ਆਈ. ਟੀ. ਆਈਜ਼ ਨੂੰ ਉਦਯੋਗਾਂ ਦੀ ਲੋੜ ਮੁਤਾਬਿਕ ਕੀਤਾ ਜਾਵੇਗਾ ਅਪਗ੍ਰੇਡ-ਡਾਇਰੈਕਟਰ ਸਨਅਤਾਂ

0
1299

-ਫਿੱਟਰ ਟਰੇਡ ਲਈ ਲਗਾਏ ਰੋਜ਼ਗਾਰ ਮੇਲੇ ਵਿੱਚ 29 ਬੇਰੁਜ਼ਗਾਰਾਂ ਨੂੰ ਮੌਕੇ ‘ਤੇ ਦਿੱਤੇ ਨਿਯੁਕਤੀ ਪੱਤਰ
-ਨੌਜਵਾਨਾਂ ਹੁਨਰਮੰਦ ਬਣਾਉਣ ਲਈ ਥਿਊਰੀ ਅਤੇ ਪ੍ਰੈਕਟੀਕਲ ਦਾ ਸੰਗਮ ਕੀਤਾ ਜਾਵੇਗਾ

‘ਪੰਜਾਬ ਸਰਕਾਰ ਦਾ ਇੱਕੋ-ਇੱਕ ਨਿਸ਼ਾਨਾ ਹੈ ਕਿ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਉਨ•ਾਂ ਦੀ ਯੋਗਤਾ ਅਨੁਸਾਰ ਨੌਕਰੀ ਮਿਲੇ ਅਤੇ ਹਰ ਘਰ ਵਿੱਚ ਰੋਜ਼ਗਾਰ ਹੋਵੇ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ. ਡੀ.ਪੀ.ਐਸ. ਖਰਬੰਦਾ, ਡਾਇਰੈਕਟਰ ਉਦਯੋਗ ਅਤੇ ਰੋਜ਼ਗਾਰ ਨੇ ਅੱਜ ਲੁਧਿਆਣਾ ਵਿਖੇ ਜ਼ਿਲ•ੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਲਗਾਏ ਗਏ ਰੋਜ਼ਗਾਰ ਮੇਲਾ ਦਾ ਉਦਘਾਟਨ ਕਰਨ ਉਪਰੰਤ ਮੇਲੇ ਵਿੱਚ ਸ਼ਾਮਿਲ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਸ੍ਰੀਮਤੀ ਸੁਰਭੀ ਮਲਿਕ ਵਧੀਕ ਡਿਪਟੀ ਕਮਿਸ਼ਨਰ (ਵ) ਅਤੇ ਸ੍ਰੀਮਤੀ ਸਵਾਤੀ ਟਿਵਾਣਾ ਕਾਰਜਕਾਰੀ ਮੈਜਿਸਟ੍ਰੇਟ ਵੀ ਹਾਜ਼ਰ ਸਨ। ਫਿੱਟਰ ਟਰੇਡ ਨਾਲ ਸੰਬੰਧਤ ਲਗਾਏ ਗਏ ਮੇਲੇ ਵਿੱਚ 29 ਬੇਰੁਜ਼ਗਾਰਾਂ ਨੂੰ ਮੌਕੇ ‘ਤੇ ਨਿਯੁਕਤੀ ਪੱਤਰ ਦਿੱਤੇ ਗਏ।
ਸ੍ਰ. ਖਰਬੰਦਾ ਨੇ ਕਿਹਾ ਕਿ ਕਿਸੇ ਸੂਬੇ ਦੀ ਇੰਡਸਟਰੀ ਜਿੰਨੀ ਮਜਬੂਤ ਤੇ ਪ੍ਰਫੁੱਲਿਤ ਹੋਵੇਗੀ, ਉਨ•ਾਂ ਹੀ ਰਾਜ ਖੁਸ਼ਹਾਲ ਹੋਵੇਗਾ ਅਤੇ ਬੇਰੋਜ਼ਗਾਰੀ ਘੱਟ ਹੋਵੇਗੀ। ਇਸ ਕਾਰਨ ਹੀ ਸੂਬਾ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ ਸਨਅਤਕਾਰਾਂ ਤੋਂ ਫੀਡਬੈਕ ਲੈ ਕੇ ਆਈ.ਟੀ.ਆਈਜ਼ ਨੂੰ ਅਪਗ੍ਰੇਡ ਕਰੇਗੀ ਅਤੇ ਵਿਦਿਆਰਥੀਆਂ ਨੂੰ ਉਦਯੋਗਾਂ ਦੀ ਲੋੜ ਮੁਤਾਬਿਕ ਟ੍ਰੇਨਿੰਗ ਦੇਵੇਗੀ। ਨੌਜਵਾਨਾਂ ਨੂੰ ਕੁਸ਼ਲ ਅਤੇ ਹੁਨਰਮੰਦ ਬਣਾਉਣ ਲਈ ਥਿਊਰੀ ਅਤੇ ਪ੍ਰੈਕਟੀਕਲ ਦਾ ਸੰਗਮ ਕੀਤਾ ਜਾਵੇਗਾ, ਜਿਸ ਦਾ ਇੰਡਸਟਰੀ ਨੂੰ ਵੱਡਾ ਫਾਇਦਾ ਹੋਵੇਗਾ। ਉਹਨਾਂ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਉਦਯੋਗਾਂ ਨਾਲ ਸਬੰਧਤ ਲੋੜਾਂ ਮੁਤਾਬਿਕ ਸਰਕਾਰ ਨੂੰ ਆਪਣੇ ਸੁਝਾਅ ਦੇਣ, ਉਸ ਮੁਤਾਬਿਕ ਨਵੇਂ ਕੋਰਸ ਅਤੇ ਟ੍ਰੇਨਿੰਗਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਜਲਦੀ ਹੀ ਜ਼ਿਲ•ੇ ਵਿੱਚ ਇਕੱਲੀਆਂ ਲੜਕੀਆਂ ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇੰਡਸਟਰੀ ਨੂੰ ਤਕਰੀਬਨ 2 ਲੱਖ 63 ਹਜ਼ਾਰ ਕਾਮਿਆਂ ਦੀ ਲੋੜ ਹੈ, ਜਿਸ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ।
ਰੋਜ਼ਗਾਰ ਮੇਲੇ ਵਿੱਚ ਸ਼ਾਮਿਲ ਉਦਯੋਗਪਤੀਆਂ ਨੇ ਸੁਝਾਅ ਦਿੱਤਾ ਕਿ ਉਨ•ਾਂ ਦੇ ਯੂਨਿਟਾਂ ਨਾਲ ਆਈ.ਟੀ.ਆਈਜ਼ ਨੂੰ ਅਟੈਚ ਕੀਤਾ ਜਾਵੇ ਅਤੇ ਹਰ ਹਫਤੇ ਵਿਦਿਆਰਥੀਆਂ ਨੂੰ ਉਦਯੋਗਿਕ ਯੂਨਿਟਾਂ ਵਿੱਚ ਲਿਜਾ ਕੇ ਪ੍ਰੈਕਟੀਕਲ ਟ੍ਰੇਨਿੰਗ ਦਿਵਾਈ ਜਾਵੇ, ਜਿਸ ਨਾਲ ਵਿਦਿਆਰਥੀਆਂ ਦੇ ਸਕਿੱਲ ਵਿੱਚ ਹੋਰ ਨਿਖਾਰ ਆਵੇਗਾ ਅਤੇ ਉਹਨਾਂ ਨੂੰ ਕੋਰਸ ਖਤਮ ਕਰਨ ਉਪਰੰਤ ਨਾਲੋਂ-ਨਾਲ ਨੌਕਰੀ ਮਿਲ ਸਕੇਗੀ। ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਆਈ.ਟੀ.ਆਈ. ਵਿਭਾਗ ਹਰ ਜ਼ਿਲ•ੇ ਨਾਲ ਸਬੰਧਤ ਡਿਪਲੋਮਾ ਅਤੇ ਡਿਗਰੀ ਹੋਲਡਰ ਵਿਦਿਆਰਥੀਆਂ ਦੀ ਸਮੇਤ ਪੂਰਾ ਬਾਇਓ-ਡਾਟਾ ਸੂਚੀ ਤਿਆਰ ਕਰਕੇ ਉਦਯੋਗਿਕ ਯੂਨਿਟਾਂ ਨੂੰ ਭੇਜੇ ਅਤੇ ਨਾਲੋ-ਨਾਲ ਅਪਡੇਟ ਕੀਤੀ ਜਾਵੇ, ਜਿਸ ਨਾਲ ਨੌਜਵਾਨਾਂ ਨੂੰ ਨੌਕਰੀ ਲੈਣ ਵਿੱਚ ਵੱਡੀ ਸਹੂਲਤ ਮਿਲੇਗੀ। ਅੱਜ ਦੇ ਰੋਜ਼ਗਾਰ ਮੇਲੇ ਵਿੱਚ ਸੈਕੜੇ ਨੌਜਵਾਨਾਂ ਦੇ ਨਾਲ ਜ਼ਿਲ•ੇ ਦੀਆਂ ਪ੍ਰਮੁੱਖ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਨੌਜਵਾਨਾਂ ਨੂੰ ਨੌਕਰੀ ਜੁਆਨਿੰਗ ਲੈਟਰ ਵੰਡੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ•ਾ ਉਦਯੋਗ ਮੈਨੇਜ਼ਰ ਸ੍ਰ. ਅਮਰਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।