ਗੱਤਕਾ ਐਸੋਸੀਏਸ਼ਨ ’ਚ ਨਵੀਆਂ ਨਿਯੁਕਤੀਆਂ

0
1646

 

ਚੰਡੀਗੜ• 13 ਜੁਲਾਈ : (ਧਰਮਵੀਰ ਨਾਗਪਾਲ) ਰਾਜ ਵਿਚ ਗੱਤਕਾ ਖੇਡ ਦੀ ਪ੍ਰਫੁੱਲਤਾ ਅਤੇ ਖਾਸ ਕਰ ਲੜਕਿਆਂ ਵਿਚ ਸਵੇਂ ਰੱਖਿਆ ਦੇ ਗੁਣ ਪੈਦਾ ਕਰਨ ਲਈ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਵਲੋਂ ਖੇਡ ਜੱਥੇਬੰਦੀ ਵਿਚ ਤਿੰਨ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ•ਾਂ ਵਿਚ ਲਵਲੀਨ ਸਿੰਘ ਨੂੰ ਸੰਯੁਕਤ ਸਕੱਤਰ ਅਤੇ ਬਲਜੀਤ ਸਿੰਘ ਸੈਣੀ ਨੂੰ ਐਸੋਸੀਏਸ਼ਨ ਦਾ ਜੱਥੇਬੰਦਕ ਸਕੱਤਰ ਬਣਾਇਆ ਗਿਆ ਹੈ।
ਅੱਜ ਇਥੇ ਇਨ•ਾਂ ਨਿਯੁਕਤੀਆਂ ਦਾ ਐਲਾਨ ਕਰਦੇ ਹੋਏ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਸ. ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਰਾਜ ਵਿਚ ਕਰਵਾਏ ਜਾਂਦੇ ਲੜਕੀਆਂ ਦੇ ਵੱਖਰੇ ਗੱਤਕਾ ਖੇਡ ਮੁਕਾਬਲਿਆਂ ਤੇ ਟਰੇਨਿੰਗ ਕੈਂਪਾਂ ਦੇ ਬਿਹਤਰ ਪ੍ਰਬੰਧਾਂ ਲਈ ਐਸੋਸੀਏਸ਼ਨ ਦੇ ਮਹਿਲਾ ਵਿੰਗ ਨੂੰ ਮੁੜ ਤੋਂ ਕਾਰਜਸ਼ੀਲ ਕੀਤਾ ਗਿਆ ਹੈ ਜਿਸ ਲਈ ਏਸ਼ੀਅਨ ਸੋਨ ਤਮਗਾ ਜੇਤੂ ਖਿਡਾਰਨ ਸੁਨੀਤਾ ਰਾਣੀ ਨੂੰ ਗੱਤਕਾ ਐਸੋਸੀਏਸ਼ਨ ਦੇ ਮਹਿਲਾ ਵਿੰਗ ਦੀ ਸਟੇਟ ਕੁਆਰਡੀਨੇਟਰ ਅਤੇ ਜਗਕਿਰਨ ਕੌਰ ਵੜੈਚ ਨੂੰ ਜਾਇੰਟ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਸ. ਭੁੱਲਰ ਨੇ ਕਿਹਾ ਕਿ 17 ਜੁਲਾਈ ਤੋਂ 19 ਜੁਲਾਈ ਤੱਕ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿਖੇ ਲੜਕੀਆਂ ਲਈ ਆਯੋਜਿਤ ਤਿੰਨ ਰੋਜਾ ਗੱਤਕਾ ਟਰੇਨਿੰਗ ਵਰਕਸ਼ਾਪ ਸੁਨੀਤਾ ਰਾਣੀ ਦੀ ਦੇਖ-ਰੇਖ ਹੇਠ ਲਗਵਾਈ ਜਾਵੇਗੀ। ਇਸ ਤੋਂ ਇਲਾਵਾ ਸਤੰਬਰ ਅਤੇ ਅਕਤੂਬਰ ਮਹੀਨੇ ਲੜਕੀਆਂ ਦੇ ਹੋਣ ਵਾਲੇ ਰਾਜ ਪੱਧਰੀ ਅਤੇ ਕੌਮੀ ਪੱਧਰ ਗੱਤਕਾ ਚੈਂਪੀਅਨਸ਼ਿਪਾਂ ਦੀ ਇੰਚਾਰਜ ਵੀ ਸੁਨੀਤਾ ਰਾਣੀ ਨੂੰ ਬਣਾਇਆ ਗਿਆ ਹੈ।