ਉਪ ਮੁੱਖ ਮੰਤਰੀ ਵਲੋਂ ਰੇਤਾ ਤੇ ਬਜਰੀ ਪੰਜਾਬ ਤੋਂ ਗੁਆਂਢੀ ਸੂਬਿਆਂ ’ਚ ਲਿਜਾਣ ਵਾਲੇ ਵਾਹਨਾਂ ’ਤੇ ਭਾਰੀ ਕਰ ਲਾਉਣ ਦੀ ਹਦਾਇਤ

0
1615

ਚੰਡੀਗੜ• 22 ਅਗਸਤ: (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ .ਸੁਖਬੀਰ ਸਿੰਘ ਬਾਦਲ ਨੇ ਇਕ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਕਿ ਰੂਪ ਨਗਰ, ਪਠਾਨਕੋਟ ਅਤੇ ਹੁਸ਼ਿਆਰਪੁਰ ਜਿਲਿ•ਆਂ ਦੇ ਕੰਡੀ ਖੇਤਰਾਂ ਵਿਚੋਂ ਪੰਜਾਬ ਲੈਂਡ ਪੈਰੀਫੇਰੀ ਐਕਟ (ਪੀ.ਐਲ.ਪੀ.ਏ) ਤੋਂ ਬਾਹਰਲੇ ਖੇਤਰਾਂ ਵਿਚੋਂ ਬਜਰੀ ਦੀ ਪੁਟਾਈ ਦੀ ਸੰਭਾਵਨਾ ਤਲਾਸ਼ੇਗੀ। ਉਨ•ਾਂ ਵਲੋਂ ਇਹ ਕਦਮ ਸੂਬੇ ਦੇ ਲੋਕਾਂ ਨੂੰ ਰੇਤਾ ਤੇ ਬਜਰੀ ਵਾਜਿਬ ਕੀਮਤਾਂ ’ਤੇ ਉਪਲੱਬਧ ਕਰਵਾਉਣ ਹਿੱਤ ਚੁੱਕਿਆ ਗਿਆ ਹੈ।
ਪੰਜਾਬ ਤੋਂ ਗੁਆਂਢੀ ਸੂਬਿਆਂ ਵਿਚ ਰੇਤਾ ਤੇ ਬਜਰੀ ਲਿਜਾਏ ਜਾਣ ਦਾ ਸਖਤ ਨੋਟਿਸ ਲੈਂਦਿਆਂ ਸ. ਬਾਦਲ ਨੇ  ਅਧਿਕਾਰੀਆਂ ਨੂੰ ਪੰਜਾਬ ਤੋਂ ਹੋਰਨਾਂ ਰਾਜਾਂ ਵਿਚ ਰੇਤਾ ਤੇ ਬਜਰੀ ਲਿਜਾਉਣ ਵਾਲੇ ਵਾਹਨਾ ’ਤੇ ਭਾਰੀ ਕਰ ਲਗਾਉਣ ਲਈ ਕਿਹਾ। ਉਨ•ਾਂ ਇਹ ਵੀ ਨਿਰਦੇਸ਼ ਦਿੱਤੇ ਕਿ ਰੇਤੇ ਤੇ ਬਜਰੀ ਦੇ ਖਨਨ ਵਿਚ ਤੇਜੀ ਲਿਆਂਦੀ ਜਾਵੇ ਤਾਂ ਜੋ ਬਾਜਾਰ ਵਿਚ ਇਨ•ਾਂ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ ਜੋ ਕਿ ਕੀਮਤਾਂ ਘਟਾਉਣ ਪੱਖੋਂ ਇਕ ਅਹਿਮ ਰੋਲ ਨਿਭਾਵੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਨੂੰ ਮਾਈਨਿੰਗ ਦਾ ਸਮਾਨ ਉਪਲੱਬਧ ਕਰਵਾਉਣ ਦੀ ਪ੍ਰਕ੍ਰਿਆ  ’ਤੇ ਨਿਜੀ ਤੌਰ ’ਤੇ ਨਜ਼ਰ ਰਖਣਗੇ ਅਤੇ ਕੁਝ ਹਫਤਿਆਂ ਬਾਅਦ ਸਥਿਤੀ ਦੀ ਸਮੀਖਿਆ ਕਰਨਗੇ।   ਉਨ•ਾਂ ਉਦਯੋਗ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ 20 ਸਤੰਬਰ ਤੱਕ 80 ਖਾਨਾਂ ਦੀ ਮੁੜ ਬੋਲੀ ਕਰਵਾਉਣ ਲਈ ਅਤੇ ਵਾਜਿਬ ਦਰਾਂ ’ਤੇ ਰੇਤਾ ਤੇ ਬਜਰੀ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਘੱਟ ਕੀਮਤਾਂ ਤਇ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਮੀਟਿੰਗ ਦੌਰਾਨ ਇਹ ਵੀ ਧਿਆਨ ਵਿਚ ਲਿਆਂਦਾ ਗਿਆ ਕਿ ਇਹ ਖਾਨਾਂ ਹਰੇਕ ਸਾਲ 90ਲੱਖ ਟਨ ਰੇਤਾ ਮੁਹੱਈਆ ਕਰਵਾਉਣਗੀਆਂ ਅਤੇ ਇਸ ਤਰ•ਾਂ ਸੂਬੇ ’ਚ ਮੰਗ ਤੇ ਸਪਲਾਈ ਦਾ ਸਿਲਸਿਲਾ ਸੰਤੁਲਿਤ ਰੂਪ ਵਿਚ ਚਲਦਾ ਰਹੇਗਾ।  ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਇਸ ਮੌਕੇ ਦੱਸਿਆ ਕਿ ਸੂਬੇ ਵਿਚ ਪਹਿਲਾਂ ਹੀ 70 ਖਾਨਾਂ ਚਾਲੂ ਹਨ ਅਤੇ 150 ਤੋਂ ਜਿਆਦਾ ਖਾਨਾਂ ਦੀ ਵਾਤਾਵਰਨ ਸਬੰਧੀ ਮੰਜੂਰੀ ਦੇ ਕੇਸ ਕੇਂਦਰ ਸਰਕਾਰ ਨੂੰ ਭੇਜ ਦਿੱਤੇ ਗਏ ਹਨ। ਉਨ•ਾਂ ਇਹ ਵੀ ਦੱਸਿਆ ਕਿ ਵਾਤਾਵਰਨ ਮੰਤਰਾਲੇ ਪਾਸੋਂ ਮੰਜੂਰੀ ਮਿਲਣ ਤੋਂ ਬਾਅਦ ਇਨ•ਾਂ ਖਾਨਾਂ ਦੀ ਨਿਲਾਮੀ ਦੀ ਪ੍ਰਕ੍ਰਿਆ ਵੀ ਛੇਤੀ ਹੀ ਅਮਲ ਵਿਚ ਲਿਆਂਦੀ ਜਾਵੇਗੀ।   ਮੀਟਿੰਗ ਵਿਚ ਹੋਰਨਾ ਤੋ ਇਲਾਵਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਪ੍ਰਮੁੱਖ ਸਕੱਤਰ ਉਦਯੋਗ ਅਨੀਰੁੱਧ ਤਿਵਾੜੀ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ ਔਜਲਾ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਸਕੱਤਰ ਸਿੰਚਾਈ ਕਾਹਨ ਸਿੰਘ ਪੰਨੂ, ਪੀ.ਐਸ.ਆਈ.ਈ.ਸੀ ਦੇ ਐਮ.ਡੀ ਅਮਿਤ ਢਾਕਾ  ਵੀ ਮੌਜੂਦ ਸਨ।