ਅਸਲਾ ਲਾਇਸੰਸਧਾਰਕਾਂ ਨੂੰ ਕੌਮੀ ਡਾਟਾ ਬੇਸ ਲਈ ਜਾਣਕਾਰੀ ਦਰਜ ਕਰਾਉਣ ਦਾ ਆਖਰੀ ਮੌਕਾ, ਜਾਣਕਾਰੀ ਨਾ ਦੇਣ ਵਾਲਿਆਂ ਦੇ 31 ਜਨਵਰੀ ਤੋਂ ਬਾਅਦ ਲਾਇਸੰਸ ਰੱਦ ਸਮਝੇ ਜਾਣਗੇ-ਡਿਪਟੀ ਕਮਿਸ਼ਨਰ,

0
1423

ਲੁਧਿਆਣਾ, 8 ਦਸੰਬਰ (ਸੀ ਐਨ ਆਈ )-ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜਿਲਾ ਦੇ ਸਾਰੇ ਅਸਲਾ ਲਾਇਸੰਸਾਂ ਅਤੇ ਲਾਇਸੰਸਧਾਰਕਾਂ ਦੀ ਮੁਕੰਮਲ ਸੂਚਨਾ 31 ਜਨਵਰੀ, 2018 ਤੱਕ ਨੈਸ਼ਨਲ ਡਾਟਾ ਬੇਸ ਆਫ਼ ਆਰਮਜ਼ ਲਾਇਸੰਸਜ਼ (ਐਨ.ਡੀ.ਏ.ਐਲ.) ਵਿੱਚ ਦਰਜ ਕਰਨੀ ਲਾਜ਼ਮੀ ਹੈ ਅਤੇ ਇਸ ਸਿਸਟਮ ਨਾਲ ਹਰੇਕ ਲਾਇਸੰਸਧਾਰਕ ਦਾ ਇੱਕ ਯੂਨੀਕ ਆਈ.ਡੀ.ਨੰਬਰ ਜਨਰੇਟ ਹੋਵੇਗਾ।
ਦੱਸਿਆ ਊਨਾ ਕਿ ਜਿਹੜੇ ਅਸਲਾ ਜਾਂ ਲਾਇਸੰਸਧਾਰਕ ਦੀ ਸੂਚਨਾ ਨਿਸਚਿਤ ਮਿਤੀ ਤੱਕ ਨੈਸ਼ਨਲ ਡਾਟਾ ਬੇਸ ਵਿੱਚ ਦਰਜ ਨਹੀਂ ਹੋਵੇਗੀ, ਉਸ ਦਾ ਯੂਨੀਕ ਆਈ.ਡੀ. ਨੰਬਰ ਜਨਰੇਟ ਨਹੀਂ ਹੋਵੇਗਾ ਅਤੇ ਉਸ ਦਾ ਲਾਇਸੰਸ 31 ਜਨਵਰੀ, 2018 ਤੋਂ ਬਾਅਦ ਰੱਦ ਸਮਝਿਆ ਜਾਵੇਗਾ। ਊਨਾ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਸਾਰੇ ਲਾਇਸੰਸਧਾਰਕਾਂ ਦੀ ਸਹੂਲਤ ਲਈ ਊਨਾ ਤੋਂ ਮੁਕੰਮਲ ਸੂਚਨਾ ਇਕੱਤਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਸਬ ਡਵੀਜਨ ਪਾਇਲ, ਸਮਰਾਲਾ, ਖੰਨਾ ਦਾ ਕੰਮ ਵਧੀਕ ਡਿਪਟੀ ਕਮਿਸ਼ਨਰ ਖੰਨਾ ਅਤੇ ਸਬ ਡਵੀਜ਼ਨ ਜਗਰਾਓਂ ਦਾ ਕੰਮ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਵਿਖੇ ਅਤੇ ਵਧੀਕ ਜਿਲਾ ਮੈਜਿਸਟਰੇਟ ਲੁਧਿਆਣਾ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਪਿੰਡਾਂ ਦਾ ਕੰਮ ਵਧੀਕ ਜਿਲਾ ਮੈਜਿਸਟਰੇਟ ਲੁਧਿਆਣਾ (ਜ) ਦੇ ਦਫ਼ਤਰ ਵਿਖੇ ਹੋਵੇਗਾ।
ਊਨਾ ਜਿਲਾ ਦੇ ਉਹਨਾਂ ਅਸਲਾ ਲਾਇਸੰਸਧਾਰਕਾਂ, ਜਿਹਨਾਂ ਲਾਇਸੰਸਧਾਰਕਾਂ ਦੇ ਲਾਇਸੰਸ ਕਿਸੇ ਹੋਰ ਜਿਲਾ ਜਾਂ ਹੋਰ ਰਾਜਾਂ ਤੋਂ ਜਾਰੀ ਹੋਏ ਹਨ ਪ੍ਰੰਤੂ ਜਿਲਾ ਲੁਧਿਆਣਾ ਵਿਖੇ ਰੀਨਿਊ ਹੋ ਰਹੇ ਹਨ, ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਲਾਇਸੰਸ ਬਾਰੇ ਸਾਰੀ ਜਾਣਕਾਰੀ ਮਿਤੀ 15 ਜਨਵਰੀ, 2018 ਤੱਕ ਸਬੰਧਤ ਦਫ਼ਤਰਾਂ ਵਿਖੇ ਦਰਜ ਕਰਾਉਣ। ਜਾਣਕਾਰੀ ਦਰਜ ਕਰਾਉਣ ਵੇਲੇ ਅਸਲਾ ਲਾਇਸੰਸ ਅਤੇ ਸਵੈ-ਤਸਦੀਕ ਕੀਤੀ ਹੋਈ ਫੋਟੋ ਕਾਪੀ ਵੀ ਨਾਲ ਲਿਆਉਣੀ ਜ਼ਰੂਰੀ ਹੈ।