ਕੇਦਰ ਸਰਕਾਰ ਦੀ ਮਦਦ ਨਾਲ ਕਰੀਬ 300 ਕਰੋੜ ਦਾ ਪ੍ਰੋਜੇਕ੍ਟ ਲਗਾਇਆ ਜਾਏਗਾ ,ਸੁਖਬੀਰ ਬਾਦਲ

0
2125

ਫਾਜਿਲਕਾ 30 ਦਿਸ੍ਬਰ (ਸੁਰਿੰਦਰ ) ਉਪ ਮੁਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਸੰਗਤ ਦਰਸ਼ਨ ਪ੍ਰੋਰ੍ਗ੍ਰਾਮ ਤੇਹਤ ਕੀਤਾ ਦਰਜਨਾ ਪਿੰਡਾ ਦਾ ਦੋਰਾ
ਪੰਜਾਬ ਦੇ ਉਪ ਮੁਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਸੰਗਤ ਦਰਸ਼ਨ ਪ੍ਰੋਰ੍ਗ੍ਰਾਮ ਤੇਹਤ ਜੋੜ੍ਕੀ ਅੰਧੇ ਵਾਲੀ, ਚਕ ਬੰਨ ਵਾਲਾ, ਚਕ ਡੱਬ ਵਾਲਾ, ਖਿਓ ਵਾਲਾ, ਚਾਹਲਾ, ਟਾਹਲੀ ਵਾਲਾ ਬੋਦਲਾ , ਸ਼੍ਜ੍ਰਾਨਾ , ਕਮਾਲ ਵਾਲਾ , ਇਸਲਾਮ ਵਾਲਾ , ਘੱਟਿਆ ਵਾਲਾ ਬੋਦਲਾ , ਅਲਿਆਨਾ , ਮਾਹੁਆਨਾ ਬੋਦਲਾ , ਟਾਹਲੀ ਵਾਲਾ ਜੱਟਾ , ਆਦਿ ਪਿੰਡਾ ਦਾ ਦੋਰਾ ਕਰ ਵਿਕਾਸ ਕੰਮਾ ਦਾ ਲਿਆ ਜਾਇਜਾ
ਸੰਗਤ ਦਰਸ਼ਨ ਦੋਰਾਨ ਪਿੰਡ ਸ਼੍ਜ੍ਰਾਨਾ ਵਿੱਚ ਸਬੋਧਨ ਕਰਦਿਆ ਕਿਹਾ ਕੀ ਸੇਮ ਨਾਲ ਇਸ ਇਲਾਕੇ ਨੂ ਬਹੁਤ ਮਾਰ ਦਿੱਤੀ ਹੈ ਜਿਸ ਨਾਲ ਨਜਿਠਨ ਲਈ ਪੰਜਾਬ ਸਰਕਾਰ ਪ੍ਰਯਤਨ ਸ਼ੀਲ ਹੈ ਜਿਸ ਦੇ ਖਾਤਮੇ ਲਈ ਜਲਦ ਹੀ ਕੇਦਰ ਸਰਕਾਰ ਦੀ ਮਦਦ ਨਾਲ ਕਰੀਬ 300 ਕਰੋੜ ਦਾ ਪ੍ਰੋਜੇਕ੍ਟ ਲਗਾਇਆ ਜਾਏਗਾ
ਓਹਨਾ ਆਪਣੇ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਪਿੰਡ ਸ਼੍ਜ੍ਰਾਨਾ ਨੂ 25 ਲਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਪੇਲੇਸ ਅਤੇ ਬੱਚਿਆ ਦੇ ਖੇਡ ਸਟੇਡੀਅਮ ਲਈ ਕੀਤੇ 10 ਲਖ ਰੁਪਏ ਅਤੇ ਪਿੰਡ ਵਾਸੀਆ ਦੀ ਮੰਗ ਤੇ ਖੇਡਾ ਦਾ ਸਮਾਨ ਅਤੇ ਲੜਕੀਆ ਲਈ ਹਾਈ ਸਕੂਲ ਬਣਾਉਣ ਦੀ ਮੰਗ ਤੇ ਦਿੱਤੀ ਮਨਜੂਰੀ ਅਤੇ ਨਾਲ ਹੀ ਐਲਾਨ ਕੀਤਾ ਕੀ ਅਗਲੇ ਮਹੀਨੇ ਤੋ ਬੁੜਾਪਾ ਪੇਂਸ਼ਨ 250 ਰੁਪਏ ਤੋ ਵਧਾ ਕੇ 500 ਰੁਪਏ ਦਿੱਤੀ ਜਾਏਗੀ ਅਤੇ ਓਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਸੇਹਤ ਬੀਮਾ ਸਕੀਮ ਤੇਹਤ ਹਰ ਪਿੰਡ ਵਿੱਚ ਕਾਰਡ ਬਨਾਏ ਜਾ ਰਹੇ ਹਨ ਜਿਸ ਤੇ ਪਰਿਵਾਰ ਦਾ ਕੋਈ ਵੀ ਮੇਮ੍ਬਰ ਬੀਮਾਰ ਹੋਣ ਤੇ ਕਿਸੇ ਵੀ ਹਸਪਤਾਲ ਵਿੱਚ 50 ਹਜ਼ਾਰ ਰੁਪਏ ਤਕ ਦਾ ਇਲਾਜ ਮੁਫਤ ਕੀਤਾ ਜਾਏਗਾ ਮੀਡੀਆ ਨਾਲ ਗਲਬਾਤ ਕਰਦਿਆ ਉਪ ਮੁਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਪ੍ਟਣ ਕੋਲ ਕੋਈ ਮੁੱਦਾ ਨਹੀ ਹੈ ਅਤੇ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਨੂ ਨਕਾਰ ਚੁੱਕੀ ਹੈ ਅਤੇ ਪਿੰਡਾ ਵਿੱਚ ਚਲ ਰਹੇ ਵਿਕਾਸ ਕਾਰਜਾ ਤੇ ਓਹਨਾ ਕਿਹਾ ਕਿ ਸਰਕਾਰ ਵੱਲੋ ਕੀਤੇ ਜਾ ਰਹੈ ਵਿਕਾਸ ਕਾਰਜ ਬਹੁਤ ਵਧੀਆ ਢੰਗ ਨਾਲ ਕੀਤੇ ਜਾ ਰਹੇ ਹਨ ਜਿਸ ਤੇ ਪਿੰਡਾ ਦੀ ਜਨਤਾ ਸੰਤੁਸ਼ਟ ਹੈ
ਬਾਇਟ ;- ਸ ਸੁਖਬੀਰ ਸਿੰਘ ਬਾਦਲ ਉਪ ਮੁਖ ਮੰਤਰੀ ਪੰਜਾਬ