ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਵਿੱਖੇ ਵੇਦ ਸਪਤਾਹ ਸਮਾਰੋਹ ਸ਼ਰਧਾ ਨਾਲ ਸਮਾਪਤ

0
1542

 
ਰਾਜਪੁਰਾ  (ਧਰਮਵੀਰ ਨਾਗਪਾਲ) 31 ਅਗਸਤ ਤੋਂ 6 ਸਤੰਬਰ ਤੱਕ ਵੇਦ ਸਪਤਾਹ ਪ੍ਰੋਗਰਾਮ ਸਬੰਧੀ ਸਥਾਨਕ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਵਿੱਖੇ ਬੀਤੇ ਹਫਤੇ ਤੋਂ ਰੱਖੜੀ ਅਤੇ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੇ ਸਬੰਧ ਵਿੱਚ ਕਰਾਏ ਗਏ ਸਾਮਵੇਦੀ ਪ੍ਰਾਇਣ ਮਹਾਯਗ ਦੀ ਸਮਾਪਤੀ 151 ਯਜਮਾਨਾ ਦੇ ਹਵਨ ਯੱਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਹੋਈ। ਇਸ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਅਜਯ ਸਹਿਗਲ ਟਂਕਾਰਾ ਵਾਲੇ ਅਤੇ ਵਿਸ਼ੇਸ ਮਹਿਮਾਨ ਸ੍ਰੀ ਰਾਜਿੰਦਰ ਜੀ ਨਿਰੰਕਾਰੀ ਪਰਿਵਾਰ ਸਹਿਤ ਅਤੇ ਸਾਬਕਾ ਰਾਜ ਮੰਤਰੀ ਸ਼੍ਰੀ ਰਾਜ ਖੁਰਾਨਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਛਾਬੜਾ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ। ਡੀ ਏ ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵਲੋਂ ਬੈਂਡ ਅਤੇ ਬੁਕੇ ਦੇ ਕੇ ਇਹਨਾਂ ਮਹਿਮਾਨਾ ਦਾ ਸੁਆਗਤ ਕੀਤਾ ਗਿਆ ਅਤੇ ਰਜਿੰਦਰ ਨਿਰੰਕਾਰੀ ਅਤੇ ਅਜਯ ਸਹਿਗਲ ਵਲੋਂ ੳਮ ਦਾ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ ਗਈ। ਭਾਰਤ ਦੇ ਮਸ਼ਹੂਰ ਭਜਨ ਉਪਦੇਸ਼ਕ ਅਤੇ ਨੌਜਵਾਨ ਸਾਥੀ ਸ਼੍ਰੀ ਅੰਕਿਤ ਉਪਾਧਯਾਏ ਗੁੜਗਾਉਂ ਵਾਲੇ ਨੇ ਆਪਣੇ ਸਾਥੀ ਪ੍ਰਮੋਦ ਜੀ ਤਬਲਾ ਵਾਦਕ ਨਾਲ ਰਸ ਭਿੰਨੇ ਤੇ ਜਿੰਦਗੀ ਨੂੰ ਚੇਤਨਾ ਦੇਣ ਵਾਲੇ ਭਜਨ ਗਾਏ ਅਤੇ ਅਚਾਰੀਆ ਸ੍ਰੀ ਸੰਜੈ ਯਾਜਿਕ (ਯੱਗ ਦੇ ਬਰਮਾ) ਮੇਰਠ ਵਾਲੇ, ਅਚਾਰੀਆ ਡਾ. ਉਦੈਨ ਜੀ ਗੁਰੂਕੁਲ ਕਰਤਾਰਪੁਰ ਵਾਲੇ, ਸਵਾਮੀ ਸਚਿਦਾਨੰਦ ਜੀ ਅਤੇ ਗੁਰੂਕੁਲ ਕਰਤਾਰਪੁਰ ਤੋਂ ਆਏ ਤਿੰਨ ਵੇਦ ਪਾਠੀ ਨੇ ਲੋਕਾ ਨੂੰ ਬੁਰਾਈਆ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦਸੇ ਅਤੇ ਪਰਮਪਿਤਾ ਪ੍ਰਮਾਤਮਾ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਮਾਨਸਿਕ ਬਲ ਵਧਾਉਣ ਵਾਲੇ ਕਈ ਤਰਾਂ ਦੇ ਤਰੀਕੇ ਦਸੇ ਅਤੇ ਨੌਜਵਾਨਾ ਨੂੰ ਸਰਕਾਰੀ ਜਾ ਪ੍ਰਾਈਵੇਟ ਹਸਪਤਾਲਾ ਵਿੱਚ ਮਰੀਜਾ ਨਾਲ ਹਮਦਰਦੀ ਜਤਾਉਣ ਲਈ ਉਹਨਾਂ ਨੂੰ ਫਲ ਫਰੂਟ ਵੰਡਣ ਲਈ ਵੀ ਕਿਹਾ ਅਤੇ ਉਹਨਾਂ ਕਿਹਾ ਕਿ ਇਹਨਾਂ ਵਲੋਂ ਕੀਤਾ ਗਿਆ ਹਮਦਰਦੀ ਦਾ ਇਜਹਾਰ ਪਰਮਪਿਤਾ ਪ੍ਰਮਾਤਮਾ ਦੇ ਮੇਲ ਅਤੇ ਆਸੀਰਵਾਦ ਦੇ ਬਰਾਬਰ ਹੁੰਦਾ ਹੈ। ਸ੍ਰੀ ਨੀਰਜ ਜੀ ਸਟੇਜ ਸੈਕਟਰੀ ਨੇ ਬਾਖੂਬੀ ਸਟੇਜ ਦੀ ਸੇਵਾ ਨਿਭਾਉਂਦੇ ਹੋਏ ਸਮੂਹ ਮਹਿਮਾਨਾ ਨੂੰ ਸ਼੍ਰੀ ਅਸ਼ੋਕ ਕੁਮਾਰ ਛਾਬੜਾ ਪ੍ਰਧਾਨ ਆਰਿਆ ਸਮਾਜ ਮੰਦਰ ਅਤੇ ਉਹਨਾਂ ਦੀ ਟੀਮ ਸਣੇ ਸਾਰਿਆ ਨੂੰ ਸਤਿਕਾਰ ਅਤੇ ਮਾਣ ਦੇਣ ਦੀ ਘੋਸ਼ਣਾ ਕੀਤੀ ਅਤੇ ਸਾਰਿਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਸਮੇਂ ਸ਼ਹਿਰ ਦੀਆਂ ਮੁਖ ਸਮਾਜ ਸੇਵੀ ਸੰਸ਼ਥਾਵਾਂ ਜੀਵੇਂ ਮਾਨਵ ਸੇਵਾ ਮਿਸ਼ਨ, ਸੇਵਾ ਭਾਰਤੀ ਰਾਜਪੁਰਾ ਅਤੇ ਰਾਜਪੁਰਾ ਜਲ ਸੇਵਾ ਸੋਸਾਇਟੀ ਦੇ ਸਮੂਹ ਅਹੂਦੇਦਾਰਾ ਅਤੇ ਉਹਨਾਂ ਦੇ ਮੈਂਬਰਾ ਨੂੰ ਵੀ ਸਨਮਾਨਿਤ ਕੀਤਾ ਗਿਆ।ਮੰਦਰ ਦੇ ਮੁੱਖ ਸੇਵਾਦਾਰ ਸ੍ਰੀ ਬ੍ਰਹਿਮਦਤ ਜੀ ਸ਼ਾਸਤਰੀ ਅਤੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਛਾਬੜਾ ਨੇ ਸਮੂਹ ਆਏ ਮਹਿਮਾਨਾ ਅਤੇ ਪਟਿਆਲਾ, ਮੰਡੀਗੋਬਿੰਦ ਗੜ, ਖੰਨਾ, ਅਤੇ ਹੋਰ ਸ਼ਹਿਰਾ ਤੋਂ ਆਏ ਆਰਿਆ ਪ੍ਰੇਮੀਆਂ ਦਾ ਤਹਿਦਿਲੋ ਧੰਨਵਾਦ ਕੀਤਾ ।ਇਸ ਸਮੇਂ ਗੁਡ ਮਾਰਨਿੰਗ ਕਲਬ ਵਲੋਂ ਰਿਸ਼ੀ ਲੰਗਰ ਦੀ ਸੇਵਾ ਵੀ ਕੀਤੀ ਗਈ ਅਤੇ ਲੋਕਾ ਨੇ ਲੰਗਰ ਦਾ ਭਰਪੂਰ ਆਨੰਦ ਲਿਆ। ਇਸ ਵੇਲੇ ਸ਼੍ਰੀ ਵਿਦਿਆ ਰਤਨ ਆਰਿਆ, ਜਗਦੀਸ਼ ਢੀਂਗੜਾ, ਧਰਮਪਾਲ ਪ੍ਰਿੰਸੀਪਲ, ਹਰੀ ਚੰਦ ਫੌਜੀ, ਦੇਵਕੀ ਨੰਦਰ, ਨਰਿੰਦਰ ਸ਼ਾਸਤਰੀ, ਰਾਜ ਖੁਰਾਨਾ, ਪ੍ਰਵੀਨ ਛਾਬੜਾ, ੳਮ ਪ੍ਰਕਾਸ਼ ਆਰਿਆ, ਪ੍ਰੋ. ਉਮ ਪ੍ਰਕਾਸ਼ ਬੱਤਰਾ, ਪ੍ਰੋ. ਕੇ.ਬੀ. ਛਾਬੜਾ, ਸੁਰੇਸ਼ ਆਰਿਆ, ਕੈਸ਼ੀਅਰ ਸੇਤੀਆ ਜੀ, ਨੰਦ ਕਿਸ਼ੋਰ ਸਚਦੇਵਾ ਸਰਪ੍ਰਸਤ ਸ਼੍ਰੀ ਚੰਦਰ ਪ੍ਰਕਾਸ਼ ਵੱਧਵਾ, ਸੰਜੀਵ ਕਮਲ ਪ੍ਰਧਾਨ ਦੇ ਇਲਾਵਾ ਹੋਰ ਵੀ ਪਤਵੰਤੇ ਸਜੱਣ ਹਾਜਰ ਸਨ।