ਐਨ ਟੀ ਸੀ ਸਕੂਲ ਦੇ ਕੰਨਟੀਨ ਮਾਲਕ ਕ੍ਰਿਸ਼ਨ ਕੁਮਾਰ ਸ਼੍ਰੀ ਸ਼ਨੀਦੇਵ ਮੰਦਰ ਦੇ ਨਰਾਇਣ ਦਾਸ ਨੇ ਦਿੱਤਾ ਇਮਾਨਦਾਰੀ ਦਾ ਸਬੂਤ

0
1510

ਰਾਜਪੁਰਾ (ਡੀਵੀ ਨਿਊਜ ਪੰਜਾਬ) ਸਥਾਨਕ ਸਰਕਾਰੀ ਕੋ ਐਂਡ ਸੀਨੀਅਰ ਸੈਕੰਡਰੀ ਸਕੂਲ(ਐਨ ਟੀ ਸੀ) ਰਾਜਪੁਰਾ ਵਿੱਖੇ ਵਿਦਿਆਰਥੀਆਂ ਲਈ ਕਨਟੀਨ ਦੇ ਮਾਲਕ ਕ੍ਰਿਸ਼ਨ ਕੁਮਾਰ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਸਕੂਲ ਦੀ ਵਿਦਿਆਰਥਣ ਜੋ ਕਿ ਰਿਕਸ਼ੇ ਤੇ ਜਰੂਰੀ ਕੰਮ ਲਈ ਰਿਕਸ਼ੇ ਰਾਹੀ ਬਸ ਸਟੈਂਡ ਤੇ ਜਾ ਰਹੀ ਸੀ ਤਾਂ ਉਸਦਾ ਬੈਗ ਜਿਸ ਵਿੱਚ 20 ਹਜਾਰ ਰੁਪਏ ਤੇ ਹੋਰ ਜਰੂਰੀ ਕਾਗਜਾਤ ਸਨ ਅਚਾਨਕ ਰਿਕਸ਼ੇ ਤੋਂ ਗਿਰ ਗਿਆ ਤੇ ਪਿਛੇ ਆ ਕ੍ਰਿਸ਼ਨ ਕੁਮਾਰ ਨੇ ਇਹ ਬੈਗ ਆਪਣੇ ਕਬਜੇ ਵਿੱਚ ਲੈ ਕੇ ਰਿਕਸ਼ੇ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਕੋਈ ਇਸ ਦਾ ਵਲੀਵਾਰਸ ਨਾ ਮਿਲਿਆ ਤਾਂ ਉਸਨੇ ਉਸ ਬੈਗ ਵਿੱਚ ਜਰੂਰੀ ਕਾਗਜਾਤ ਰਾਹੀ ਪਤਾ ਦੇਖ ਕੇ ਉਸਦੇ ਘਰ ਪਹੁਚਿਆਂ ਜਿਥੇ ਵਿਕਾਸ ਨਗਰ ਵਿਖੇ ਉਹਨਾਂ ਦੇ ਰਿਸ਼ਤੇਦਾਰ 20 ਹਜਾਰ ਰੁਪਏ ਤੇ ਹੋਰ ਜਰੂਰੀ ਕਾਗਜਾਤਾ ਦੇ ਗੁੰਮ ਹੋਣ ਕਾਰਨ ਬਹੁਤ ਹੀ ਉਦਾਸੀ ਦਾ ਸਾਹਮਣਾ ਕਰ ਰਹੇ ਸਨ ਅਤੇ ਉਸਨੇ ਆਪਣੇ ਸਕੂਲ ਦੇ ਅਧਿਆਪਕ ਸ੍ਰ. ਜਸਬੀਰ ਸਿੰਘ ਰੰਧਾਵਾ ਅਤੇ ਅਤੇ ਸ੍ਰ.ਕਰਮ ਸਿੰਘ ਸਣੇ ਉਸ ਲੜਕੀ ਦਾ ਬੈਗ ਜਿਸ ਵਿੱਚ ਵੀਹ ਹਜਾਰ ਰੁਪਏ ਅਤੇ ਹੋਰ ਏ ਟੀ ਐਮ ਦਾ ਕਾਰਡ ਤੇ ਜਰੂਰੀ ਕਾਗਜਾਤ ਸਨ ਉਸ ਲੜਕੀ ਜਿਸ ਦਾ ਨਾਮ ਦੀਪ ਰਾਹਤ ਹੈ ਨੂੰ ਵਾਪਸ ਕਰ ਦਿੱਤੇ ਅਤੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਖੁਸ਼ੀ ਜਾਹਰ ਕੀਤੀ। ਜਦੋਂ ਉਕਤ ਪੱਤਰਕਾਰ ਵਲੋਂ ਉਹਨਾਂ ਨੂੰ ਇਸ ਇਮਾਨਦਾਰੀ ਅਤੇ ਸੱਚਾਈ ਦੇ ਰਸਤੇ ਤੇ ਚੱਲਣ ਦੀ ਪ੍ਰੇਰਣਾ ਬਾਰੇ ਪੁਛਿਆ ਗਿਆ ਤਾਂ ਉਸਨੇ ਕਿਹਾ ਕਿ ਮੈਂ ਹਰ ਐਤਵਾਰ ਆਰਿਆ ਸਮਾਜ ਮੰਦਰ ਵਿੱਖੇ ਆਉਂਦਾ ਹਾਂ ਜਿੱਥੇ ਉਥੋ ਦੇ ਵਿਦਵਾਨ ਅਤੇ ਸ਼ਾਸਤਰੀ ਹਰ ਐਤਵਾਰ ਨੂੰ ਇਹ ਉਪਦੇਸ਼ ਦਿੰਦੇ ਹਨ ਕਿ ਤੁਹਾਡੀ ਇਮਾਨਦਾਰੀ ਅਤੇ ਮਿਹਨਤ ਨਾਲ ਕਮਾਇਆਂ ਗਿਆ ਇੱਕ ਇੱਕ ਪੈਸਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਸੰਸ਼ਕਾਰਾਂ ਤੇ ਅਸਰ ਕਰਦਾ ਹੈ ਤੇ ਉਹ ਕਹਿੰਦੇ ਹਨ ਕਿ ਰਿਸ਼ਵਤਖੋਰੀ ਅਤੇ ਹੋਰ ਗਲਤ ਤਰੀਕੀਆਂ ਨਾਲ ਕਮਾਇਆਂ ਗਿਆ ਪੈਸਾ ਨਮੋਸ਼ੀ ਅਤੇ ਘਰੇਲੂ ਝਗੜਿਆਂ ਦਾ ਕਾਰਨ ਬਣਦਾ ਹੈ ਇਸ ਲਈ ਮੈਂ ਆਪਣੇ ਮਨ ਦੀ ਸ਼ਾਂਤੀ ਲਈ ਅਤੇ ਖੁਸ਼ੀਆਂ ਪ੍ਰਾਪਤ ਕਰਨ ਲਈ ਆਪਣੀ ਇਮਾਨਦਾਰੀ ਦਾ ਸਬੂਤ ਪੇਸ਼ ਕੀਤਾ ਹੈ। ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਵਲੋਂ ਰਾਜਪੁਰਾ ਦੇ ਐਸ ਡੀ ਐਮ ਸਾਹਿਬ ਸ੍ਰੀ ਜੇ.ਕੇ. ਜੈਨ ਨੂੰ ਅਪੀਲ ਹੈ ਕਿ ਇਹੋ ਜਿਹੇ ਇਮਾਨਦਾਰ ਅਤੇ ਧਾਰਮਿਕਤਾ ਨਾਲ ਜੁੜੇ ਹੋਏ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਨੈਸ਼ਨਲ ਡੇ ਤੇ ਸਨਮਾਨਿਤ ਕੀਤਾ ਜਾਵੇ ਤਾਂ ਕਿ ਹੋਰਨਾ ਨੂੰ ਵੀ ਇਸਦੇ ਇਮਾਨਦਾਰੀ ਨਾਲ ਕਮਾਏ ਗਏ ਅਤੇ ਮੇਹਨਤ ਨਾਲ ਕਮਾਏ ਪੈਸਿਆਂ ਦੀ ਪ੍ਰੇਰਣਾ ਮਿਲ ਸਕੇ।ਇਥੇ ਇਹ ਵੀ ਸੱਚ ਹੈ ਕਿ ਇਨਸਾਨ ਭਾਵੇ ਜਿੰਨੇ ਵੀ ਕਰੋੜਾ ਅਰਬਾ ਰੁਪਏ ਕਮਾ ਲਵੇ ਪਰ ਜਿਸ ਕਮਾਈ ਵਿੱਚ ਇਮਾਨਦਾਰੀ ਅਤੇ ਸਚਾਈ ਨਾ ਹੋਵੇ ਉਹ ਪੈਸੇ ਸਿਰਫ ਤੇ ਸਿਰਫ ਡਾਕਟਰਾ ਕੋਲੋ ਜਾ ਵਕੀਲਾ ਵਾਸਤੇ ਖਰਚ ਕੀਤੇ ਜਾਂਦੇ ਵੇਖੇ ਗਏ ਤੇ ਸ਼੍ਰੀ ਕ੍ਰਿਸ਼ਨ ਕੁਮਾਰ ਨੇ ਜੋ ਈਮਾਨਦਾਰੀ ਦਾ ਸਬੂਤ ਪੇਸ਼ ਕੀਤਾ ਹੈ ਉਹ ਵਾਕਿਆਂ ਹੀ ਕਾਬਲੇ ਤਾਰੀਫ ਹੈ।
ਇਸੇ ਤਰਾਂ ਹੀ ਨਰਾਇਣ ਦਾਸ ਸੇਵਕ ਸ਼੍ਰੀ ਸ਼ਨੀਦੇਵ ਮੰਦਰ ਰੇਤਾ ਬਜਰੀ ਮਾਰਕੀਟ ਨੇ ਜਦੋਂ ਭਗਵਾਨ ਸ਼ੰਕਰ ਭੋਲੇ ਨਾਥ ਦੇ ਭਵਨ ਦੀ ਸਫਾਈ ਕਰਨ ਲਗੇ ਯਾਨੀ ਫੁੱਲ ਆਦਿ ਇੱਕਠੇ ਕਰਨ ਲਗੇ ਤਾਂ ਉਹਨਾਂ ਨੂੰ 6 ਗ੍ਰਾਮ ਸੋਨੇ ਦੀ ਮੁੰਦਰੀ ਮਿਲੀ ਜਿਸਦੀ ਕੀਮਤ ਤਕਰੀਬਨ 13 ਹਜਾਰ ਰੁਪਏ ਦੀ ਹੈ ਅਤੇ ਇਹ ਮੁੰਦਰੀ ਬਰਤਨ ਮਾਰਕੀਟ ਨੇੜੇ ਸੁਰੇਸ਼ ਕੁਮਾਰ ਜੋ ਕਿ ਜਾਪਾਨ ਦਾ ਦੌਰਾ ਕਰਕੇ ਵਾਪਸ ਭਾਰਤ ਆਇਆ ਹੈ ਮੰਦਰ ਦੇ ਚੇਅਰਮੈਨ ਸ਼੍ਰੀ ਅਰਜਨ ਦੇਵ ਅਤੇ ਪ੍ਰਧਾਨ ਸ਼੍ਰੀ ਅਸ਼ੋਕ ਕੁਮਾਰ ਕਾਲੜਾ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਉਸ ਸਮੇਂ ਵਾਪਸ ਕਰ ਦਿੱਤੀ ਜਦੋਂ ਉਹ ਮੁੰਦਰੀ ਦੀ ਤਲਾਸ਼ ਵਿੱਚ ਸ਼ਨੀਦੇਵ ਮੰਦਰ ਆਇਆ ਸੀ । ਮੰਦਰ ਦੀ ਸਮੂਹ ਮਨੇਜਮੈਂਟ ਨੇ ਨਰਾਇਣ ਦਾਸ ਦੀ ਇਸ ਇਮਾਨਦਾਰੀ ਨੂੰ ਦੇਖਦੇ ਹੋਏ ਬਹੁਤ ਸਲਾਘਾ ਗਰਵ ਮਹਿਸੂਸ ਕੀਤਾ ਹੈ।