ਜਨਮ ਸਰਟੀਫਿਕੇਟ ਬਣਾਉਣ ਲਈ ਚਲ ਰਿਹੈ ਕਾਲੇ ਕਾਰੋਬਾਰ ਨੂੰ ਬੰਦ ਕਰਨ ਲਈ ਪ੍ਰਸ਼ਾਸਨ ਗੂੜੀ ਨੀਂਦ ਤੋਂ ਜਾਗੇ – ਯੁੱਧਬੀਰ ਮਾਲਟੂ

0
1790

ਜਨਮ ਸਰਟੀਫਿਕੇਟ ਬਣਾਉਣ ਲਈ ਚਲ ਰਿਹੈ ਕਾਲੇ ਕਾਰੋਬਾਰ ਨੂੰ ਬੰਦ ਕਰਨ ਲਈ ਪ੍ਰਸ਼ਾਸਨ ਗੂੜੀ ਨੀਂਦ ਤੋਂ ਜਾਗੇ – ਯੁੱਧਬੀਰ ਮਾਲਟੂ

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਤੋਂ ਲੈ ਕੇ ਜਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਕਰਮਚਾਰੀਆਂ ਤਕ ਦਲਾਲਾਂ ਵਲੋਂ ਦਿੱਤੀ ਜਾਂਦੀ ਹੈ ਵੱਡੀ ਕਮਿਸ਼ਨ

ਬਟਾਲਾ, 17 ਅਗਸਤ – ਇਕ ਆਮ ਆਦਮੀ ਨੂੰ ਆਪਣੇ ਬੱਚਿਆਂ ਦਾ ਜਨਮ ਸਰਟੀਫਿਕੇਟ ਲੈਣ ਲਈ ਜੋ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰ ਕੇ ਜਦੋ ਜਹਿਦ ਕਰਨੀ ਪੈਂਦੀ ਹੈ ਅਤੇ ਅਖੀਰ ਵਿੱਚ ਉਸਨੂੰ ਫਿਰ ਵੀ ਮੋਟੀ ਰਿਸ਼ਵਤ ਦੇਣ ਤੋਂ ਬਿਨਾਂ ਆਪਣੇ ਬੱਚੇ ਦਾ ਜਨਮ ਸਰਟੀਫਿਕੇਟ ਹਾਸਲ ਨਹੀਂ ਹੁੰਦਾ ਇਹ ਸਚਾਈ ਹੈ ਗੁਰਦਾਸਪੁਰ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ , ਨਗਰ ਕੌਂਸਲ ਬਟਾਲਾ ਸਮੇਤ ਜਨਮ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਦੇ ਰਸਤੇ ਵਿੱਚ ਆਉਂਦੇ ਦਫਤਰਾਂ ਜਿਵੇ ਨਗਰ ਕੌਂਸਲ , ਸਰਕਾਰੀ ਹਸਪਤਾਲ , ਉਪ ਮੰਡਲ ਮੈਜਿਸਟਰੇਟ ਦਫਤਰ ਤੋਂ ਲੈ ਕੇ ਜਿਲ੍ਹੇ ਦੀਆਂ ਤਹਿਸੀਲਾਂ ਅਤੇ ਕਚਹਿਰੀਆਂ ਵਿੱਚ ਬੈਠੇ ਦਲਾਲਾਂ ਦਾ ਵਿਭਾਗਾਂ ਦੇ ਕਰਮਚਾਰੀਆਂ ਨਾਲ ਜੁੜੀਆਂ ਤਾਰਾਂ ਦੀ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਤੇ ਸੀਨੀਅਰ ਭਾਜਪਾ ਆਗੂ ਯੁੱਧਬੀਰ ਸਿੰਘ ਮਾਲਟੂ ਨੇ ਗਲਬਾਤ ਦੋਰਾਨ ਕੀਤਾ । ਭਾਜਪਾ ਆਗੂ ਸ੍ਰ ਯੁੱਧਬੀਰ ਸਿੰਘ ਮਾਲਟੂ ਨੇ ਗਲਬਾਤ ਕਰਦਿਆ ਕਿਹਾ ਕਿ ਆਮ ਆਦਮੀ ਨੂੰ ਛੋਟੇ ਛੋਟੇ ਕੰਮਾਂ ਲਈ ਵੱਡੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਪ੍ਰਸ਼ਾਸਨਿਕ ਢਾਂਚਾ ਜਿੰਮੇਵਾਰ ਹੈ ਅਤੇ ਅਜ ਸਬੰਧਤ ਵਿਭਾਗ ਦੀ ਇਸ ਕਾਰਗੁਜ਼ਾਰੀ ਤੋਂ ਪਰੇਸ਼ਾਨ ਹੋ ਕੇ ਮੈਨੂੰ ਬੋਲਣਾ ਪੈ ਰਿਹਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਆਮ ਆਦਮੀ ਦੇ ਨਾਲ ਖੜ੍ਹੀ ਹੈ ਅਤੇ ਭਾਜਪਾ ਆਮ ਆਦਮੀ ਦਾ ਇਸ ਤਰ੍ਹਾਂ ਸਰਕਾਰੀ ਦਫਤਰਾਂ ਵਿੱਚ ਹੋ ਰਿਹਾ ਸ਼ੋਸ਼ਣ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ । ਭਾਜਪਾ ਦੇ ਸੀਨੀਅਰ ਆਗੂ ਸ੍ਰ ਯੁੱਧਬੀਰ ਸਿੰਘ ਮਾਲਟੂ ਨੇ ਸਿੱਧੇ ਤੌਰ ’ ਤੇ ਕਿਹਾ ਕਿ ਕੁਝ ਦਲਾਲਾਂ ਨੇ ਸਰਕਾਰੀ ਹਸਪਤਾਲ ਦੇ ਲੇਖਾਕਾਰ ਵਿਭਾਗ ਦੇ ਕਰਮਚਾਰੀਆਂ ਨਾਲ ਕਥਿਤ ਮਿਲੀਭੁਗਤ ਕੀਤੀ ਹੋਈ ਹੈ ਜੋ ਬਾਹਰ ਜਨਮ ਸਰਟੀਫਿਕੇਟ ਬਣਾਉਣ ਲਈ ਆਏ ਲੋਕਾਂ ਨੂੰ ਉਨ੍ਹਾਂ ਦੇ ਸਰਟੀਫਿਕੇਟ ਜਲਦ ਬਣਾ ਕੇ ਦੇਣ ਦੀ ਗੱਲ ਕਰਕੇ 10 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਬਟੋਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਜਿਸਦਾ ਵੱਡਾ ਹਿੱਸਾ ਅੰਦਰ ਬੈਠੇ ਸਰਕਾਰੀ ਕਰਮਚਾਰੀਆਂ ਨੂੰ ਪਹੁੰਚਦਾ ਹੈ ਅਤੇ ਇਸ ਦੇ ਨਾਲ ਹੀ ਨਵੇਂ ਸਰਟੀਫਿਕੇਟ ਲੈਣ ਲਈ ਬਿਨੈ ਪੱਤਰ , ਲੇਟ ਇੰਦਰਾਜ , ਨਾਟ ਫਾਉਂਡ , ਬੱਚੇ ਦਾ ਨਾਂ ਸਹੀ ਕਰਾਉਣ , ਤਾਰੀਖ ਸਹੀ ਕਰਵਾਉਣ ਲਈ ਆਮ ਲੋਕਾਂ ਨੂੰ ਮਹੀਨਿਆਂ ਤੱਕ ਇਸ ਦਫਤਰ ਦੇ ਚੱਕਰ ਮਾਰਨੇ ਪੈਂਦੇ ਹਨ ਪਰ ਅਜਿਹੇ ਦਲਾਲ ਇਹੀ ਕੰਮ ਰਿਸ਼ਵਤ ਲੈ ਕੇ ਕੁੱਝ ਹੀ ਦਿਨਾਂ ਵਿੱਚ ਕੰਮ ਕਰਵਾ ਦਿੰਦੇ ਹਨ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇਸ ਵਿਭਾਗ ਦੇ ਕਰਮਚਾਰੀਆਂ ਨੇ ਜਾਣਬੁੱਝ ਕੇ ਲੋਕਾਂ ਦੀਆਂ ਫਾਈਲਾਂ ਦਬਾਅ ਕੇ ਰੱਖੀਆਂ ਹਨ ਅਤੇ ਜਿਸ ਫਾਈਲ ਦੀ ਕਮਿਸ਼ਨ ਇਨ੍ਹਾਂ ਨੂੰ ਮਿਲਦੀ ਹੈ ਉਸਦੀ ਫਾਈਲ ਕਢ ਕੇ ਕੰਮ ਕਰ ਦਿੱਤਾ ਜਾਂਦਾ ਹੈ ਅਤੇ ਕੁੱਝ ਮਾਮਲੇ ਇਥੋਂ ਤੱਕ ਵੀ ਜਗਜਾਹਰ ਹੋਏ ਹਨ ਕਿ ਇਨ੍ਹਾਂ ਲੇਖਾਕਾਰ ਵਿਭਾਗ ਦੇ ਕਰਮਚਾਰੀਆਂ ਵਲੋਂ ਜਾਣਬੁੱਝ ਕੇ ਨਾਂ ਗਲਤ ਲਿਖ ਦਿੱਤੇ ਜਾਂਦੇ ਹਨ ਤਾਂ ਜੋ ਰੀ ਕੁਰੇਕਸ਼ਨ ਕਰਾਉਣ ਲਈ ਵੀ ਲੋਕਾਂ ਕੋਲੋਂ ਪੈਸੇ ਬਟੋਰੇ ਜਾਣ। ਭਾਜਪਾ ਆਗੂ ਯੁੱਧਬੀਰ ਮਾਲਟੂ ਨੇ ਜਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ , ਸਿਵਲ ਸਰਜਨ ਗੁਰਦਾਸਪੁਰ , ਨਗਰ ਕੌਂਸਲਾਂ ਦੇ ਈ.ੳ , ਜਿਲ੍ਹਾ ਗੁਰਦਾਸਪੁਰ ਦੇ ਉਪ ਮੰਡਲ ਮੈਜਿਸਟ੍ਰੇਟਾਂ ਅਤੇ ਵਿਜੀਲੈਂਸ ਬਿਊਰੋ ਕੋਲੋਂ ਮੰਗ ਕੀਤੀ ਹੈ ਕਿ ਜਨਮ – ਮੌਤ ਦੇ ਸਰਟੀਫਿਕੇਟਾਂ ਦੇ ਨਾਂ ਉਤੇ ਚਲ ਰਹੇ ਇਸ ਗੋਰਖਧੰਦੇ ਨੂੰ ਬੰਦ ਕਰਵਾਇਆ ਜਾਵੇ ਅਤੇ ਸਮੂੰਹ ਦਫਤਰਾਂ ਵਿੱਚ ਹੈਲਪ ਡੈਸਕ ਸਥਾਪਤ ਕਰਕੇ ਜਨਤਾ ਨੂੰ ਦਲਾਲਾਂ ਦੇ ਚੁੰਗਲ ਵਿਚ ਫਸ ਕੇ ਠੱਗੀ ਦਾ ਸ਼ਿਕਾਰ ਹੋਣੋਂ ਬਚਾਇਆ ਜਾਵੇ ਕਿਉਂਕਿ ਇਨ੍ਹਾਂ ਦਲਾਲਾਂ ਵਲੋਂ ਕਈ ਲੋਕਾਂ ਨੂੰ ਆਪਣੀ ਜਾਅਲਸਾਜ਼ੀ ਦਾ ਸ਼ਿਕਾਰ ਬਣਾਇਆ ਹੈ ਅਤੇ ਨਕਲੀ ਸਰਟੀਫਿਕੇਟ ਬਣਾ ਕੇ ਦੇ ਦਿੱਤੇ ਗਏ ਸਨ ਜਿਸ ਦਾ ਖੁਲਾਸਾ ਵਿਦੇਸ਼ ਮੰਤਰਾਲੇ ਦੇ ਪਾਸਪੋਰਟ ਦਫਤਰ ਵਲੋਂ ਪਹਿਲਾਂ ਹੀ ਕੀਤਾ ਗਿਆ ਹੈ ।IMG_20150816_1