ਐਸੳਆਈ ਮਾਲਵਾ ਜੋਨ 2 ਦੇ ਪ੍ਰਧਾਨ ਸਰਬਜੀਤ ਝਿੰਜਰ ਦਾ ਕੀਤਾ ਸਨਮਾਨ

0
1399

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਵਿਖੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਅਕਾਲੀ ਕੋਸ਼ਲਰ ਰਣਜੀਤ ਸਿੰਘ ਰਾਣਾ ਦੇ ਦਫਤਰ ਪਹੁੰਚੇ ਐਸ.ੳ.ਆਈ ਮਾਲਵਾ ਜੋਨ 2 ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਰਣਜੀਤ ਰਾਣਾ ਸਮੇਤ ਅਕਾਲੀ ਵਰਕਰਾਂ ਵਲੋਂ ਸਨਮਾਨ ਕੀਤਾ ਗਿਆ ।ਇਸ ਮੋਕੇ ਨਗਰ ਕੋਸ਼ਲ ਰਾਜਪੁਰਾ ਦੇ ਪ੍ਰਧਾਨ ਪ੍ਰਵੀਨ ਛਾਬੜਾ ਵੀ ਮੋਜੂਦ ਸਨ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਰਾਣਾ ਨੇ ਕਿਹਾਕਿ ਸਰਬਜੀਤ ਸਿੰਘ ਝਿੰਜਰ ਵਰਗੇ ਮਿਹਨਤੀ ਯੂਥ ਆਗੂ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਜੋ ਹਮੇਸ਼ਾ ਪਾਰਟੀ ਦੀ ਮਜਬੂਤੀ ਲਈ ਕੰਮ ਕਰਦੇ ਹਨ ।ਇਸ ਮੋਕੇ ਸਰਬਜੀਤ ਸਿੰਘ ਝਿੰਜਰ ਨੇ ਕਿਹਾਕਿ ਐਸ.ੳ.ਆਈ ਵਲੋਂ ਜਲਦ ਹੀ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਜਾਵੇਗਾ ।ਉਨ੍ਹਾਂ ਕਿਹਾਕਿ ਐਸ.ੳ.ਆਈ ਉਪ ਮੁਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਦੇ ਲੋਕਾਂ ਲਈ ਲਈ ਲਾਗੂ ਕੀਤੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਸੂਬੇ ਦੇ ਲੋਕਾਂ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਪਹੁੰਚ ਸਕਣ ਅਤੇ ਅਸਲ ਲੋਕਾਂ ਨੂੰ ਇੰਨ੍ਹਾਂ ਸਕੀਮਾਂ ਦਾ ਲਾਭ ਮਿਲ ਸਕੇ ।ਇਸ ਮੋਕੇ ਨਗਰ ਕੋਸ਼ਲ ਰਾਜਪੁਰਾ ਦੇ ਪ੍ਰਧਾਨ ਪ੍ਰਵੀਨ ਛਾਬੜਾ, ਕੋਸ਼ਲਰ ਰਣਜੀਤ ਸਿੰਘ ਰਾਣਾ,ਕੋਸ਼ਲਰ ਅਰਵਿੰਦਰਪਾਲ ਸਿੰਘ ਰਾਜੂ,ਹੈਪੀ ਹਸਨਪੁਰ,ਲਾਲੀ ਢੀਡਸਾ,ਐਡਵੋਕੇਟ ਰਮਨਜੋਤ ਸਿੰਘ,ਸਵਰਨ ਸਿੰਘ ਨੰਬਰਦਾਰ,ਗੁਰਪ੍ਰੀਤ ਸਿੰਘ ਮਹਿਮੂਦਪੁਰ,ਰਜਿੰਦਰ ਸਿੰਘ,ਗੁਰਵੀਰ ਸਿੰਘ,ਸ਼ੇਰ ਸਿੰਘ,ਰਾਮ ਸਿੰਘ ਸਮੇਤ ਹੋਰ ਵੀ ਹਾਜਰ ਸਨ ।