ਚੌਧਰੀ ਜਗਜੀਤ ਸਿੰਘ ਦੇ ਦਿਹਾਂਤ ’ਤੇ ਸ਼ਕੀਲ ਅਹਿਮਦ ਨੇ ਦੁੱਖ ਪ੍ਰਗਟਾਇਆ

0
1712

ਚੰਡੀਗੜ੍ਹ, 4 ਅਗਸਤ: (ਧਰਮਵੀਰ ਨਾਗਪਾਲ) ਏ.ਆਈ.ਸੀ.ਸੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ਼ ਡਾ. ਸ਼ਕੀਲ ਅਹਿਮਦ ਨੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਦਿਹਾਂਤ ’ਤੇ ਗਹਿਰਾ ਦੁੱਖ ਪ੍ਰਗਟਾਇਆ ਹੈ, ਜਿਨ੍ਹਾਂ ਅੱਜ ਸਵੇਰੇ ਜ¦ਧਰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸ਼ੋਕ ਸੰਦੇਸ਼ ’ਚ ਅਹਿਮਦ ਨੇ ਚੌਧਰੀ ਨੂੰ ਸਮਾਜ ਦੇ ਪਿਛੜੇ ਤੇ ਦਲਿਤ ਸਮਾਜ ਦਾ ਮਹਾਨ ਆਗੂ ਦੱਸਿਆ ਹੈ। ਜਿਨ੍ਹਾਂ ਦੇ ਸਮਾਜ ਦੇ ਪਿਛੜੇ ਵਰਗਾਂ ਦੀ ਭਲਾਈ ਖਾਤਿਰ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕੀਤੀ ਹੈ।