ਐਲ ਨੀਨੋ ਦੇ ਪ੍ਰਭਾਵ ਕਾਰਨ ਮੌਸਮ ਨੇ ਮਿਜਾਜ ਕੁਝ ੲਿਸ ਕਦਰ ਬਦਲੇ ਕੇ ਕਈ਼ ੲਿਤਿਹਾਸ ਰੱਚੇ ਗਏ

0
1602
ਚੈਸਪੀਕ(ਵਿਰਜੀਨੀਆ)-25 ਦਸੰਬਰ(ਸੁਰਿੰਦਰ ਢਿਲੋਂ)ਮੌਸਮ ਦੇ ਮਿਜਾਜ ਬੀਤੇ ਕੁਝ ਦਿੰਨਾਂ ਤੋਂ ਅਜਿਹੇ ਚਲ ਰਹੇ ਹਨ ਕਿ ਦਸੰਬਰ ਦੇ ਮਹੀਨੇ ਵਿਚ ਉਤਰ-ਪੂਰਬ ਅਮਰੀਕਾ ਵਿਚ ਜਿਥੇ ਪਤਝੜ ਦੇ ਮੌਸਮ ਵਾਲਾ ਤਾਪਮਾਨ ਹੈ ਉਥੇ ਦੱਖਣ ਵਿਚ ਵੀ ਤਾਪਮਾਨ ਗਰਮ ਹੈ ਬਾਰਿਸ਼ ਦਾ ਵਧੇਰੇ ਹੋਣਾ,ਪੱਛਮ ਵਿਚ ਬਰਫਬਾਰੀ ਦਾ ਹੋਣਾ ਤੇ ਪੁਰਾਣੇ ਰਿਕਾਰਡ ਟੁੱਟ ਰਹੇ ਹਨ | ਸਾਰੇ ਦੇਸ਼ ਵਿਚ ਭਾਂਵੇ ਮੌਸਮ ੲਿਕ ਨਹੀਂ ਹੁੰਦਾ ੲਿਸ ਪਿਛੇ ਕੁਝ ਭੂਗੋਲਿਕ ਤੇ ਕੁਝ ਦੂਸਰੇ ਕਾਰਨ ਵੀ ਹੁੰਦੇ ਹਨ ਜਿਸ ਵਿਚ ਐਲ ਨੀਨੋ ਦਾ ਜਿਕਰ ਜਰੂਰ ਆਉਦਾ ਹੈ ਜਦੋਂ ਤਾਪਮਾਨ ਵਿਚ ਅਸਥਿਰਤਾ ਆਉਂਦੀ ਹੈ | ਜਰਾ ਥੋੜਾ ਜਿਹਾ ਐਲ ਨੀਨੋ ਬਾਰੇ ਦੱਸ ਦਈਏ ਕਿ ੲਿਹ ਕੀ ਹੈ |ਸ਼ਾਂਤ ਮਹਾਂਸਾਗਰ ਦੇ ਵਾਤਾਵਰਣ ਵਿਚ ਆਰਜੀ ਤਬਦੀਲੀ ਜਿਸ ਵਿਚ ੲਿਸ ਦੇ ਪਾਣੀ ਦਾ ਤਾਪਮਾਨ ਕੁਝ ਡਿਗਰੀ ਗਰਮ ਹੋ ਜਾਣ ਕਾਰਨ ੲਿਸ ਦਾ ਪ੍ਰਭਾਵ ਭੂਮਧ ਰੇਖਾ ਨਾਲ ਲੱਗਦੇ ੲਿਲਾਕੇ ਤੱਕ ਹੁੰਦਾ ਹੈ |ਤਾਪਮਾਨ ਵਿਚ ਉੱਤੇ ਥੱਲੀ ਆਉਂਦੀ ਤਬਦੀਲੀ ਦਾ ਕਾਰਨ ਐਲ ਨੀਨੋ ਹੀ ਮੰਨਿਆ ਜਾਂਦਾ ਹੈ |2015 ਦੇ ਐਲ ਨੀਨੋ ਪ੍ਰਭਾਵ ਕਾਰਨ ੲਿਹ ਵਰ੍ਹਾ ੲਿਤਿਹਾਸ ਦੇ ਗਰਮ ਵਰ੍ਹਿਆਂ ਵਿਚ ਗਿਣਿਆ ਜਾਵੇਗਾ| ਮੈਕਸੀਕੋ ਵਿਚ ਆਏ ਸਮੁੰਦਰੀ ਤੂਫਾਨਾਂ,ੲਥੋਪੀਆਂ ਵਿਚ ਪਏ ਕਾਲ ਤੇ ਕੈਲੀਫੋਨੀਆ ਵਿਚ ਚਟਾਨਾਂ ਦਾ ਖਿਸਕਣਾਂ ਜਿਥੇ ੲਿਸੇ ਕਾਰਨ ਹੋਏ ਸਮਝੇ ਜਾਂਦੇ ਹਨ ਉਥੇ ਭਾਰਤੀ ਮਹਾਂ ਸਾਗਰ,ੲਿੰਡੋਨੇਸ਼ੀਆ ,ਅਸਟਰੇਲੀਆ,ਨਿਊਜੀਲੈਂਡ ਤੇ ਦੱਖਣੀ ਅਫਰੀਕਾ ਦੇ ਸਮੁੰਦਰਾਂ ਵਿਚ ਦਬਾਅ ਵੱਧਦਾ ਹੈ ਤੇ ੲਿਨ੍ਹਾਂ ਖੇਤਰਾਂ ਦੀ ਆਰਥਿਕਤਾ ਤੇ ਮਾੜਾ ਅਸਰ ਪੈਂਦਾ ਹੈ |ਕੇਂਦਰੀ ਤੇ ਪੂਰਬੀ ਸ਼ਾਂਤ ਮਹਾਂਸਾਗਰ ਵਿਚ ਦਬਾਅ ਘੱਟਣ ਕਾਰਨ ਨਤੀਜੇ ਵਿਪਰੀਤ ਹੁੰਦੇ ਹਨ |ੲਿੰਝ ਹੀ ਭੂਮਧ ਰੇਖਾ ਨਾਲ ਲੱਗਦੇ ਦੇਸ਼ਾਂ ਵਿਚ ਭਿਆਨਕ ਤੂਫਾਨਾਂ ਦੇ ਆਉਣ ਕਾਰਨ ਵਿਆਪਕ ਪੱਧਰ ਤੇ ਨੁਕਸਾਨ ਹੁੰਦੇ ਹਨ |ਸਮੁੰਦਰੀ ਜੀਵਾਂ ਦਾ ਪਾਣੀ ਦੇ ਤਾਪਮਾਨ ਕਾਰਨ ਵਿਚਰਨ ਦੇ ਸੁਭਾਅ ਕਾਰਨ ਕੁਝ ਠੰਡੇ ਪਾਣੀਆਂ ਤੇ ਕੁਝ ਗਰਮ ਵੱਲ ਰੁੱਖ ਕਰਨ ਕਾਰਨ ਕੁਝ ਦਾ ਜਿਆਦਾ ਪਕੜੇ ਜਾਣ ਕਾਰਨ ਕੀਮਤਾਂ ਵਿਚ ਕਮੀ ਤੇ ਕੁਝ ਦੇ ਘੱਟ ਪਕੜੇ ਜਾਣ ਕਾਰਨ ਕੀਮਤਾਂ ਵਿਚ ਵਾਧੇ ਦਾ ਕਾਰਨ ਬਣਦਾ ਹੈ |
     ਖੈਰ ਐਲ ਨੀਨੋ ਦੇ ਪ੍ਰਭਾਵ ਕਾਰਨ ਮੌਸਮ ਨੇ ਮਿਜਾਜ ਕੁਝ ੲਿਸ ਕਦਰ ਬਦਲੇ ਹਨ ਕੇ ਕਈ਼ ੲਿਤਿਹਾਸ ਰੱਚੇ ਗਏ ਖਬਰ ਮੁਤਾਬਿਕ ਨਾਰਫਾਕ ਕੌਮਾਂਤਰੀ ਹਵਾਈ ਅੱਡੇ ਤੇ ਰਿਕਾਰਡ ਕੀਤੇ ਤਾਪਮਾਨ ਵਿਚ ਕ੍ਰਿਸਮਿਸ ਈਵ ਤੇ ਤਾਪਮਾਨ 82 ਦੇ ਅੰਕੜੇ ਨੂੰ ਛੂਹ ਗਿਆ ਤੇ ਜਿਥੇ 124 ਸਾਲ ਪੁਰਾਣਾ ਰਿਕਾਰਡ ਟੁੱਟਾ ਉਥੇ ਦਸੰਬਰ ਗਰਮ ਮਹੀਨਾ ਰਹਿਣ ਦਾ ਰਿਕਾਰਡ ਬਣਿਆ |ਲੋਕ ਸਰਦੀ ਦੇ ਮਹੀਨੇ ਵਿਚ ਬਸੰਤ ਬਹਾਰ ਵਾਲੇ ਵਸਤਰ ਪਹਿਨਣ ਲਈ ਮਜਬੂਰ ਹੋ ਗਏ |