ਗੁਰਦੁਆਰਾ ਆਤਮ ਪ੍ਰਕਾਸ਼ ਵਿੱਖੇ ਰੂਹਾਨੀ ਸਮਾਗਮ

0
1519

 

ਰਾਜਪੁਰਾ (ਧਰਮਵੀਰ ਨਾਗਪਾਲ) ਸੰਤਾ ਮਹਾਂਪੁਰਸ਼ਾ ਦੀ ਨਿੱਘੀ ਅਤੇ ਮਿੱਠੀ ਯਾਦ ਵਿੱਚ ਗੁਰੁਦਆਰਾ ਆਤਮ ਪ੍ਰਕਾਸ਼ ਪਿੰਡ ਧਮੌਲੀ, ਪਟਿਆਲਾ ਬਾਈਪਾਸ ਰੋਡ ਰਾਜਪੁਰਾ ਵਿੱਖੇ 31 ਅਕਤੂਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਏ ਅਤੇ ਭੋਗ ਮਿਤੀ 2 ਨਵੰਬਰ ਦਿਨ ਸੋਮਵਾਰ ਨੂੰ ਪਾਏ ਜਾਣ ਤੋਂ ਬਾਅਦ ਰੂਹਾਨੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਤ ਰਾਗੀ ਢਾਡੀ ਗੁਰੂ ਹਰਗੋਬਿੰਦ ਜੀ ਢਾਡੀ ਜਥੇ ਵਲੋਂ ਸ਼ਬਦ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦੀਆਂ ਵਾਰਾ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ, ਉਪਰਾਂਤ ਸੰਤ ਬਾਬਾ ਸਰਬਜੀਤ ਸਿੰਘ ਸੰਧੂਆ ਵਾਲਿਆ ਵਲੋਂ ਰੂਹਾਨੀ ਸਤਿਸੰਗ ਅਤੇ ਸ਼ਬਦ ਕੀਰਤਨ ਰਾਹੀ ਗੁਰੂ ਦੀ ਬਾਣੀ ਅਤੇ ਰੂਹਾਨੀਅਤ ਨਾਲ ਸਮੂਹ ਸੰਗਤਾਂ ਨੂੰ ਜੋੜੀ ਰਖਿਆ ਅਤੇ ਵਾਰ ਵਾਰ ਸੰਗਤਾ ਨੂੰ ਨਾਮ ਸਿਮਰਨ ਅਤੇ ਸੱਚ ਤੇ ਹੱਕ ਨਾਲ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ।ਸਮਾਗਮ ਦੌਰਾਨ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਨਸੀਬ ਸਿੰਘ ਜੀ ਵਲੋਂ ਸਮੂਹ ਸੰਤਾ ਮਹਾਪੁਰਸ਼ਾ ਅਤੇ ਸੇਵਾਦਾਰਾ ਨੂੰ ਗੁਰੂ ਦੀ ਬਖਸ਼ਿਸ ਸਿਰੋਪਾਏ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਵੀ ਰੂਹਾਨੀਅਤ ਵਾਲੇ ਸ਼ਬਦ ਬੋਲਦੇ ਹੋਏ ਕਿਹਾ ਕਿ ਇਹ ਸਮਾਗਮ ਸੰਤ ਬਾਬਾ ਈਸ਼ਰਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਅਤੇ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਦੇ ਇਲਾਵਾ ਮਾਤਾ ਰਣਜੀਤ ਕੌਰ ਜੀ ਰਤਵਾੜਾ ਸਾਹਿਬ ਵਾਲਿਆ ਦੀ ਨਿੱਘੀ ਅਤੇ ਮਿੱਠੀ ਯਾਦ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਤੇ ਰਹਿੰਦੇ ਸੂਰਜ ਚਾਂਦ ਸਿਤਾਰਿਆਂ ਤੱਕ ਮਨਾਇਆ ਜਾਵੇਗਾ।ਸਮਾਗਮ ਤੋਂ ਬਾਅਦ ਗੁਰੂ ਦਾ ਅੱਤੁਟ ਲੰਗਰ ਵੀ ਵਰਤਾਇਆ ਗਿਆ।ਇਸ ਸਮੇਂ ਸੰਜੀਵ ਮਾਸਟਰ ਜੀ ਜੋ ਆੜਤ ਦਾ ਕੰਮ ਕਰਦੇ ਹਨ ਦੇ ਇਲਾਵਾ ਭਾਈ ਹਰਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਗੁਰਬਚਨ ਸਿੰਘ ਅਤੇ ਹੋਰ ਮਹਾਪੁਰਸ਼ ਤੇ ਸਾਧ ਸੰਗਤਾ ਹਾਜਰ ਸਨ।