ਕੈਪਟਨ ਅਮਰਿੰਦਰ ਸਿੰਘ ਐਮ ਪੀ ਅਤੇ ਉਪਨੇਤਾ ਲੋਕਸਭਾ ਕਾਂਗਰਸ ਦੀ 4 ਜੁਲਾਈ ਨੂੰ ਰਾਜਪੁਰਾ ਪੰਜਾਬ ਫੇਰੀ ਨੂੰ ਸਫਲ ਬਣਾਉਣ ਲਈ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਦੀ ਵਿਸ਼ੇਸ ਮੀਟਿੰਗ

0
1574

 

ਰਾਜਪੁਰਾ 27 ਜੂਨ (ਰਾਜਪੁਰਾ ) ਅੱਜ ਸ੍ਰ. ਹਰਦਿਆਲ ਸਿੰਘ ਕੰਬੋਜ ਐੈਲ ਐਲ ਏ ਰਾਜਪੁਰਾ ਦੇ ਦਫਤਰ ਵਿੱਖੇ ਰਾਜਪੁਰਾ ਦਿਹਾਤੀ ਦੀ ਮੀਟਿੰਗ ਦਿਹਾਤੀ ਪ੍ਰਧਾਨ ਸ੍ਰ ਬਲਦੇਵ ਸਿੰਘ ਗਦੋਮਾਜਰਾ ਅਤੇ ਸ਼ਹਿਰੀ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ ਦੇ ਵਿਸ਼ੇਸ ਉਪਰਾਲੇ ਸਦਕਾ ਸਵੇਰੇ ਤੇ ਸ਼ਾਮੀ ਹੋਈ ਜਿਸ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਦਿਹਾਤੀ ਅਤੇ ਸ਼ਹਿਰੀ ਕਾਂਗਰਸੀ ਅਹੂਦੇਦਾਰਾਂ ਅਤੇ ਵਰਕਰਾ ਨੇ ਹਿੱਸਾ ਲਿਆ।ਇਸ ਮੀਟਿੰਗ ਵਿੱਚ ਸਾਰਿਆ ਨੇ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੈਂਬਰ ਪਾਰਲੀਮੈਂਟ ਅਤੇ ਉਪਨੇਤਾ ਲੋਕ ਸਭਾ ਕਾਂਗਰਸ ਦੀ ਰਾਜਪੁਰਾ ਵਿੱਖੇ ਫੇਰੀ ਦੌਰਾਨ ਜੋ ਮਿਤੀ 4 ਜੁਲਾਈ ਦਿਨ ਸ਼ਨੀਵਾਰ ਸਵੇਰੇ 10 ਵਜੇ ਨੂੰ ਦਿਆਲ ਪੈਲੇਸ ਰਾਜਪੁਰਾ ਟਾਊਨ ਵਿੱਖੇ ਪਹੁੰਚ ਰਹੇ ਹਨ ਦੇ ਭਰਵੇਂ ਸੁਆਗਤ ਲਈ ਟਰਾਲੀਆਂ ਟਰੱਕਾ ਅਤੇ ਬਸਾ ਕਾਰਾ ਭਰ ਭਰ ਕੇ ਭਾਰੀ ਗਿਣਤੀ ਵਿੱਚ ਸੁਆਗਤ ਕੀਤਾ ਜਾਵੇ।ਇਸ ਮੀਟਿੰਗ ਵਿੱਚ ਸਾਰਿਆਂ ਨੇ ਸ਼ਾਂਝੇ ਤੌਰ ਤੇ ਕੈਪਟਨ ਸਾਹਿਬ ਦੀ ਇਸ ਫੇਰੀ ਨੂੰ ਕਾਮਯਾਬ ਬਣਾਉਣ ਲਈ ਭਰਵਾ ਹੁੰਗਾਰਾਂ ਭਰਿਆ। ਸ੍ਰ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਹੁਣ ਅਕਾਲੀ ਵਰਕਰ ਵੀ ਕਾਂਗਰਸ ਦੀ ਸੁਪੋਰਟ ਕਰਨ ਲਈ ਤਿਆਰ ਹਨ ਕਿਉਂਕਿ ਉਹ ਇਸ ਮੌਜੂਦਾ ਸਰਕਾਰ ਤੋਂ ਤੰਗ ਆ ਚੁੱਕੇ ਹਨ। ਉਹਨਾਂ ਨੇ ਕਿਸਾਨਾ ਵਲੋਂ ਕੀਤੀਆ ਜਾ ਰਹੀਆਂ ਖੁਦਕਸ਼ੀਆਂ, ਨੌਜਵਾਨਾ ਦੀ ਬੇਰੋਜਗਾਰੀ, ਵਪਾਰੀ ਅਤੇ ਮੁਲਾਜਮਾ ਦੀਆਂ ਸਮਸਿਆਵਾਂ ਅਤੇ ਹਰ ਰੋਜ ਤਰਾਂ ਤਰਾਂ ਦੇ ਟੈਕਸ ਲਾਉਣ ਸਬੰਧੀ ਅਕਾਲੀ ਭਾਜਪਾ ਸਰਕਾਰ ਵਿਰੁੱਧ ਖੇਦ ਵਿਅਕਤ ਕੀਤਾ।ਉਹਨਾਂ ਨੇ ਸਮੂਹ ਲੋਕਾ ਨੂੰ 4 ਜੁਲਾਈ ਦਿਨ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਦਿਆਲ ਪੈਲੇਸ ਰਾਜਪੁਰਾ ਵਿੱਚ ਕੈਪਟਨ ਸਾਹਿਬ ਦੇ ਸੁਆਗਤ ਲਈ ਪਹੁੰਚਣ ਦੀ ਅਪੀਲ ਕੀਤੀ।ਇਸ ਮੀਟਿੰਗ ਵਿੱਚ ਸ਼ਹਿਰੀ ਪ੍ਰਧਾਨ ਨਰਿੰਦਰ ਸ਼ਾਸਤਰੀ, ਜਿਲਾ ਵਾਇਸ ਪ੍ਰਧਾਨ ਭੁਪਿੰਦਰ ਸੈਣੀ, ਸ਼ਹਿਰੀ ਪ੍ਰਧਾਨ ਬਨੂੜ ਸ੍ਰ੍ਰ. ਕੁਲਵਿੰਦਰ ਸਿੰਘ ਭੋਲਾ, ਯੂਥ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ, ਅਵਤਾਰ ਸਿੰਘ ਬੱਬਲਾ, ਜਿਲਾ ਜਨਰਲ ਸਕੱਤਰ ਭਜਨ ਲਾਲ ਬਨੂੜ, ਗਗਨ ਬੂਟਾ ਸਿੰਘ ਵਾਲਾ, ਅਜਮੇਰ ਸਿੰਘ ਕੋਟਲਾ, ਸ੍ਰ. ਮਲਕੀਤ ਸਿੰਘ ਉਪਲਹੇੜੀ, ਬਲਜੀਤ ਸਿੰਘ ਮਾਣਕਪੁਰ, ਜੱਸੀ ਨੀਲਪੁਰ, ਗੁਰਦੀਪ ਸਿੰਘ ਧਮੌਲੀ, ਕਰਨੈਲ ਸਿੰਘ ਚੰਦੂਮਾਜਰਾ, ਮਨਜੀਤ ਸਿੰਘ ੳਕਸੀ, ਮੁਨਸ਼ੀ ਨਲਾਸ, ਬਲਾਕ ਸੰਮਤੀ ਮੈਂਬਰਜ ਭੁਪਿੰਦਰ ਸਿੰਘ ਬਖਸ਼ੀਵਾਲਾ, ਮਨਜੀਤ ਸਿੰਘ ਅਲੂਣਾ, ਸਰਬਜੀਤ ਸਿੰਘ ਮਾਣਕਪੁਰ, ਚੇਤਨ ਦਾਸ ਖੇੜਾ ਗੱਜੂ ਅਤੇ ਮਨੋਹਰ ਲਾਲ ਖੇੜਾ ਗੱਜੂ, ਖਜਾਨ ਸਿੰਘ ਹੁਲਕਾ ਅਤੇ ਸ਼੍ਰੀ ਮਤੀ ਰੁੂਪਿੰਦਰ ਕੌਰ ਜਲਾਲਪੁਰ, ਬੀਬੀ ਲਾਭ ਕੌਰ ਨੀਲਪੁਰ, ਬੀਬੀ ਸੰਗੀਤਾ ਭੁੱਲਰ ਆਪਣੇ ਜਥਿਆਂ ਸਾਹਿਤ ਇਸ ਮੀਟਿੰਗ ਵਿੱਚ ਸਿਰਕਤ ਕੀਤੀ ਅਤੇ ਸ਼ਾਮ ਨੂੰ ਹੋਈ ਸ਼ਹਿਰੀ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ ਦੇ ਯਤਨਾ ਨਾਲ ਸਦੀ ਗਈ ਮੀਟਿੰਗ ਵਿੱਚ ਸਵੇਰ ਦੀ ਮੀਟਿੰਗ ਨਾਲੋਂ ਵੀ ਜਿਆਦਾ ਇੱਕਠ ਹੋਇਆ ਅਤੇ ਸਾਰਿਆ ਨੇ ਇੱਕੋ ਹੀ ਆਵਾਜ ਵਿੱਚ ਕੈਪਟਨ ਲਿਆੳ ਪੰਜਾਬ ਬਚਾੳ ਦਾ ਨਾਅਰਾ ਦਿੱਤਾ ਭਾਵੇਂ ਜਿਲਾ ਜਨਰਲ ਸਕੱਤਰ ਸ੍ਰੀ ਭੁਪਿੰਦਰ ਸਿੰਘ ਸੈਣੀ ਨੇ ਸਟੇਜ ਦੀ ਚੰਗੀ ਕਾਰਗੁਜਾਰੀ ਨਿਭਾਉਂਦੇ ਹੋਏ, ਹਰੀ ਚੰਦ ਫੌਜੀ,ਸੁਰਿੰਦਰ ਮੁੱਖੀ, ਜਗਦੀਸ਼ ਬੁਧਿਰਾਜਾ,ੳਮ ਪ੍ਰਕਾਸ਼ ਭਟੇਜਾ, ਸੁੱਚਾ ਸਿੰਘ ਐਡਵੋਕੇਟ, ਅਨਿਲ ਟਨੀ, ਪੰਮੀ ਸਹਿਗਲ,ਸੁਰੇਸ਼ ਵਧਾਵਨ, ਅਮਰਜੀਤ ਸ਼ਰਮਾ,ਮਾਸਟਰ ਰਾਮ ਗੋਪਾਲ ਸ਼ਰਮਾ, ਪਾਸ਼ੀ ਜੀ, ਭਾਗ ਸਿੰਘ, ਰਾਮ ਕਰਨ ਰਿਟਾਇਰਡ ਇੰਸਪੈਕਟਰ, ਬੰਸੀ ਧਵਨ,ਮਿਹਰ ਸਿੰਘ, ਕਾਕਾ ਕਰਮਜੀਤ ਸਿੰਘ, ਸੰਜੀਵ ਗੋਇਲ, ਬਹਾਦੁਰ ਸਿੰਘ, ਨਰਿੰਦਰ ਸਿੰਘ, ਮੁਰਲੀ ਅਰੋੜਾ ਅਤੇ ਚਰਨਜੀਤ ਚੰਨੀ ਆਦਿ ਕਾਂਗਰਸੀ ਆਗੂਆਂ ਨੂੰ ਬੁਲਵਾਇਆ ਤੇ ਸਾਰਿਆ ਨੇ ਇਕੋ ਆਵਾਜ ਵਿੱਚ 4 ਜੁਲਾਈ ਨੂੰ ਦਿਆਲ ਪੈਲੇਸ ਵਿੱਖੇ ਭਰਵਾ ਇੱਕਠ ਕਰਨ ਦਾ ਵਾਅਦਾ ਕੀਤਾ ਅਤੇ ਰਾਜਪੁਰਾ ਦੇ ਐਮ ਐੈਲ ਏ ਸ੍ਰ. ਹਰਦਿਆਲ ਸਿੰਘ ਕੰਬੋਜ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਇੱਕ ਰਿਕਾਰਡ ਤੋੜ ਇੱਕਠ ਹੋਵੇਗਾ ਜਿਸ ਰਾਹੀ ਦੂਜੀਆਂ ਪਾਰਟੀਆਂ ਨੂੰ ਵੀ ਪਤਾ ਲਗ ਸਕੇਗਾ ਕਿ ਹੁਣ ਪੰਜਾਬ ਦੀ ਵਾਗਡੋਰ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਮੈਂਬਰ ਪਾਰਲੀਮੈਂਟ ਹੀ ਸੰਭਾਲ ਸਕਦਾ ਹੈ ਤੇ ਹੋਰ ਕਿਸੇ ਵੀ ਨੇਤਾ ਦੇ ਵਸ ਦੀ ਗੱਲ ਨਹੀਂ।