰਨ ਤੇ ਸਰਗਰਮ ਸਿਆਸਤ ’ਚ ਚੁਣੇ ਦਾ ਮੌਕਾ ਦੇਣ ਤੋਂ ਬਹੁਤ ਉਤਸਾਹਿਤ ਹਨ। ਸੱਤਾਧਾਰੀ ਸਰਕਾਰ ਵੱਲੋਂ ਯੂਥ ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ ’ਚ ਦਖਲ ਦੇਣ ਦੇ ਬਾਵਜੂਦ ਅਸੀਂ 2.80 ਲੱਖ ਮੈਂਬਰ ਬਣਾਉਣ ’ਚ ਕਾਮਯਾਬ ਰਹੇ ਹਾਂ। ਪੰਜਾਬ ਦੇ ਨੌਜਵਾਨ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ, ਜਿਸਨੇ ਆਪਣੇ ਮੈਨੀਫੈਸਟੋ ’ਚ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਅਕਾਲੀ ਦਲ-ਭਾਜਪਾ ਸ਼ਾਸਨ ਦੌਰਾਨ ਪੰਜਾਬ ’ਚ ਬੇਰੁਜ਼ਗਾਰੀ ਨਵੀਆਂ ਉਚਾਈਆਂ ’ਤੇ ਪਹੁੰਚੀ ਹੈ।