ਟੈਕਸਟਾਈਲ ਇੰਡਸਟਰੀ ਰੋਜ਼ਗਾਰ ਮੇਲਾ 3 ਅਕਤੂਬਰ ਨੂੰ ਆਸਾਮੀਆਂ ਦੀ ਗਿਣਤੀ 3400 ਤੋਂ ਵਧੇਰੇ, 35 ਤੋਂ ਵਧੇਰੇ ਕੰਪਨੀਆਂ ਪੁੱਜਣਗੀਆਂ ,

0
1581

ਲੁਧਿਆਣਾ, 31 ਅਕਤੂਬਰ (ਸੀ ਐਨ ਆਈ )-ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਮਿਤੀ 3 ਨਵੰਬਰ, 2017 ਨੂੰ 10:00 ਵਜੇ ਸਵੇਰੇ ਜਿਲਾ ਉਦਯੋਗ ਕੇਂਦਰ ਦਫ਼ਤਰ, ਮਿਲਰਗੰਜ ਰੋਡ, ਨਿਰੰਕਾਰੀ ਮੁਹੱਲਾ, ਪ੍ਰਤਾਪ ਚੌਂਕ, ਲੁਧਿਆਣਾ ਵਿਖੇ ਸਿਰਫ ਲੜਕੀਆਂ/ਔਰਤਾਂ (ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੋਵੇ) ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ 3400 ਤੋਂ ਵਧੇਰੇ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕਰਨ ਲਈ ਸ਼ਹਿਰ ਅਤੇ ਸੂਬੇ ਨਾਲ ਸੰਬੰਧਤ 35 ਤੋਂ ਵਧੇਰੇ ਕੰਪਨੀਆਂ ਪੁੱਜਣਗੀਆਂ।
ਕਾਰਜਕਾਰੀ ਮੈਜਿਸਟ੍ਰੇਟ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਰੋਜ਼ਗਾਰ ਜਨਰੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਮੇਲੇ ‘ਚ ਟੈਕਸਟਾਈਲ ਇੰਡਸਟਰੀ ਵਿੱਚ ਸਿਲਾਈ ਮਸ਼ੀਨ ਆਪਰੇਟਰ, ਚੈਕਿੰਗ-ਪੈਕਿੰਗ, ਸਪਿਨਿੰਗ ਆਦਿ ਲਈ 8ਵੀਂ, 10ਵੀ. ਤੇ 12ਵੀਂ ਪਾਸ ਜਾਂ ਕਟਿੰਗ ਟੇਲਰਿੰਗ ਵਾਲੀਆਂ ਲੜਕੀਆਂ ਲਈ ਤਕਰੀਬਨ 3400 ਤੋਂ ਵਧੇਰੇ ਨੌਕਰੀਆਂ ਉਪਲੱਬਧ ਹਨ। ਭਰਤੀ ਹੋਣ ਵਾਲੀਆਂ ਲੜਕੀਆਂ/ਔਰਤਾਂ ਨੂੰ ਊਨਾ ਦੀ ਯੋਗਤਾ ਮੁਤਾਬਿਕ ਤਨਖ਼ਾਹ ਮਿਲੇਗੀ, ਜੇਕਰ ਯੋਗਤਾ ਘੱਟ ਵੀ ਹੋਵੇਗੀ ਤਾਂ ਵੀ ਘੱਟੋ-ਘੱਟ ਡੀ. ਸੀ. ਰੇਟ ਜ਼ਰੂਰ ਮਿਲੇਗਾ। ਊਨਾ ਯੋਗ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਭਰਪੂਰ ਲਾਭ ਲੈਣ।