ਅੱਜ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿੱਚ ਗੋ-ਗਰੀਨ ਲੈਹਿਰ ਦੀ ਸ਼ੂਰੁਆਤ।

0
1649

 

ਪਟਿਆਲਾ (ਧਰਮਵੀਰ ਨਾਗਪਾਲ) ਅੱਜ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿੱਚ ਗੋ-ਗਰੀਨ ਲੈਹਿਰ ਦੀ ਸ਼ੂਰੁਆਤ ਲਈ ਮਾਨਯੋਗ ਐਸ ਐਸ ਪੀ ਸ਼੍ਰੀ ਗੁਰਮੀਤ ਸਿੰਘ ਚੌਹਾਨ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੇ ਆਪਣੇ ਚੋਗਿਰਦੇ ਨੂੰ ਹਰਿਆ ਭਰਿਆ ਰੱਖਣ ਦੀ ਸਹੁੰ ਚੁੱਕੀ ।ਇਸ ਮੌਕੇ ਤੇ ਐਸ ਐਸ ਪੀ ਸਾਹਿਬ ਵਲੋ ਆਪਣੇ ਕੱਰ ਕਮਲਾਂ ਨਾਲ ਪੋਦਾ ਲਗਾਇਆ ਗਿਆ।ਐਸ ਐਸ ਪੀ ਸਾਹਿਬ ਨੇ ਬੱਚਿਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਰੁੱਖਾਂ ਹੇਠ ਘੱਟ ਰਿਹਾ ਰਕਬਾ ਵਾਤਾਵਰਨ ਲਈ ਚਿੰਤਾਂ ਦਾ ਵਿਸ਼ਾ ਹੈ ਇਸ ਲਈ ਸਾਨੂੰ ਸਭ ਨੂੰ ਇਸ ਦੀ ਸੰਭਾਲ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਬਰਸਾਤੀ ਮੌਸਮ ਦੌਰਾਨ ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਨੂੰ ਪ੍ਰਦੂਸ਼ਨ ਮੁਕਤ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਕ ਬੇਹਤਰ ਵਾਤਾਵਰਨ ਮੁਹਾਇਆ ਹੋ ਸਕੇ।ਇਸ ਮੌਕੇ ਸਕੂਲ ਦੇ ਪ੍ਰਿਸੀਪਲ ਸ਼੍ਰੀਮਤੀ ਮੀਨਾ ਥਾਪਰ ਨੇ ਕਿਹਾ ਕਿ ਵਿਦਿਆਰਥੀ ਵਰਗ ਵਾਤਾਵਰਨ ਨੂੰ ਹਰਿਆ ਭਰਿਆ ਰਖਣ ਲਈ ਅਹਿਮ ਭਮਿਕਾ ਨਿਭਾ ਸਕਦਾ ਹੈ ਉਨ੍ਹਾਂ ਵਲੋ ਸਕੂਲ ਦੇ ਬੱਚਿਆਂ ਨੂੰ ਰੱਖਾਂ ਦੀ ਸਾਭ ਸੰਭਾਲ ਬਾਰੇ ਪ੍ਰੇਰਿਤ ਕੀਤਾ ਗਿਆ ਤਾਕਿ ਉਹ ਆਪਣੇ ਆੳਣ ਵਾਲੇ ਭੱਵਿਖ ਨੂੰ ਹਰੇ ਭਰੇ ਵਾਤਾਵਰਨ ਵੱਲ ਲੈ ਜਾਣ ਸੱਕਣ ਕਿੳਕਿ ਰੁੱਖ ਆਪਣੀ ਜਿੰਦਗੀ ਦਾ ਹਿੱਸਾ ਹੁੰਦੇ ਹਨ।ਉਨ੍ਹਾਂ ਨੇ ਬੱਚਿਆ ਨੂੰ ਆਪਣੇ ਹਰੇਕ ਜਨਮ ਦਿਹਾੜੇ ਤੇ ਕੋਈ ਵੀ ਪੌਦਾ ਲਗਾ ਕੇ ਆਪਣੇ ਜਨਮ ਦਿਨ ਨੂੰ ਸਮਰਪਿਤ ਕਰਨ ਅਤੇ ਉਸਦੇ ਪਾਲਨ ਪੌਸ਼ਨ ਨੂੰ ਯਕੀਨੀ ਬਣਾੳਣ ਕਿਉਕਿ ਪੌਦੇ ਲਗਾਉਣ ਨਾਲੋ ੳਨ੍ਹਾਂ ਦੀ ਪਰਵਰਿਸ਼ ਕਰਨਾ ਜਿਆਦਾ ਮੱਹਤਵਪੂਰਨ ਹੈ।