‘ਕੌਮੀ ਲੋਕ ਅਦਾਲਤ ਦਾ ਆਯੋਜਨ’ ਸਥਾਈ ਲੋਕ ਅਦਾਲਤ ਵੱਲੋ ਇੱਕ ਹੀ ਦਿਨ ਵਿੱਚ 738 ਕੇਸਾਂ ਦਾ ਨਿਪਟਾਰਾ, 6 ਲੱਖ ਰੁਪਏ ਦੇ ਅਵਾਰਡ ਪਾਸ

0
1637

* ਅਗਲੀ ਕੌਮੀ ਲੋਕ ਅਦਾਲਤ 8 ਅਗਸਤ ਨੂੰ ਲੱਗੇਗੀ
ਪਟਿਆਲਾ, 11 ਜੁਲਾਈ: (ਧਰਮਵੀਰ ਨਾਗਪਾਲ) ਜਿਲ੍ਹਾ ਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਸ੍ਰੀ ਹਰਮਿੰਦਰ ਸਿੰਘ ਮਦਾਨ ਦੀ ਅਗਵਾਈ ਹੇਠ ਸੈਸ਼ਨ ਡਵੀਜ਼ਨ, ਪਟਿਆਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਥਾਈ ਲੋਕ-ਅਦਾਲਤ ਦੇ ਇੱਕ ਬੈਂਚ ਦਾ ਗਠਨ ਕੀਤਾ ਗਿਆ। ਇਸ ਕੌਮੀ ਲੋਕ ਅਦਾਲਤ ਵਿਖੇਂ ਬੈਂਕ, ਬਿਜਲੀ, ਟੈਲੀਫੋਨ ਅਤੇ ਹੋਰ ਜਨ-ਉਪਯੋਗੀ ਸੇਵਾਵਾਂ ਦੇ ਲੱਗਭਗ 742 ਕੇਸ ਸੁਣਵਾਈ ਲਈ ਰੱਖੇ ਗਏ, ਜਿਹਨਾਂ ਵਿੱਚਂੋ 738 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ ਅਤੇ ਲਗਭਗ 6 ਲੱਖ ਦੇ ਅਵਾਰਡ ਲੋਕ ਅਦਾਲਤ ਵਿਚ ਪਾਸ ਕੀਤੇ ਗਏ। ਕੌਮੀ ਲੋਕ ਅਦਾਲਤ ਵਿਚ ਜਨਤਾ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਕਿਉਂਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਝਗੜੇ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਇਸ ਫੈਸਲੇ ਵਿਰੁੱਧ ਕਿਸੇ ਵੀ ਅਦਾਲਤ ਵਿਚ ਅਪੀਲ ਦਾਇਰ ਨਹੀਂ ਹੁੰਦੀ ਅਤੇ ਇਸ ਦੇ ਫੈਸਲੇ ਦੀ ਮਾਨਤਾ ਸਿਵਲ ਕੋਰਟ ਦੀ ਡਿਕਰੀ ਦੇ ਬਰਾਬਰ ਹੁੰਦੀ ਹੈ। ਇਸ ਮੌਕੇ ਸ੍ਰੀ ਕਪਿਲ ਅਗਰਵਾਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿਚ ਵਿਸ਼ੇਸ਼ ਤੌਰ ਤੇ ਬਿਜਲੀ, ਟੈਲੀਫੋਨ, ਪਾਣੀ ਤੇ ਜਨ-ਉਪਯੋਗੀ ਸੇਵਾਵਾਂ ਦੇ ਕੇਸਾਂ ਦੀ ਸੁਣਵਾਈ ਹੋਈ। ਇਸ ਤੋਂ ਇਲਾਵਾ, ਹਰ ਮਹੀਨੇ ਦੇ ਕੰਮ ਵਾਲੇ ਅਖੀਰਲੇ ਸ਼ਨੀਵਾਰ ਨੂੰ ਸਾਰੀਆਂ ਜੂਡੀਸ਼ੀਅਲ ਕੋਰਟਾਂ ਵਿਖੇ ਲੋਕ-ਅਦਾਲਤ ਲਗਾਈ ਜਾਂਦੀ ਹੈ ਜਿਸ ਵਿੱਚ ਗੰਭੀਰ ਕਰੀਮੀਨਲ ਕੇਸਾਂ ਨੂੰ ਛੱਡ ਕੇ ਹਰ ਤਰਾਂ ਦੇ ਕੇਸ ਲਗਾਏ ਜਾਂਦੇ ਹਨ। ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਅਗਲੀ ਕੌਮੀ ਲੋਕ ਅਦਾਲਤ ਮਿਤੀ 08-08-2015 ਨੂੰ ਲੱਗੇਗੀ, ਜਿਸ ਵਿੱਚ ਬੈਂਕ ਮੈਟਰਸ:- ਸੈਕਸ਼ਨ-138, ਐਨ.ਆਈ. ਐਕਟ, ਰਿਕਵਰੀ ਸੂਟ ਵਗੈਰਾ (ਪੈਡਿੰਗ ਤੇ ਪ੍ਰੀਲਿਟੀਗੇਸ਼ਨ ਮੈਟਰਸ) ਦੇ ਕੇਸ ਲਾਏ ਜਾਣਗੇ। ਲੋਕ ਇਸ ਲੋਕ-ਅਦਾਲਤ ਦਾ ਲਾਭ ਉਠਾ ਕੇ ਆਪਣੇ ਝਗੜਿਆਂ ਦਾ ਸਹਿਮਤੀ ਨਾਲ ਫੈਸਲਾ ਕਰਵਾ ਸਕਦੇ ਹਨ। ਇਸ ਸੰਬੰਧੀ ਹੋਰ ਜਾਣਕਾਰੀ ਲਈ, ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਾੲਬਸਟਿੲ: ਾ.ਪੁਲਸੳ.ਗੋਵ.ਨਿ ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ ।