ਠੰਡਲ ਵੱਲੋਂ ਗਾਇਕਾਂ ਨੂੰ ਪੰਜਾਬ ਦੇ ਲੋਕ ਸੱਭਿਆਚਾਰ ਦੀ ਰਾਖੀ ਹੋਕਾ

0
1426

ਚੰਡੀਗੜ•, 5 ਮਈ : (ਧਰਮਵੀਰ ਨਾਗਪਾਲ) ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਗਾਇਕੀ ਦੇ ਖੇਤਰ ਵਿੱਚ ਸਰਗਰਮ ਸਮੂਹ ਸਖਸ਼ੀਅਤਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਨੂੰ ਧਿਆਨ ਵਿਚ ਰੱਖਦੇ ਹੋਏ ਸਾਫ ਸੁਥਰੀ ਭਾਵ ਪੂਰਨ ਤੇ ਦਿਸ਼ਾ ਸੇਧਕ ਗਾਇਕੀ ਕਰਨ ਦੀ ਅਪੀਲ ਕੀਤੀ ਹੈ। ਅੱਜ ਇੱਥੇ ਡਾ. ਦੀਪਕ ਧੀਰ ਅਤੇ ਤਾਰੂ ਸੁਗੰਧਾ ਵੱਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਰਚਨਾਵਾ ’ਤੇ ਆਧਾਰਿਤ ਗਾਏ ਗਏ ਗਾਣਿਆਂ ਦੀ ਸੀ.ਡੀ ਨੂੰ ਰਿਲੀਜ਼ ਕਰਦੇ ਹੋਏ ਸ. ਠੰਡਲ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੋ ਦਾਂ ਅਮੀਰ ਵਿਰਸਾ ਆਪਣੀ ਖਾਸ ਵਿਧਾ ਕਾਰਨ ਪੂਰੀ ਦੁਨੀਆਂ ਵਿੱਚ ਵਾਹੋ-ਵਾਹੀ ਲੁੱਟ ਰਿਹਾ ਹੈ। ਉਨ•ਾਂ ਕਿਹਾ ਕਿ ਸੰਗੀਤ ਦਾ ਪੰਜਾਬ ਦੀ ਧਰਤੀ ਨਾਲ ਇੱਕ ਅਲੋਕਿਕ ਸਬੰਧ ਹੈ ਇੱਥੋਂ ਤੱਕ ਗੁਰੂਆਂ ਨੇ ਸਮੁੱਚੀ ਰਾਗਾਂ ’ਤੇ ਆਧਾਰਿਤ ਰਚੀ ਹੈ। ਉਨ•ਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਮੋਜੂਦਾ ਦੋਰ ਵਿੱਚ ਮੁਕਾਬਲੇਬਾਜ਼ੀ ਦੀ ਦੌੜ ਵਿੱਚ ਲੱਗੇ ਸਾਡੇ ਕੁੱਝ ਨੌਜਵਾਨ ਮਿਆਰ ਤੋਂ ਡਿੱਗ ਕੇ ਘਟੀਆ ਕਿਸਮ ਦੇ ਗੀਤ ਗਾ ਕੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਗੰਧਲਾ ਕਰ ਰਹੇ ਹਨ। ਡਾ. ਧੀਰ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਗੀਤਾਂ ਵਿੱਚ ਪ੍ਰੋਣ ਦੀ ਪਹਿਲ ਦਾ ਸੁਆਗਤ ਕਰਦੇ ਹੋਏ ਸ.ਠੰਡਲ ਨੇ ਕਿਹਾ ਕਿ ਪ੍ਰਪੱਕ ਗੀਤਕਾਰਾਂ ਦੀਆਂ ਰਚਨਾਵਾਂ ਨਾਲ ਸਮਾਜ ਦਾ ਅਕਸ ਸੁਧਰਦਾ ਹੈ। ਉਨ•ਾਂ ਕਿਹਾ ਕਿ ਸਮਾਜਿਕ ਸਰੋਕਾਰਾਂ ਦੀ ਹਾਮੀ ਭਰਨ ਵਾਲੇ ਗੀਤਕਾਰਾਂ ਦੀ ਬਾਂਹ ਫੜੇ ਜਾਣ ਦੀ ਲੋੜ ਹੈ ਤਾਂ ਜੋ ਪੰਜਾਬੀ ਲੋਕ ਸੱਭਿਆਚਾਰ ਦੀ ਰਾਖੀ ਕੀਤੀ ਜਾ ਸਕੇ ਇਸ ਮੌਕੇ ਸ੍ਰੀਮਤੀ ਪਰਮਜੀਤ ਕੌਰ ਲਾਂਡਰਾਂ, ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵੀ ਵਿਸ਼ੇਸ਼ ਤੌਰ ’ਤੇ ਹਾਜਰ ਸਨ ।