ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ 3 ਵਿਅਕਤੀ ਗ੍ਰਿਫਤਾਰ

0
1723

 

ਰਾਜਪੁਰਾ 11 ਅਪ੍ਰੈਲ (ਧਰਮਵੀਰ ਨਾਗਪਾਲ) ਸ਼੍ਰੀ ਗੁਰਮੀਤ ਸਿੰਘ ਚੌਹਾਨ ਐਸ ਐਸ ਪੀ ਪਟਿਆਲਾ, ਸ੍ਰ. ਜਸਕਿਰਨਜੀਤ ਸਿੰਘ ਤੇਜਾ ਐਸ ਪੀ ਡੀ ਪਟਿਆਲਾ, ਸ੍ਰ. ਰਜਿੰਦਰ ਸਿੰਘ ਸੌਹਲ ਡੀ ਐਸ ਪੀ ਰਾਜਪੁਰਾ, ਸ੍ਰ. ਅਰਸ਼ਦੀਪ ਸਿੰਘ ਡੀ ਐਸ ਪੀ (ਡੀ) ਨੇ ਵਿਸ਼ੇਸ ਪ੍ਰੈਸ ਕਾਨਫਰੰਸ  ਦੌਰਾਨ ਦਸਿਆ ਕਿ ਪਟਿਆਲਾ ਪੁਲਸ ਨੇ ਇੱਕ ਜਾਅਲੀ ਭਾਰਤੀ ਕਰੰਸੀ ਨੂੰ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਂਬਰਾ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕਰਕੇ ਉਹਨਾਂ ਤੋਂ 1,58,500 ਰੁਪਏ ਦੀ ਜਾਅਲੀ ਕਰੰਸੀ ਹਾਸਲ ਕੀਤੀ ਹੈ। ਉਹਨਾਂ ਦਸਿਆਂ ਕਿ ਥਾਣਾ ਸਿਟੀ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਸ੍ਰ. ਸ਼ਮਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਸ ਚੌਕੀ ਬਸ ਸਟੈਂਡ ਇੰਚਾਰਜ ਸ੍ਰ. ਭਿੰਦਰ ਸਿੰਘ ਨੇ  ਮਿਤੀ 10 ਅਪ੍ਰੈਲ 215 ਦਿਨ ਸ਼ੁੱਕਰਵਾਰ ਨੂੰ ਗੁਪਤ ਸੂਚਨਾ ਤੇ ਆਧਾਰ ਤੇ ਪ੍ਰੇਮ ਚੰਦ ਪੁੱਤਰ ਨੰਦ ਲਾਲ ਕੌਮ ਮਲਾਹ ਵਾਸੀ ਤੇਲੂਆ (ਮਜਬੰਨੀਆਂ ਟੋਲਾ) ਬੇਤੀਆ ਬਿਹਾਰ ਹਾਲ ਵਾਸੀ ਮਥੁਰਾ ਕਲੌਨੀ ਪਟਿਆਲਾ ਦੂਜੇ ਰਾਮ ਪ੍ਰਵੇਸ਼ ਪੁੱਤਰ ਦਲ ਸਿੰਗਾਂਰ ਚੌਧਰੀ ਵਾਸੀ ਤੇਲੂਆਂ (ਮਜਬੰਨੀਆਂ ਟੋਲਾ) ਬੇਤੀਆਂ ਬਿਹਾਰ (ਹਾਲ) ਵਾਸੀ ਗਲੀ ਨੰਬਰ 1 ਖਾਲਸਾ ਮੁਹਲਾ ਭਾਦਸੋ ਰੋਡ ਪਟਿਆਲਾ ਅਤੇ ਤੀਜਾ ਪਵਨ ਕੁਮਾਰ ਉਰਫ ਕਾਲਾ ਪੁੱਤਰ ਹਰਬੰਸ ਲਾਲ ਕੌਮ ਰਾਜਪੁੂਤ ਮਕਾਨ ਨੰਬਰ 365 ਗਗਨ ਬਿਹਾਰ ਸੂਬੇਦਾਰ ਕਰਤਾਰ ਕਲੌਨੀ ਨੇੜੇ ਮਾਲਵਾ ਸਕੂਲ ਭਾਦਸੋ ਰੋਡ ਪਟਿਆਲਾ ਨੂੰ ਨਾਕਾਬੰਦੀ ਦੌਰਾਨ ਅੰਬਾਲਾ ਰਾਜਪੁਰਾ ਮੇਨ ਜੀਟੀ ਰੋਡ ਨੇੜੇ ਪੱਚੀ ਦਰਾ ਪੁੱਲ ਤੋਂ ਗ੍ਰਿਫਤਾਰ ਕੀਤਾ ਹੈ ਜੋ ਇਹਨਾਂ ਤਿੰਨਾ ਦੋਸੀਆਂ ਪਾਸੋ ਰਾਮ ਪ੍ਰਵੇਸ਼, ਪ੍ਰੇਮ ਚੰਦਰ ਅਤੇ ਪਵਨ ਕੁਮਾਰ ਪਾਸੋ ਇੱਕ ਲੱਖ 58 ਹਜਾਰ ਪੰਜ ਸੋ (1,58,500) ਦੀ ਜਾਅਲੀ ਭਾਰਤੀ ਕਰੰਸੀ ਬ੍ਰਾਮਦ ਹੋਈ ਜੋ ਇਹ ਦੋਸੀਆਨ ਇਹ ਕਰੰਸੀ ਦਿੱਲੀ ਤੋਂ ਲੈ ਕੇ ਪਟਿਆਲਾ ਨੂੰ ਆ ਰਹੇ ਸਨ ਜੋ ਇਹ ਕਰੰਸੀ ਬਿਹਾਰ  ਤੋਂ ਪਹਿਲਾ ਇੱਕ ਬੰਦੇ  ਰਾਹੀ ਦਿੱਲੀ ਪਹੁੰਚਾਈ ਗਈ ਸੀ ਅਤੇ ਫਿਰ  ਇਹ ਤਿੰਨੋ ਦੋਸੀ ਇਸ ਜਾਅਲੀ ਭਾਰਤੀ ਕਰੰਸੀ ਨੂੰ ਪਟਿਆਲਾ ਲੈ ਕੇ ਆ ਰਹੇ ਸਨ। ਇਸ ਸਬੰਧੀ ਮੁਕੱਦਮਾ ਨੰਬਰ 69 ਮਿਤੀ 10-04-2015 ਜੁਰਮ 489-ਏਬੀਸੀ ਆਈ ਪੀ ਸੀ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ ਹੈ। ਸ੍ਰ. ਜਸਕਿਰਨਜੀਤ ਸਿੰਘ ਤੇਜਾ ਐਸ ਪੀ (ਡੀ) ਪਟਿਆਲਾ ਨੇ ਦਸਿਆ ਕਿ ਇਹ ਭਾਰਤੀ ਜਾਅਲੀ ਕਰੰਸੀ ਹੈ ਜੋ ਦੋਸੀ ਰਾਮ ਪ੍ਰਵੇਸ਼ ਅਤੇ ਪ੍ਰੇਮ ਚੰਦਰ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਰਾਮ ਪ੍ਰਵੇਸ਼ ਬਿਲਡਿੰਗਾ ਵਿੱਚ ਪੱਥਰ ਲਾਉਣ ਦਾ ਕੰਮ ਕਰਦਾ ਹੈ ਤੇ ਬਿਹਾਰ ਦੇ ਜਿਲਾ ਬੇਤੀਆ ਵਿੱਚ ਜਿਸ ਏਰੀਆਂ ਵਿੱਚ ਇਹ ਰਹਿੰਦੇ ਹਨ ਉੱਥੇ ਨੱਕਸਲ ਪ੍ਰਭਾਵ ਇਲਾਕਾ ਹੈ ਜੋ ਇਸ ਜਾਅਲੀ ਕਰੰਸੀ ਸਬੰਧੀ ਪਟਿਆਲਾ ਪੁਲਸ ਨੇ ਬਿਹਾਰ ਨਾਲ ਵੀ ਸੰਪਰਕ ਬਣਾਇਆ ਹੈ ਤਾਂ ਕਿ ਇਸ ਗਿਰੋਹ ਦੇ ਬਾਰੇ ਪੂਰੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ ਜੋ ਇਸ ਗਿਰੋਹ ਦੇ ਮੈਂਬਰਾਂ ਨੇ ਜਾਅਲੀ ਕਰੰਸੀ ਨੋਟ ਨੂੰ ਬਜਾਰ ਵਿੱਚ ਚਲਾਉਣ ਦਾ ਨਾ ਮਾਰਕਿਟਿੰਗ ਰੱਖਿਆ ਹੈ ਜੋ ਇਹ ਇੱਕ ਹਜਾਰ ਰੁਪਏ ਦੇ ਨੋਟ ਤੋਂ ਕਿਸੇ ਭੀੜ ਵਾਲੀ ਦੁਕਾਨ ਤੇ ਕੋਈ 100 ਰੁਪਏ ਦੀ ਚੀਜ ਲੈ ਲੈਂਦੇ ਸਨ ਜਿਸ ਤੇ ਕਿ ਦੁਕਾਨਦਾਰ 900 ਰੁਪਇਆਂ ਅਸਲੀ ਇਹਨਾਂ ਨੂੰ ਵਾਪਸ ਦੇ ਦਿੰਦਾ ਸੀ ਇਸ ਤਰੀਕੇ ਨਾਲ ਇਹ ਗਿਰੋਹ ਇੱਕ ਦਿਨ ਵਿੱਚ ਵੱਖ ਵੱਖ ਸ਼ਹਿਰਾ ਵੱਖ ਵੱਖ ਦੁਕਾਨਾਂ ਵਿੱਚ ਫਿਰ ਕੇ 15/20 ਹਜਾਰ ਰੁਪਏ ਦੀ ਜਾਅਲੀ ਕਰੰਸੀ ਬਜਾਰ ਵਿੱਚ ਚਲਾ ਦਿੰਦੇ ਸਨ ਅਤੇ ਇਸ ਬਲਦੇ ਇਹਨਾਂ ਪਾਸ ਅਸਲੀ ਕਰੰਸੀ ਹੱਥਾਂ ਵਿੱਚ ਆ ਜਾਂਦੀ ਸੀ ਜੋ ਇਸ ਗਿਰੋਹ ਦੇ ਮੈਂਬਰ ਬਿਹਾਰ ਤੋਂ 15-50 ਹਜਾਰ ਰੁਪਏ ਦੀ ਅਸਲੀ ਕਰੰਸੀ ਬਦਲੇ ਇੱਕ ਲੱਖ  ਰੁਪੈ ਦੀ ਜਾਅਲੀ ਕਰੰਸੀ ਲੈ ਲੈਂਦੇ ਸਨ ਜਿਸ ਨੂੰ ਕਿ ਅੱਗੇ ਉਹ ਬਜਾਰਾਂ ਵਿੱਚ ਚਲਾਉਂਦੇ ਸਨ। ਇਸ ਗਿਰੋਹ ਦੇ ਹੋਰਨਾਂ ਵਿਅਕਤੀਆਂ ਦੀ ਪੁਲਸ ਤੇਜੀ ਨਾਲ ਭਾਲ ਕਰ ਰਹੀ ਹੈ ਅਤੇ ਤਿੰਨਾ ਦੋਸੀਆਂ ਨੂੰ ਸਥਾਨਕ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੂਛਤਾਛ ਕੀਤੀ ਜਾ ਰਹੀ ਹੈ।
ਇੱਥੇ ਇਹ ਵੀ ਵਰਣਨ ਯੋਗ ਹੈ ਕਿ ਬੀਤੇ ਦਿਨੀ ਰਾਜਪੁਰਾ ਇਲਾਕੇ ਵਿੱਚ ਜਾਅਲੀ ਕਰੰਸੀ ਦੀ ਆਈ ਚਲਾਈ ਦੀਆਂ ਬਹੁਤ ਸਾਰੀਆਂ ਲੋਕਾ ਤੋਂ ਖਬਰਾਂ ਸੁਣਨ ਵਿੱਚ ਆਇਆ ਹਨ ਤੇ ਇਹੋ ਜਿਹੇ ਦੇਸ਼ ਦੇ ਗਧਾਰਾਂ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ ਜੋ ਦੇਸ ਨੂੰ ਆਰਥਿਕ ਤੌਰ ਤੇ ਕਮਜੋਰ ਕਰਦੇ ਹਨ ਤੇ ਬਹਾਦਰ ਪੁਲਸ ਅਫਸਰਾ ਨੂੰ ਤਰੱਕੀ ਦੇ ਕੇ ਉਹਨਾਂ ਦਾ ਭਾਰਤ ਦੇ ਰਾਸ਼ਟਰਪਤੀ ਵਲੋਂ ਸਨਮਾਨ ਹੋਣਾ ਚਾਹੀਦਾ ਹੈ ਤਾਂ ਹੀ ਭਾਰਤ ਦੇ ਇੱਕ ਇਮਾਨਦਾਰ, ਦੇਸ਼ ਪ੍ਰੇਮੀ ਅਤੇ ਹੱਕ ਹਲਾਲ ਵਾਲੀ ਕਮਾਈ ਕਰਨ ਵਾਲੇ ਨਾਗਰਿਕਾ ਦੇ ਕਲੇਜੇ ਤਾਂ ਹੀ ਠੰਡ ਪੈ ਸਕਦੀ ਹੈ।