ਜੰਡਿਆਲਾ ਗੁਰੂ ਦੇ ਵੱਖ-ਵੱਖ ਪਿੰਡਾਂ ‘ਚ ਜਥਾ ਮਾਰਚ ਕੱਢਿਆ

0
1370

ਜੰਡਿਆਲਾ ਗੁਰੂ 7 ਦਸੰਬਰ (ਕੁਲਜੀਤ ਸਿੰਘ)ਚਾਰ ਖੱਬੀਆਂ ਪਾਰਟੀਆਂ ਵਲੋਂ 1 ਦਸੰਬਰ ਤੋਂ 7 ਦਸੰਬਰ ਤੱਕ ਕੀਤੇ ਜਥੇ ਮਾਰਚ ਦੇ ਅੱਜ ਅਖੀਰਲੇ ਦਿਨ ਜੰਡਿਆਲਾ ਗੁਰੂ ਵਿਖੇ ਸ਼ਹੀਦ ਊਦਮ ਸਿੰਘ ਦੀ ਯਾਦਗਾਰ ਉਪਰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ੁਰੂ ਕੀਤਾ ਗਿਆ। ਇਸ ਜਥੇ ਮਾਰਚ ਦੀ ਰਹਿਨੁਮਾਈ ਸੀ.ਪੀ.ਆਈ ਵਲੋਂ ਕਾਮਰੇਡ ਜਸਵੰਤ ਸਿੰਘ ਜੰਡਿਆਲਾ ਗੁਰੂ, ਦਵਿੰਦਰ ਸਿੰਘ, ਅਮਰੀਕ ਸਿੰਘ, ਵਿਜੈ ਮਿਸ਼ਰਾ, ਗੁਰਮੇਜ ਸਿੰਘ ਤਿੰਮੋਵਾਲ ਅਤੇ ਕਾਮਰੇਡ ਮੁਖਤਾਰ ਸਿੰਘ ਨੇ ਕੀਤੀ। ਇਹ ਜਥਾ ਮਾਰਚ ਜੰਡਿਆਲਾ ਸਬ-ਤਹਿਸੀਲ ਦੇ ਵੱਖ-ਵੱਖ ਪਿੰਡਾਂ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਮਿਉਨਿਸਟ ਆਗੂਆਂ ਵਿਜੈ ਮਿਸ਼ਰਾ, ਅਵਤਾਰ ਸਿੰਘ ਰੰਧਾਵਾ, ਰਤਨ ਸਿੰਘ ਰੰਧਾਵਾ, ਜਗਤਾਰ ਸਿੰਘ ਕਰਮਪੁਰਾ, ਲਖਬੀਰ ਸਿੰਘ ਨਿਜਾਮਪੁਰਾ ਅਤੇ ਕਾਮਰੇਡ ਬਲਵਿੰਦਰ ਸਿੰਘ ਦੁਧਾਲਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਧਦੀ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਬੇਰੁਜਗਾਰੀ ਲਈ ਜਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਰੋਕਣ ਲਈ ਜੰਤਕ ਵੰਡ ਪ੍ਰਣਾਲੀ ਚਾਲੂ ਕੀਤੀ ਜਾਵੇ। ਕਿਸਾਨਾਂ ਅਤੇ ਮਜਦੂਰਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਸਵਾਮੀਨਾਥਨ ਕਮੀਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ। ਪੰਜਾਬ ਨੂੰ ਇਕ ਲੱਖ ਕਰੋੜ ਦਾ ਸਪੈਸ਼ਲ ਪੈਕੇਜ ਦਿੱਤਾ ਜਾਵੇ। ਮਨਰੇਗਾ ਸਕੀਮ ਅਧੀਨ ਪੂਰੇ ਸਾਲ ਦੇ ਕੰਮ ਦੀ ਗਾਰੰਟੀ ਦਿੱਤੀ ਜਾਵੇ ਅਤੇ ਘੱਟੋ-ਘੱਟ ਦਿਹਾੜੀ 500/-ਰੁਪੈ ਕੀਤੀ ਜਾਵੇ। ਖੇਤ ਮਜਦੂਰਾਂ ਨੂੰ 10-10 ਮਰਲੇ ਪਲਾਟ ਦੇ ਕੇ ਉਨ੍ਹਾਂ ਵਿਚ ਘਰ ਬਣਾਉਨ ਲਈ ਤਿੰਨ-ਤਿੰਨ ਲੱਖ ਰੁਪੈ ਦੀ ਗ੍ਰਾਂਟ ਦਿੱਤੀ ਜਾਵੇ। ਮਜਦੂਰਾਂ ਅਤੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾਣ। ਥਾਨਿਆਂ ‘ਚ ਲੋਕਾਂ ਉਪਰ ਹੋਏ ਨਾਜਾਇਜ਼ ਪਰਚੇ ਰੱਦ ਕੀਤੇ ਜਾਣ ਅਤੇ ਦੋਸ਼ੀ ਪੁਲਸ ਅਫਸਰਾਂ ਵਿਰੁੱਧ ਕੇਸ ਦਰਜ਼ ਕੀਤੇ ਜਾਣ। ਬੁਢਾਪਾ, ਵਿਧਵਾ,ਅੰਗਹੀਣ ਵਿਅਕਤੀਆਂ ਨੂੰ ਘੱਟੋ-ਘੱਟ 3000/-ਰੁਪੈ ਪੈਂਨਸ਼ਨ ਦਿੱਤੀ ਜਾਵੇ। ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਨਿੱਜੀ ਜਾਇਦਾਤ ਨੁਕਸਾਨ ਰੋਕੂ ਬਿੱਲ 2014 ਜਮਹੂਰੀਅਤ ਨੂੰ ਕਤਲ ਕਰਨ ਵਾਲਾ ਕਾਨੂੰਨ ਰੱਦ ਕੀਤਾ ਜਾਵੇ। ਰੇਤ, ਬਜਰੀ, ਭੂ-ਮਾਫੀਆ ਅਤੇ ਡਰੱਗ ਮਾਫੀਆ ਵਿਚ ਸ਼ਾਮਿਲ ਲੋਕਾਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ। ਉਪਰੋਕਤ ਆਗੂਆਂ ਤੋਂ ਇਲਾਵਾ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ, ਸੁਰਿੰਦਰ ਸਿੰਘ ਮਾਨਾਂਵਾਲਾ, ਕਾਮਰੇਡ ਪਿਆਰਾ ਸਿੰਘ ਧਾਰੜ, ਕਾਮਰੇਡ ਹਰਜੀਤਸਿੰਘ ਨਿਜਾਮਪੁਰਾ, ਦਿਲਦਾਰ ਮਸੀਹ, ਬੀਰ ਸਿੰਘ ਜੰਡਿਆਲਾ ਗੁਰੂ, ਤਰਸੇਮ
ਮਸੀਹ ਫਤਿਹਪੁਰਾ, ਕਾਮਰੇਡ ਕਮਲਕ੍ਰਾਂਤੀ ਆਦਿ ਆਗੂ ਮੌਜੂਦ ਸਨ।