ਟਾਹਲੀ ਵਾਲਾ ਚੋਕ ਵਿੱਚ ਵਾਲਮਿਕੀ ਸਮਾਜ ਵਲੋਂ ਭਗਵਾਨ ਵਾਲਮਿਕੀ ਜੀ ਦੀ ਜਯੰਤੀ ਦੇ ਸਬੰਧ ਵਿੱਚ ਪ੍ਰੋਗਰਾਮ ਕਰਾਉਣ ਦਾ ਬੋਰਡ ਲਗਾਇਆ ਗਿਆ ਸੀ ਜਿਸ ਵਿੱਚ ਅਕਾਲੀਦਲ ਸ਼ਹਿਰੀ ਪ੍ਰਧਾਨ ਅਤੇ ਜਿਲਾ ਪ੍ਰਧਾਨ ਦੀਆਂ ਫੋਟੋਆ ਵੀ ਲਗੀਆਂ ਹੋਇਆ ਸਨ ਜਿਸਨੂੰ ਰਾਤ ਕਿਸੇ ਸ਼ਰਾਰਤੀ ਅਨਸਰ ਵਲੋਂ ਫਾੜ ਦਿਤਾ

0
1419

ਭਗਵਾਨ ਸ੍ਰ੍ਰੀ ਵਾਲਮਿਕੀ ਜੀ ਦੇ ਫੋਟੋ ਲਗੇ ਪੋਸਟਰ ਨੂੰ ਕੁਝ ਸ਼ਰਾਰਤੀ ਅਨਸਰਾ ਵਲੋਂ ਫਾੜਨ ਦੇ ਦੋਸ਼ ਵਿੱਚ ਰਾਤੀ ਅਤੇ ਦਿਨ ਨੂੰ ਲਾਇਆ ਧਰਨਾ

ਰਾਜਪੁਰਾ (ਧਰਮਵੀਰ ਨਾਗਪਾਲ) ਵਾਲਮੀਕੀ ਸਮਾਜ ਵਲੋਂ ਵਾਲਮੀਕਿ ਨੌਜਵਾਨ ਸਭਾ ਰਜਿ. ਦੇ ਜਿਲਾ ਪ੍ਰਧਾਨ ਹੰਸ ਰਾਜ ਦੀ ਅਗਵਾਈ ਵਿੱਚ ਸੈਕੜੇ ਲੋਕਾ ਵਲੋਂ ਬੀਤੀ ਰਾਤ ਅਤੇ ਅੱਜ ਸਵੇਰੇ ਟਾਹਲੀ ਵਾਲਾ ਚੌਕ ਵਿੱਖੇ ਬੰਨ ਲਾ ਕੇ ਆਪਣਾ ਰੋਸ਼ ਜਤਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੇਨ ਚੌਕ ਵਜੋ ਜਾਣੇ ਜਾਂਦੇ ਟਾਹਲੀ ਵਾਲਾ ਚੋਕ ਵਿੱਚ ਵਾਲਮਿਕੀ ਸਮਾਜ ਵਲੋਂ ਭਗਵਾਨ ਵਾਲਮਿਕੀ ਜੀ ਦੀ ਜਯੰਤੀ ਦੇ ਸਬੰਧ ਵਿੱਚ ਪ੍ਰੋਗਰਾਮ ਕਰਾਉਣ ਦਾ ਬੋਰਡ ਲਗਾਇਆ ਗਿਆ ਸੀ ਜਿਸ ਵਿੱਚ ਅਕਾਲੀਦਲ ਸ਼ਹਿਰੀ ਪ੍ਰਧਾਨ ਅਤੇ ਜਿਲਾ ਪ੍ਰਧਾਨ ਦੀਆਂ ਫੋਟੋਆ ਵੀ ਲਗੀਆਂ ਹੋਇਆ ਸਨ ਜਿਸਨੂੰ ਰਾਤ ਕਿਸੇ ਸ਼ਰਾਰਤੀ ਅਨਸਰ ਵਲੋਂ ਫਾੜ ਦਿਤਾ ਗਿਆ ਜਿਸ ਦਾ ਪਤਾ ਲਗਣ ਦੇ ਵਾਲਮਿਕੀ ਸਮਾਜ ਵਿੱਚ ਰੋਸ਼ ਪੈਦਾ ਹੋਣ ਮਗਰੋਂ ਸੈਕੜੇ ਨੌਜਵਾਨਾ ਵਲੋ ਹਥਾ ਵਿੱਚ ਤੇਜਧਾਰ ਹਥਿਆਰ ਫੜ ਸੜਕਾ ਤੇ ਇੱਕਠੇ ਹੋਣਾ ਸ਼ੁਰੂ ਹੋ ਗਿਆ ਅਤੇ ਸਮੂਹ ਇਕਠ ਵਲੋਂ ਅਧੀ ਰਾਤ ਵੇਲੇ ਸ਼ਹਿਰ ਦੇ ਲਿਬਰਟੀ ਚੌਕ ਵਿੱਖੇ ਜਾ ਕੇ ਜਾਮ ਲਾ ਦਿਤਾ ਗਿਆ। ਮੌਕੇ ਤੇ ਪੁਜੇ ਡੀ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਅਤੇ ਐਸ ਐਚ ੳ ਇੰਸਪੈਕਟਰ ਸ਼ਮਿੰਦਰ ਸਿਘ ਵਲੋ ਆਪਣੀ ਸੂਝਬੂਜ ਸਦਕਾ ਸਮਾਜ ਦੇ ਅਹੂਦੇਦਾਰਾ ਨੂੰ ਸਮਝਾਉਣ ਮਗਰੋ ਜਾਮ ਖੁਲਵਾ ਦਿਤਾ ਗਿਆ ਪਰ ਸਵੇਰੇ ਫਿਰ ਵਾਲਮਿਕੀ ਸਮਾਜ ਦੇ ਲੋਕਾ ਵਲੋਂ ਦੋਸ਼ੀਆਂ ਨੂੰ ਪਕੜਨ ਅਤੇ ਸਜਾ ਦੇਣ ਦੀ ਮੰਗ ਕਰਦਿਆ ਕੂੜੇ ਦੇ ਟਰਾਲੀਆ ਭਰ ਮੇਨ ਟਾਹਲੀ ਵਾਲਾ ਚੌਕ ਨੂੰ ਜਾਮ ਕਰ ਦਿਤਾ ੁਿਗਆ ਅਤੇ ਪੁਲਸ ਖਿਲਾਫ ਨਾਅਰੇ ਬਾਜੀ ਸ਼ੁਰੂ ਕਰ ਦਿਤੀ ਗਈ ਜਿਸ ਮਗਰੋ ਉਥੇ ਮੌਜੂਦ ਅਕਾਲੀਦਲ ਦੇ ਨੁਮਾਇੰਦਿਆਂ ਅਤੇ ਸ਼ਹਿਰ ਦੇ ਮੌਤਬਰ ਲੋਕਾ ਦੀ ਹਾਜਰੀ ਵਿੱਚ ਸ਼ਹਿਰ ਵਿੱਚ ਅਮਨ ਅਤੇ ਸ਼ਾਂਤੀ ਬਣਾਏ ਰਖਣ ਲਈ ਡੀ ਐਸ ਪੀ ਰਾਜਪੁਰਾ ਨੂੰ ਇੱਕ ਮੰਗ ਪਤਰ ਦਿਤਾ ਗਿਆ ਅਤੇ ਮੰਗ ਕੀਤੀ ਗਈ ਕਿ ਆਪਸੀ ਭਾਈਚਾਰੇ ਨੂੰ ਜੋ ਲੋਕੀ ਵਿਗਾੜਨ ਦੀ ਕੋਸ਼ਿਸ ਕਰਨਾ ਚਾਹੂੰਦੇ ਹਨ ਉਹਨਾਂ ਦੀ ਕੋਸ਼ਿਸ ਨਾਕਾਮ ਕਰਨ ਲਈ ਜਲਦ ਤੋਂ ਜਲਦ ਦੋਸ਼ਿਆ ਨੂੰ ਗ੍ਰਿਫਤਾਰ ਕੀਤਾ ਜਾਵੇ।
ਇਸ ਮੌਕੇ ਚਾਇਨਲ ਦੀ ਟੀਮ ਨਾਲ ਗਲਬਾਤ ਕਰਦਿਆ ਡੀ ਐਸ ਪੀ ਰਾਜਪੁਰਾ ਸ਼੍ਰ. ਸੋਹਲ ਨੇ ਦਸਿਆ ਕਿ ਬਹੁਤ ਜਲਦ ਦੋਸ਼ਿਆਂ ਨੂੰ ਗ੍ਰਿਫਤਾਰ ਕਰ ਦਿਤਾ ਜਾਵੇਗਾ ਅਤੇ ਅਗੇ ਤੋਂ ਕੋਈ ਅਣਸੁਖਾਵੀ ਘਟਨਾ ਨੂੰ ਬੰਨ ਲਾਉਣ ਲਈ ਸ਼ਹਿਰ ਦੇ ਚੌਕਾ ਵਿੱਚ ਸੀਸੀ ਟੀਵੀ ਕੈਮਰੇ ਲਾਏ ਜਾਣਗੇ। ਉਹਨਾਂ ਦਸਿਆ ਕਿ ਤਿਊਹਾਰ ਦੇ ਇਸ ਸੀਜਨ ਵਿੱਚ ਜੋ ਕੋਈ ਵੀ ਸ਼ਰਾਰਤੀ ਤਤਵ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ ਕਰੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।