ਗਿੱਪੀ ਗਰੇਵਾਲ ਕਰਨਗੇ ਫਰਹਾਨ ਅਖਤਰ ਦੀ ਖਾਸ ਮੇਜਬਾਨੀ

0
1686

ਫਰਹਾਨ ਅਖਤਰ ਦੀ ਫਿਲਮ “ਲਖਨਊ ਸੈਂਟਰਲ” ਹੁਣ ਕੁਝ ਹੀ ਦਿਨਾਂ ‘ਚ ਆਪਣੇ ਪ੍ਰਸ਼ੰਸ਼ਕਾਂ ਸਾਹਮਣੇ ਦਸਤਕ ਦੇਣ ਦੇ ਲਈ ਤਿਆਰ ਹੈ I ਇਸ ਦੌਰਾਨ ਗਿੱਪੀ ਗਰੇਵਾਲ ਨੇ ਫਰਹਾਨ ਅਖਤਰ ਨੂੰ ਆਪਣੇ ਸ਼ਹਿਰ ਚੰਡੀਗੜ੍ਹ ਆਉਣ ਦਾ ਖਾਸ ਸੱਦਾ ਦਿੱਤਾ ਹੈ I ਗਿੱਪੀ ਚਾਹੁੰਦੇ ਹਨ ਕਿ ਫਰਹਾਨ ਚੰਡੀਗੜ੍ਹ ਦੇ ਵਾਸੀਆਂ ਦੇ ਵਿਚ ਆਪਣੀ ਫਿਲਮ ਦਾ ਪ੍ਰਚਾਰ ਕਰਨ ਅਤੇ ਆਪਣੀ ਮੌਜੂਦਗੀ ਦਰਜ਼ ਕਰਵਾ ਕੇ ਚੰਡੀਗੜ੍ਹ ਸ਼ਹਿਰ ‘ਚ ਚਾਰ ਚੰਨ ਲਗਾਉਣ I

ਚੰਡੀਗੜ੍ਹ ‘ਚ ਗਿੱਪੀ ਗਰੇਵਾਲ ਨੇ ਫਰਹਾਨ ਅਖਤਰ ਲਈ ਖਾਸ ਇੰਤਜ਼ਾਮ ਕੀਤੇ ਹਨ ਅਤੇ ਗਿੱਪੀ ਖੁਦ ਉਹਨਾਂ ਦੀ ਮੇਜ਼ਬਾਨੀ ਕਰਨਗੇ ਅਤੇ ਉਹਨਾਂ ਨੂੰ ਆਪਣੇ ਸ਼ਹਿਰ ਨਾਲ ਜਾਣੂ ਕਰਵਾਉਣਗੇ I Nਫਿਲਮ ;’ਚ ਫਰਹਾਨ ਅਖਤਰ ਪਹਿਲੀ ਵਾਰ ਉਤਰ ਪ੍ਰਦੇਸ਼ ਦੇ ਬੰਦੇ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ I

“ਲਖਨਊ ਸੈਂਟਰਲ” ਵਿੱਚ ਫਰਹਾਨ ਅਖਤਰ , ਡਾਇਨਾ ਪੇਂਟੀ, ਦੀਪਕ ਡੋਬਰਿਯਲ, ਰੋਨਿਤ ਰੋਏ, ਰਾਜੇਸ਼ ਸ਼ਰਮਾ ਵਰਗੇ ਬਿਹਤਰੀਨ ਕਲਾਕਾਰ ਆਪਣੀ ਅਦਾਕਾਰੀ ਨਾਲ ਤੁਹਾਡਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ I ਵਾਯਾਕਾਮ 18 ਮੋਸ਼ਨ ਪਿਕਚਰ ਅਤੇ ਇੱਮੇ ਇੰਟਰਤੈਨੇਮੇਂਟ ਅਤੇ ਮੋਸ਼ਨ ਪਿਕਚਰ ਵਲੋਂ ਬਣਾਈ ਗਈ ਇਹ ਫਿਲਮ 15 ਸਤੰਬਰ 2017 ਨੂੰ ਰਿਲੀਜ਼ ਹੋਵੇਗੀ I