ਕਲਗੀਧਰ ਅਕੈਡਮੀ, ਲੁਧਿਆਣਾ, ਸੈਕਰਡ ਹਾਰਟ ਕਾਨਵੈਂਟ ਸਕੂਲ, ਟੈਗੋਰ ਕਾਨਵੈਂਟ ਸਕੂਲ ਆਦਿ ਵਿਦਿਅਕ ਸੰਸਥਾਵਾਂ ਦੀਆਂ ਕੁੱਲ 20 ਬੱਸਾਂ ਦੀ ਚੈਕਿੰਗ, ਇਹਨਾਂ ਵਿਚੋਂ 6 ਬੱਸਾਂ ਕੀਤੀਆਂ ਗਈਆਂ ਬੰਦ,

0
1334

ਲੁਧਿਆਣਾ 15 ਨਵੰਬਰ (ਸੀ ਐਨ ਆਈ ) – ਅੱਜ ਮਿਤੀ 15.11.2017 ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਚਾਈਲਡ ਰਾਈਟ ਕਮਿਸ਼ਨ ਦੀ ਟੀਮ ਜਿਸ ਵਿੱਚ ਸ਼੍ਰੀ ਰਾਜਵਿੰਦਰ ਸਿੰਘ ਗਿੱਲ, (ਡਿਪਟੀ ਡਾਇਰੈਕਟਰ, ਚਾਈਲਡ ਰਾਈਟ ਕਮਿਸ਼ਨ), ਸ਼੍ਰੀ ਸਵਰਨਜੀਤ ਸਿੰਘ (ਡੀ.ਐਸ.ਪੀ.), ਸ਼੍ਰੀ ਸੁਰਿੰਦਰ ਸਿੰਘ (ਅਸਿਟੈਂਟ ਟਰਾਂਸਪੋਰਟ ਅਫਸਰ, ਹੈੱਡ ਕੁਆਰਟਰ, ਚੰਡੀਗੜ•), ਸ਼੍ਰੀਮਤੀ ਸੁਖਵੀਰ ਕੌਰ (ਬਾਲ ਸੁਰੱਖਿਆ ਅਫਸਰ), ਸ਼੍ਰੀਮਤੀ ਰੀਤੂ ਸੂਦ (ਆਊਟ ਰੀਚ ਵਰਕਰ), ਸ਼੍ਰੀ ਕੁਲਵੰਤ ਸਿੰਘ (ਐਸ.ਐਚ.ਓ) ਅਤੇ ਸ਼੍ਰੀ ਯਸ਼ਵਿੰਦਰ ਕੁਮਾਰ ਸ਼ਾਹੀ (ਟੀਚਰ, ਗੌਰਮਿੰਟ ਸੀਨੀ.ਸਕੈ.ਕੱਦੋ) ਸ਼ਾਮਿਲ ਸਨ, ਵੱਲੋ ਕਲਗੀਧਰ ਅਕੈਡਮੀ, ਲੁਧਿਆਣਾ, ਸੈਕਰਡ ਹਾਰਟ ਕਾਨਵੈਂਟ ਸਕੂਲ, ਟੈਗੋਰ ਕਾਨਵੈਂਟ ਸਕੂਲ ਆਦਿ ਵਿਦਿਅਕ ਸੰਸਥਾਵਾਂ ਦੀਆਂ ਕੁੱਲ 20 ਬੱਸਾਂ ਵਿਚੋਂ ਕੁਝ ਬੱਸਾਂ ਦੀ ਰੋਡ ਅਤੇ ਕੁਝ ਦੀ ਸਕੂਲਾਂ ਵਿੱਚ ਜਾ ਕੇ ਚੈਕਿੰਗ ਕੀਤੀ ਗਈ ।ਇਹਨਾਂ ਵਿਚੋਂ 6 ਬੱਸਾਂ ਬੰਦ ਕੀਤੀਆਂ ਗਈਆਂ ਜਿਹਨਾਂ ਵਿਚ ਕਾਫੀ ਕਮੀਆਂ ਪਾਈਆਂ ਗਈਆਂ ।