ਆਈ ਡੀ ਬੀ ਆਈ ਬੈਂਕ ਵਿੱਚ ਰਾਤੀ ਲਗੀ ਅੱਗ

0
1353

 

ਰਾਜਪੁਰਾ (ਧਰਮਵੀਰ ਨਾਗਪਾਲ) ਕੱਲ ਰਾਤ ਤਕਰੀਬਨ 8 ਵਜੇ ਦੇ ਕਰੀਬ ਆਈ ਟੀ ਆਈ ਚੌਕ ਦੇ ਨਜਦੀਕ ਪੈਂਦੇ ਆਈ ਡੀ ਬੀ ਆਈ ਬੈਂਕ ਵਿੱਚ ਅੱਗ ਲਗ ਜਾਣ ਕਾਰਨ ਸ਼ਹਿਰ ਵਿੱਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਿਸ ਮਗਰੋ ਬੈਂਕ ਗਾਰਡ ਵਲੋਂ ਰਾਜਪੁਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਮੌਕੇ ਤੇ ਸਮੇਂ ਸਿਰ ਪੁੱਜ ਕੇ ਰਾਜਪੁਰਾ ਫਾਇਰ ਬ੍ਰਿਗੇਡ ਦੇ ਮੁਲਾਜਮਾ ਦੀ ਸੂਝਬੂਝ ਅਤੇ ਮਿਹਨਤ ਸਦਕਾ ਬੜੀ ਜਲਦੀ ਅੱਗ ਤੇ ਕਾਬੂ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਬੈਂਕ ਦੇ ਬਾਹਰ ਲਗੇ ਏ.ਟੀ.ਐਮ ਤੇ ਲਗੇ ਗਾਰਡ ਨੇ ਦਸਿਆ ਕਿ ਕੱਲ 6 ਵਜੇ ਦੇ ਕਰੀਬ ਬੈਂਕ ਬੰਦ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਆਪਣੀ ਡਿਊਟੀ ਬੈਂਕ ਤੇ ਲਗੇ ਏਟੀਐਮ ਤੇ ਦੇ ਰਿਹਾ ਸੀ ਤਾਂ ਉਸਨੇ 8 ਵਜੇ ਦੇ ਕਰੀਬ ਬੈਂਕ ਵਿਚੋਂ ਧੂੰਆ ਉਡਦਾ ਵੇਖਿਆ, ਅੱਗ ਲਗੀ ਹੋਣ ਦੀ ਸ਼ੰਕਾ ਨੂੰ ਜਾਣ ਗਾਰਡ ਵਲੋਂ ਸਿਆਣਪ ਵਿਖਾਉਂਦੇ ਹੋਏ ਤੁਰੰਤ ਫਾਇਰ ਬ੍ਰਿਗੇਡ ਅਤੇ ਰਾਜਪੁਰਾ ਪੁਲਿਸ ਨੂੰ ਸੂਚਿਤ ਕੀਤਾ ਜਿਸ ਕਾਰਨ ਬੜੀ ਜਲਦੀ ਇਸ ਅੱਗ ਨੂੰ ਕਾਬੂ ਕਰ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਵਿਸ਼ੇ ਸਬੰਧੀ ਜਦੋਂ ਚਾਇਨਲ ਦੇ ਪੱਤਰਕਾਰ ਵਲੋਂ ਜਦੋਂ ਐਸਿਸਟੈਂਟ ਮਨੇਜਰ ਨਾਲ ਗਲ ਕਰਨੀ ਚਾਹੀ ਤਾਂ ਉਹਨਾਂ ਨੇ ਕੋਈ ਸਪਸ਼ਟ ਜਵਾਬ ਦੇਣ ਤੋਂ ਆਨਾਕਾਨੀ ਕੀਤੀ ਪਰ ਮੌਜੂਦ ਪੱਤਰਕਾਰਾ ਦੇ ਸਵਾਲਾ ਤੋਂ ਨਾ ਬਚਦੇ ਹੋਏ ਉਹਨਾਂ ਆਪਣੀ ਵੱਡੇ ਅਫਸਰਾ ਨਾਲ ਗਲ ਕਰਕੇ ਕੈਮਰੇ ਸਾਹਮਣੇ ਬੋਲਣਾ ਸ਼ੁਰੂ ਕੀਤਾ। ਉਹਨਾਂ ਦਸਿਆ ਕਿ ਅੱਗ ਲਗਣ ਦੇ ਕਾਰਨਾ ਦਾ ਪਤਾ ਨਹੀਂ ਲਗਿਆ ਹੈ ਪਰ ਛੋਟੇ ਮੋਟੇ ਫਰਨੀਚਰ ਦਾ ਸਮਾਨ ਅਤੇ ਕਾਗਜੀ ਨੁਕਸਾਨ ਹੋਇਆ ਹੈ ਜੋ ਕਿ ਕੰਪੂਯਟਰ ਰਾਹੀ ਸਾਰਾ ਡਾਟਾ ਰਿਕਵਰ ਕਰ ਲਿਆ ਜਾਵੇਗਾ।