ਡੇਰਾ ਪ੍ਰੇਮੀ ਦੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾਕਾਮ

0
1364
17ਬੀਐਨਐਲ-4-ਦਰਵਾਜ਼ੇ ਨੇੜੇ ਕੰਧ 'ਤੇ ਟੰਗੀ ਹੋਈ (ਖਾਲਿਸਤਾਨ ਜ਼ਿੰਦਾਬਾਦ-2020 ਤੱਕ ਬਣ ਜਾਊ) ਦੀ ਪਰਚੀ ।
17ਬੀਐਨਐਲ-4-ਦਰਵਾਜ਼ੇ ਨੇੜੇ ਕੰਧ ‘ਤੇ ਟੰਗੀ ਹੋਈ (ਖਾਲਿਸਤਾਨ ਜ਼ਿੰਦਾਬਾਦ-2020 ਤੱਕ ਬਣ ਜਾਊ) ਦੀ ਪਰਚੀ ।
17bnl-3
17ਬੀਐਨਐਲ-3-ਸ਼ਰਾਰਤੀ ਅਨਸਰਾਂ ਰਾਹੀਂ ਡੇਰਾ ਪ੍ਰੇਮੀ ਦੇ ਘਰ ਦੇ ਦਰਵਾਜੇ ਨੂੰ ਲਾਈ ਗਈ ਅੱਗ ਨਾਲ ਧੂੰਆਂਖਿਆ ਹੋਇਆ ਦਰਵਾਜ਼ਆ ਅਤੇ ਹੇਠਾਂ ਡਿੱਗੀ ਹੋਈ ਮਿੱਟੀ ਦੇ ਤੇਲ ਦੀ ਖਾਲੀ ਬੋਤਲ।

-ਖਾਲੀਸਤਾਨ ਜਿੰਦਾਬਾਦ ਦੇ ਨਾਰੇ ਦੀ ਪਰਚੀ ਸੁੱਟ ਕੇ ਹੋਏ ਫਰਾਰ
ਬਰਨਾਲਾ, 17 ਅਕਤੂਬਰ (ਅਖਿਲੇਸ਼ ਬਾਂਸਲ)-
ਅਣਪਛਾਤਿਆਂ ਵੱਲੋਂ ਬੀਤੀ ਰਾਤ ਕਰੀਬ 2 ਵਜੇ ਕਸਬਾ ਵਿਖੇ ਸਥਿਤ ਡੇਰਾ ਸਿਰਸਾ ਪ੍ਰੇਮੀ ਦੇ ਬੰਦ ਪਏ ਘਰ ਦੇ ਦਰਵਾਜੇ ‘ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਜੋ ਜਾਂਦੇ ਹੋਏ ਦਰਵਾਜੇ ਅੱਗੇ ”ਖਾਲਿਸਤਾਨ ਜ਼ਿੰਦਾਬਾਦ-2020 ਤੱਕ ਬਣ ਜਾਊ” ਲਿਖੀ ਪਰਚੀ ਸੁੱਟ ਗਏ। ਜਿਸ ਨਾਲ ਕਸਬੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਸੀ ਮਾਮਲਾ-
ਕਸਬਾ ਦੇ ਵਾਰਡ ਨੰ. 10 ਬੀਕਾ ਪੱਤੀ ਲੰਬੀ ਬੀਹੀ ਨਿਵਾਸੀ ਰਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਜੋ ਕਿ ਸਿਰਸਾ ਡੇਰਾ ਪ੍ਰੇਮੀ ਸਾਬਕਾ ਬਲਾਕ ਭੰਗੀ ਦਾਸ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮੌਜੂਦਾ ਰਿਹਾਇਸ਼ ਬਰਨਾਲਾ ਵਿਖੇ ਹੈ ਅਤੇ ਉਹ ਰੋਜ਼ਾਨਾ ਦੁੱਧ ਲੈਣ ਆਉਂਦਾ-ਜਾਂਦਾ ਰਹਿੰਦਾ ਹੈ। ਉਸ ਦੱਸਿਆ ਕਿ ਉਹ ਸ਼ਨੀਵਾਰ ਦੀ ਸਵੇਰ ਕਸਬਾ ਦੇ ਘਰ ਵੜਿਆ ਅਤੇ ਬੰਦ ਘਰ ਦੇ ਦਰਵਾਜ਼ੇ ਉਤੇ ਨਜ਼ਰ ਮਾਰੀ, ਜੋ ਕਿ ਧੂੰਆਂਖਿਆ ਪਿਆ ਸੀ। ਦਰਵਾਜ਼ੇ ਨੇੜੇ ਖਾਲੀ ਬੋਤਲ ਪੀ ਸੀ। ਜਿਸ ਵਿਚੋਂ ਮਿੱਟੀ ਦੇ ਤੇਲ ਦੀ ਬਦਬੂ ਆ ਰਹੀ ਸੀ। ਇਸਦੇ ਨਾਲ ਹੀ ਦਰਵਾਜ਼ੇ ‘ਤੇ (ਖਾਲਿਸਤਾਨ) ਨਾਰੇ ਮਿਲੀ। ਜੋ ਕਿ ਕਿਸੇ ਬੈਨਰ ਦੇ ਪਾੜੇ ਹੋਏ ਟੁਕੜੇ ‘ਤੇ ਲਿਖੀ ਹੋਈ ਸੀ।
ਕਸਬਾ ਦੇ ਪੁਲਿਸ ਚੌਕੀ ਇੰਚਾਰਜ ਏ.ਐਸ.ਆਈ. ਹਰਬੰਸ ਸਿੰਘ ਨੇ ਘਟਣਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਣਪਛਾਤਿਆਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਖਾਲੀਸਤਾਨ ਜਿੰਦਾਬਾਦ ਦੇ ਨਾਰੇ ਦੀ ਲਿਖੀ ਪਰਚੀ ਬਰਾਮਦ ਕਰ ਲਈ ਗਈ ਹੈ। ਜਿਸਦੀ ਸੂਚਨਾ ਤੁਰੰਤ ਜ਼ਿਲਾ ਦੇ ਸਮੁੱਚੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ।

ਇਹ ਕਹਿੰਦੇ ਹਨ ਅਧਿਕਾਰੀ-
ਡੀ.ਐਸ.ਪੀ. ਪਲਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਸਬਾ ਹੰਢਿਆਇਆ ਦੇ ਡੇਰਾ ਸਿਰਸਾ ਪ੍ਰੇਮੀ ਦੇ ਘਰ ਨੂੰ ਜੋ ਅੱਗ ਲਾਊਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ, ਦੀ ਘਟਣਾ ਨੂੰ ਲੈਕੇ ਸੁਰੱਖਿਆ ਦੇ ਕੜੇ ਪ੍ਰਬੰਧ ਕਰ ਦਿੱਤੇ ਗਏ ਹਨ। ਇਸਤੋਂ ਇਲਾਵਾ ਜਿਸ ਸ਼ਰਾਰਤੀ ਅਨਸਰਾਂ ਨੇ (ਖਾਲਿਸਤਾਨ ਜ਼ਿੰਦਾਬਾਦ-2020 ਤੱਕ ਬਣ ਜਾਊ) ਦੀ ਪਰਚੀ ਲਿਖੀ ਹੈ ਦੀ ਘੋਖ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਦਾ ਪਤਾ ਲੱਗਦਿਆਂ ਹੀ ਉਸਨੂੰ ਤੁਰੰਤ ਹਿਰਾਸਤ ‘ਚ ਲੈ ਲਿਆ ਜਾਵੇਗਾ।
ਫੋਟੋ ਕੈਪਸ਼ਨ :
17ਬੀਐਨਐਲ-3-ਸ਼ਰਾਰਤੀ ਅਨਸਰਾਂ ਰਾਹੀਂ ਡੇਰਾ ਪ੍ਰੇਮੀ ਦੇ ਘਰ ਦੇ ਦਰਵਾਜੇ ਨੂੰ ਲਾਈ ਗਈ ਅੱਗ ਨਾਲ ਧੂੰਆਂਖਿਆ ਹੋਇਆ ਦਰਵਾਜ਼ਆ ਅਤੇ ਹੇਠਾਂ ਡਿੱਗੀ ਹੋਈ ਮਿੱਟੀ ਦੇ ਤੇਲ ਦੀ ਖਾਲੀ ਬੋਤਲ।
17ਬੀਐਨਐਲ-4-ਦਰਵਾਜ਼ੇ ਨੇੜੇ ਕੰਧ ‘ਤੇ ਟੰਗੀ ਹੋਈ (ਖਾਲਿਸਤਾਨ ਜ਼ਿੰਦਾਬਾਦ-2020 ਤੱਕ ਬਣ ਜਾਊ) ਦੀ ਪਰਚੀ ।