ਆਂਗਨ ਵਾੜੀ ਬਲਾਕ ਰਾਜਪੁਰਾ ਦੀ ਪ੍ਰਧਾਨ ਸੁਨੀਤਾ ਰਾਣੀ ਅਤੇ ਸਰਕਾਲ ਪ੍ਰਧਾਨ ਸੁਮਨ ਦੁਆ ਨੇ ਐਸ ਡੀ ਐਮ ਰਾਜਪੁਰਾ ਨੂੰ ਦਿੱਤਾ ਮੰਗ ਪੱਤਰ

0
1603

ਰਾਜਪੁਰਾ (ਧਰਮਵੀਰ ਨਾਗਪਾਲ) ਆਂਗਨ ਵਾੜੀ ਬਲਾਕ ਰਾਜਪੁਰਾ ਦੀ ਪ੍ਰਧਾਨ ਸੁਨੀਤਾ ਰਾਣੀ ਅਤੇ ਸਰਕਲ ਪ੍ਰਧਾਨ ਸੁਮਨ ਦੁਆ ਨੇ ਆਪਣੇ ਸਾਥਿਆ ਸਣੇ ਐਸ ਡੀ ਐਮ ਰਾਜਪੂਰਾ ਦੇ ਦਫਤਰ ਪੁੱਜ ਕੇ ਪੰਜਾਬ ਸਰਕਾਰ ਤੋ ਆਪਣੀਆ ਮਂਗਾ ਮਨਵਾਉਣ ਲਈ ਦਿੱਤਾ ਮੰਗ ਪੱਤਰ ਦਿੱਤਾ।

ਪੱਤਰਕਾਰਾ ਨਾਲ ਗੱਲ ਕਰਦਿਆ ਉਹਨਾ ਆਖਿਆ ਕੀ ਬਲਾਕ ਰਾਜਪੂਰਾ ਦੇ ਬੀ .ਐਲ .ੳ ਜੋ ਪਿਛਲੇ 3 ਸਾਲਾ ਤੋ ਕਮ ਕਰਦੇ ਆਂ ਰਹੇ ਹਨ ,ਉਹਨਾ ਦਾ ਬਕਾਇਯਾ ਮਾਣ ਭੱਤਾ ਪੰਜਾਬ ਸਰਕਾਰ ਵਲੋ ਨਹੀ ਦਿੱਤਾ ਜਾ ਰਿਹਾ ਅਤੇ ਸਾਨੂ ਕੋਈ ਜਰ੍ਰ੍ਰੂਰੀ ਸਮਾਨ ਵੀ ਨਹੀ ਦਿੱਤਾ ਜਾ ਰਿਹਾ, ਇਸ ਤੋ ਇਲਾਵਾ ਉਹਨਾ ਆਖਿਆ ਕੀ ਸਾਡਾ ਮਾਣ ਭੱਤਾ 6000 ਤੋ 12000 ਦਾ ਸਲਾਨਾ ਕਰਣ ਦੀ ਮਂਗ ਵੀ ਪੰਜਾਬ ਸਰਕਾਰ ਵਲੋ ਅਜੇ ਅਧੁਰੀ ਪਈ ਹੈ, ਅਤੇ ਬੀ.ਐਲ .ੳ ਵਲੋ ਐਤਵਾਰ ਨੂੰ ਦਿੱਤੀ ਜਾ ਰਹੀ ਡਿਊਟੀ ਨੂੰ ਵੀ ਕਿਸੇ ਹੋਰ ਦਿਨ ਕਰਣ ਦੀ ਉਹਨਾਂ ਮੰਗ ਕੀਤੀ ਅਤੇ ਕਿਹਾ ਕਿ ਉਹਨਾ ਤੋ ਵੋਟਰ ਕਾਰਡ ਬਣਾਨ ਤੋ ਇਲਾਵਾ ਕੋਈ ਹੋਰ ਕੰਮ ਨਾ ਲਿਆ ਜਾਵੇ, ਅਤੇ ਵੋਟਾ ਵਾਲੇ ਦਿਨ ਡਿਊਟੀ ਤੇ ਨਾ ਬਿਠਾਇਆ ਜਾਵੇ, ਆਪਣੀਆ ਇਹਨਾ ਮਂਗਾ ਨੂੰ ਮੁੱਖ ਰੱਖਦਿਆਂ ਉਹਨਾ ਚਿੱਤਾਵਨੀ ਦਿਂਦਿਆ ਕਿਹਾ ਕੀ ਜੇ 10 ਦਿਨਾ ਦੇ ਅੰਦਰ ਅੰਦਰ ਸਾਡੀਆਂ ਮੰਗਾ ਨੂੰ ਨਾ ਮਨਨਿਆ ਗਿਆ ਤਾਂ ਅਸੀ ਆਪਣੇ ਇਸ ਸੰਘਰਸ਼ ਨੂੰ ਰਾਜ-ਪਧਰੀ ਤੋਰ ਤੇ ਮੂਜਾਹਰਾ ਕਰਣ ਲਈ ਮਜਬੂਰ ਹੋ ਜਾਵਾਗੇ।

ਇਸ ਮੋਕੇ ਜਦੋ ਐਸ ਡੀ ਐਮ ਰਾਜਪੂਰਾ ਸ਼੍ਰੀ ਜੇ. ਖੇ. ਜੈਨ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕੀ ਮੰਗ ਪੱਤਰ ਸਾਡੇ ਕੋਲ ਆ ਚੁਕਿਆ ਹੈ ਜੋ ਕੀ ਅਸੀ ਜਿਲਾ ਚੋਣ ਅਫਸਰ ਨੂੰ ਭੇਜ ਕੇ ਇਹਨਾ ਦੀਆਂ ਮੰਗਾ ਮਨਵਾਉਣ ਲਈ ਲਿਖ ਰਹੇ ਹਾਂ।