ਆਮ ਆਦਮੀ ਪਾਰਟੀ ਨੇ ਪੰਜਾਬ ਜੋੜੋ ਤਹਿਤ ਕੱਢਿਆ ਪੈਦਲ ਮਾਰਚ

0
1474

 

ਰਾਜਪੁਰਾ 28 ਅਗਸਤ (ਧਰਮਵੀਰ ਨਾਗਪਾਲ) ਰਾਜਪੁਰਾ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋ ਸੈਕਟਰ ਕੋਆਡੀਨੇਟਰ ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਜੋੜੋ ਮੁਹਿੰਮ ਤਹਿਤ ਸਥਾਨਕ ਆਈ.ਟੀ.ਆਈ ਤੋਂ ਲੈ ਕੇ ਪਟੇਲ ਕਾਲਜ ਤੱਕ ਪੈਦਲ ਮਾਰਚ ਕੱਢਿਆ ਗਿਆ ਅਤੇ ਜਿਸ ਵਿੱਚ ਨੋਜਵਾਨਾਂ ਵਲੋਂ ਪਾਰਟੀ ਦੇ ਪੈਂਫਲਿਟ ਵੰਡੇ ਗਏ ਅਤੇ ਮਿਸਡ ਕਾਲ ‘ਤੇ ਪਾਰਟੀ ਦੀ ਮੈਂਬਰਸ਼ਿਪ ਲੈਣ ਸੰਬੰਧੀ ਜਾਣਕਾਰੀ ਦਿੱਤੀ ਗਈ ।ਇਸ ਮੋਕੇ ਸੈਕਟਰ ਕੋਆਡੀਨੇਟਰ ਧਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾਕਿ ਅੱਜ ਪਾਰਟੀ ਦੀ ਮੈਂਬਰਸ਼ਿਪ ਕਰਨ ਲਈ ਸਥਾਨਕ ਪਟੇਲ ਕਾਲਜ ਦੇ ਸਾਹਮਣੇ ਇਕ ਕੈਂਪ ਲਾਇਆ ਗਿਆ ਜਿਸ ਵਿੱਚ ਕਾਫੀ ਸੰਖਿਆਂ ਵਿੱਚ ਨੋਜਵਾਨਾਂ ਨੇ ਮੈਂਬਰਸ਼ਿਪ ਪ੍ਰਾਪਤ ਕੀਤੀ ।ਉਨ੍ਹਾਂ ਕਿਹਾ ਕਿ ਨੋਜਵਾਨਾਂ ਦੇ ਨਾਲ ਨਾਲ ਬਜੂਰਗਾਂ ਅਤੇ ਮਹਿਲਾਵਾਂ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਜੁੜਨ ਲਈ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ।ਉਨ੍ਹਾਂ ਕਿਹਾਕਿ ਲੋਕ ਪੰਜਾਬ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਪੰਜਾਬ ਵਿੱਚ ਇਕ ਸਾਫ ਸੁਥਰੀ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਵੱਲ ਪੰਜਾਬ ਦੀ ਜਨਤਾ ਰੁੱਖ ਕਰ ਚੁੱਕੀ ਹੈ ।ਇਸ ਮੋਕੇ ਰੌਕੀ ਬਸੰਤਪੁਰਾ,ਲੱਕੀ ਬਾਸੰਤਪੁਰਾ,ਇਸਲਾਮ ਮਹੁੰਦਮ ,ਜਸਪ੍ਰੀਤ ਸਿੰਘ ਧੰਮੋਲ਼ੀ ,ਸੁਖਵਿੰਦਰ ਸਿੰਘ ਮਿਰਜਾਪੁਰ,ਬਲਵੀਰ ਸਿੰਘ ਭਟੇੜੀ,ਬਲਜੀਤ ਸਿੰਘ ਬਸੰਤਪੁਰਾ,ਜਸਬੀਰ ਸਿੰਘ ਚੰਦੂਆਂ,ਗੁਰਜੰਟ ਸਿੰਘ, ਕਰਨਵੀਰ ਸਿੰਘ,ਗਗਨਦੀਪ ਸਿੰਘ ,ਲੱਖਵਿੰਦਰ ਸਿੰਘ ,ਰਮਨ ਟਿਵਾਣਾ ਸਮੇਤ ਹੋਰ ਵੀ ਹਾਜਰ ਸਨ ।