ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾ ਨੂੰ ਲਾਗੂ ਕਰਾਉਣ ਲਈ ਹੋਈ ਇੱਕ ਵਿਸ਼ੇਸ ਮੀਟਿੰਗ

0
1619

ਪਟਿਆਲਾ, 18 ਜੂਨ: (ਧਰਮਵੀਰ ਨਾਗਪਾਲ) ਸ਼੍ਰੀ ਕਪਿਲ ਅਗਰਵਾਲ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਸ਼੍ਰੀ ਵਿਜੈ ਵਾਲੀਆ, ਪੈਰਾ ਲੀਗਲ ਵਲੰਟੀਅਰ- ਕਮ ਆਰਗੇਨਾਇਜੇਸ਼ਨ ਡਾਇਰੈਕਟਰ, ਸੈਂਟਰ ਫਾਰ ਸੋਸ਼ਲ ਚੇਂਜ ਅਤੇ ਇਕਿਊਟੀ (ਐਨ.ਜੀ.ਓ-ਰਜਿ) ਪਟਿਆਲਾ ਅਤੇ ਸ਼੍ਰੀ ਸੰਜੀਵ ਸ਼ਰਮਾ, ਪੈਰਾ ਲੀਗਲ ਵਲੰਟੀਅਰ ਨਾਲ ਦਫਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਖੇ ਆਉਣ ਵਾਲੇ ਸਮੇਂ ਵਿੱਚ ਬੀ.ਓ.ਸੀ.ਡਬਲੀਯੂ ਐਕਟ 1996 ਦੀ ਮਾਨਯੋਗ ਸੁਪਰੀਮ ਕੋਰਟ ਜੀਆਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਯੋਜਨਾਬੰਦੀ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਕਪਿਲ ਅਗਰਵਾਲ ਵੱਲੋਂ ਦਸਿਆ ਗਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਿਤੀ 8.05.2015 ਨੂੰ ਉਪਰੋਕਤ ਐਕਟ ਸਬੰਧੀ ਮੀਟਿੰਗ ਕੀਤੀ ਗਈ ਸੀ, ਜਿਸਦੇ ਸਿੱਟੇ ਵਜੋਂ ਨਗਰ ਨਿਗਮ, ਪਟਿਆਲਾ ਨੇ ਮਿਤੀ 29.05.2015 ਨੂੰ ਇਸ ਐਕਟ ਦੀ ਪਾਲਣਾ ਯਕੀਨੀ ਕਰਣ ਬਾਰੇ ਦਫਤਰੀ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਨਿਗਰਾਨ ਇੰਜੀਨੀਅਰ, ਲੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ) ਪਟਿਆਲਾ ਵਲੋਂ ਵੀ ਇਸ ਐਕਟ ਦੀ ਪਾਲਣਾ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਹੈ, ਅਤੇ ਜਲਦ ਹੀ ਇਸ ਸਬੰਧੀ ਰਿਪੋਰਟ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਭੇਜ਼ ਦਿੱਤੀ ਜਾਵੇਗੀ। ਇਸ ਮੌਕੇ ਤੇ ਸ਼੍ਰੀ ਵਿਜੈ ਵਾਲੀਆ ਵੱਲੋਂ ਦਸਿਆ ਗਿਆ ਕਿ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਯਤਨਾਂ ਸਦਕਾਂ, ਪਟਿਆਲਾ ਜਿਲੇ ਵਿਖੇ ਪਹਿਲੀ ਵਾਰ ਨਗਰ ਨਿਗਮ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਜੋ ਕਿ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਮਿਤੀ 12.08.2013 ਅਤੇ 07.03.2014 ਨੂੰ ਜਾਰੀ ਕੀਤੀ ਗਈ ਸੀ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਮੌਕੇ ਤੇ ਸ਼੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਬੀ.ਓ.ਸੀ.ਡਬਲੀਯੂ ਕਾਨੂੰਨ ਅਧੀਨ ਪੰਜੀਕਰਣ ਕਰਨ ਵਾਲੇ ਕਾਮਿਆਂ ਨੂੰ ਸਰਕਾਰ ਵੱਲੋਂ ਕਈ ਲਾਭ ਦਿੱਤੇ ਜਾਣਗੇ ਜਿਵੇਂ ਕਿ: ਆਰ.ਐਸ.ਬੀ.ਵਾਈ. ਸਕੀਮ ਅਧੀਨ ਪਰਿਵਾਰ ਦੇ ਪੰਜ ਮੈਂਬਰਾਂ ਦਾ 30,000/- ਤੱਕ ਦਾ ਇਲਾਜ ਮੁਫਤ ਹੁੰਦਾ ਹੈ ਮੌਤ/ਪੂਰਣ ਅਪੰਗਤਾ ਦੀ ਸੂਰਤ ਵਿੱਚ 1 ਲੱਖ ਰੁਪਏ ਅਤੇ ਆਂਸ਼ਕ ਅਪੰਗਤਾ ਵਜੋਂ 50,000/- ਰੁਪਏ ਦਿੱਤੇ ਜਾਂਦੇ ਹਨ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀ ਲੜਕੀਆਂ ਦੀ ਸ਼ਾਦੀ ਦੇ ਸ਼ਗਨ ਸਕੀਮ 31,000/- ਰੁਪਏ ਦਿੱਤੇ ਜਾਂਦੇ ਹਨ ਅਤੇ ਇਸ ਤੋ ਇਲਾਵਾ ਹੋਰ ਸਕੀਮਾਂ ਜਿਸ ਵਿੱਚ ਪੰਜੀਕ੍ਰਿਤ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਜਰ ਦੇ ਚਸ਼ਮੇ, ਦੰਦ ਅਤੇ ਸੁਣਨ ਯੰਤਰ ਲਗਾਉਣ, ਧਾਰਮਿਕ ਸਥਾਨ ਤੇ ਜਾਣ ਲਈ 2,000/- ਰੁਪਏ , ਖਤਰਨਾਕ ਬੀਮਾਰੀਆਂ ਵਿੱਚ ਕਿਰਤੀਆਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਤੇ ਸ਼੍ਰੀ ਕਪਿਲ ਅਗਰਵਾਲ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਜਨਤਾ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਇਸ ਸਕੀਮ ਦੀ ਜਾਣਕਾਰੀ ਲੈ ਕੇ ਇਸ ਅਧੀਨ ਆਉਂਦੇ ਕਾਮੇ ਆਪਣਾ ਪੰਜੀਕਰਣ ਕਰਵਾ ਕੇ ਇਸ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਸਕੀਮ ਦੀ ਜਾਣਕਾਰੀ ਲੈਣ ਲਈ ਫੋਨ ਨੰ 0175-2306500 (ਦਫਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ) ਜਾਂ 75082-93023 (ਸ਼੍ਰੀ ਵਿਜੈ ਵਾਲੀਆ, ਪੀ.ਐਲ.ਵੀ) ਨੂੰ ਵੀ ਸੰਪਰਕ ਕੀਤਾ ਜਾ ਸਕਦਾ ਹੈ।