ਤਣਾਅ ਤੋਂ ਬਚਾਅ ਅਤੇ ਜੀਵਨ ਪ੍ਰਬੰਧਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ

0
1793

ਪਟਿਆਲਾ, 8 ਜੁਲਾਈ: (ਧਰਮਵੀਰ ਨਾਗਪਾਲ) ਜਿਲਾ ਪ੍ਰੀਸ਼ਦ ਕੰਪਲੈਕਸ ਵਿੱਚ ਮਾਨਸਿਕ ਤਣਾਅ ਤੋਂ ਬਚਾਅ ਦੇ ਤਰੀਕਿਆਂ ਅਤੇ ਜੀਵਨ ਪ੍ਰਬੰਧਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਜਿਲ•ਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ: ਜਸਪਾਲ ਸਿੰਘ ਕਲਿਆਣ ਨੇ ਕੀਤੀ। ਇਸ ਸੈਮੀਨਾਰ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਤੋਂ ਮਨੋਰੋਗ ਦੇ ਮਾਹਿਰਾਂ ਨੇ ਹਿੱਸਾ ਲਿਆ। ਮੁੱਖ ਬੁਲਾਰੇ ਮਨੋਰੋਗ ਮਾਹਿਰ ਡਾ. ਗੌਰਵ ਅਨੇਜਾ ਨੇ ਡਾਕਟਰਾਂ ਅਤੇ ਮੈਡੀਕਲ ਕਿੱਤਿਆਂ ਨਾਲ ਸਬੰਧਤ ਮੁਲਾਜਮਾਂ ਵਿੱਚ ਪਾਏ ਜਾਣ ਵਾਲੇ ਦਿਮਾਗੀ ਤਣਾਅ ਅਤੇ ਜੀਵਨ ਸ਼ੈਲੀ ਨਾਲ ਸਬੰਧਤ ਰੋਗਾਂ ਬਾਰੇ ਵਿਚਾਰ ਸਾਂਝੇ ਕੀਤੇ। ਸ੍ਰ: ਜਸਪਾਲ ਸਿੰਘ ਕਲਿਆਣ ਨੇ ਕਿਹਾ ਕਿ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਮਾਨਸਿਕ ਤਣਾਅ ਨੂੰ ਖ਼ਤਮ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਕਿਉਂਕਿ ਤੰਦਰੁਸਤ ਵਿਅਕਤੀ ਹੀ ਸਮਾਜਿਕ ਤੇ ਪਰਿਵਾਰਕ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਉਣ ਦੇ ਸਮਰੱਥ ਬਣਦਾ ਹੈ। ਉਨ•ਾਂ ਕਿਹਾ ਕਿ ਮਾਨਸਿਕ ਤਣਾਅ ਨਾਲ ਵਿਅਕਤੀ ਦੀ ਕਾਰਜਸ਼ੈਲੀ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ•ਾਂ ਕਿਹਾ ਕਿ ਡਾਕਟਰੀ ਕਿੱਤੇ ਨਾਲ ਜੁੜੇ ਲੋਕਾਂ ਨੂੰ ਜਿਥੇ ਨਾਗਰਿਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ ਉਥੇ ਹੀ ਉਨ•ਾਂ ਨੂੰ ਖੁਦ ਵੀ ਦਿਮਾਗੀ ਪ੍ਰੇਸ਼ਾਨੀਆਂ ਤੋਂ ਮੁਕਤ ਰਹਿਣ ਦੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਸਕੱਤਰ ਸ. ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਡਾਕਟਰਾਂ ਕੋਲ ਪਹੁੰਚਣ ਵਾਲੇ ਕੁਲ ਮਰੀਜਾਂ ਵਿਚੋਂ 33% ਮਰੀਜ਼ ਸਿਰਫ ਦਿਮਾਗੀ ਬਿਮਾਰੀਆਂ ਅਤੇ ਪ੍ਰੇਸ਼ਾਨੀਆਂ ਤੋਂ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਹੋਰ 33 ਫੀਸਦੀ ਸਰੀਰਕ ਬਿਮਾਰੀਆਂ ਦੇ ਨਾਲ-ਨਾਲ ਦਿਮਾਗੀ ਪ੍ਰੇਸ਼ਾਨੀਆਂ ਅਤੇ ਜੀਵਨ ਸੈਲੀ ਨਾਲ ਸਬੰਧਤ ਬਿਮਾਰੀ ਤੋਂ ਪ੍ਰਭਾਵਿਤ ਹਨ। ਇਨ•ਾਂ ਸਾਰੇ 66 ਤੋਂ 67 ਫੀਸਦੀ ਮਰੀਜਾਂ ਨੂੰ ਡਾਕਟਰ ਸਿਰਫ ਸਿਹਤ ਪ੍ਰਤੀ ਜਾਗਰੂਕ ਕਰਕੇ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕਰਕੇ ਉਹਨਾਂ ਦਾ ਇਲਾਜ ਕਰ ਸਕਦੇ ਹਨ ਜਿਸ ਲਈ ਡਾਕਟਰਾਂ ਦਾ ਖੁਦ ਤਣਾਅ ਮੁਕਤ ਹੋਣਾ ਜਰੂਰੀ ਹੈ। ਸੈਮੀਨਾਰ ਦੌਰਾਨ ਚੇਅਰਮੈਨ ਵੱਲੋਂ ਜ਼ਿਲ•ਾ ਪਰਿਸ਼ਦ ਅਧੀਨ ਕਾਰਜ ਕਰਦੇ ਪੇਂਡੂ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਦੂਰ ਦੁਰਾਡੇ ਪਿੰਡਾਂ ਵਿੱਚ ਕੰਮ ਕਰਦੇ ਸਾਰੇ ਮੁਲਾਜਮਾਂ ਨੂੰ ਸੈਂਸਟੇਟਾਈਜੇਸ਼ਨ ਪ੍ਰੋਗਰਾਮ ਰਾਹੀਂ ਤਣਾਅ ਮੁਕਤ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕਰਨ ਅਤੇ ਸੈਮੀਨਾਰਾਂ ਦਾ ਦੌਰ ਚਲਾਉਣ। ਉਹਨਾਂ ਕਿਹਾ ਕਿ ਆਉਣ ਵਾਲੇ ਇੱਕ ਮਹੀਨੇ ਦੇ ਅੰਦਰ ਅੰਦਰ ਜਿਲ•ਾ ਪ੍ਰੀਸ਼ਦ ਦੀਆਂ ਡਿਸਪੈਂਸਰੀਆਂ ਅਧੀਨ ਆਉਂਦੇ ਪਿੰਡਾਂ ਵਿੱਚ ਵਿਸ਼ੇਸ਼ ਪ੍ਰੋਗਰਾਮਾ ਅਤੇ ਸਿਹਤ ਜਾਗਰੂਕਤਾ ਕੈਂਪਾਂ ਦਾ ਲੜੀਵਾਰ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਡਾ. ਅਸਲਮ ਪਰਵੇਜ਼, ਡਾ. ਰਾਜਵਿੰਦਰ ਸਿੰਘ, ਡਾ. ਰਾਜੇਸ਼ ਸ਼ਰਮਾ, ਡਾ. ਪੂਨਮ ਸਿਆਲ, ਡਾ. ਅਰਜੁਨ ਦੇਵ, ਡਾ. ਬਲਵਿੰਦਰ ਟਿਵਾਣਾ, ਡਾ. ਸੁਪਰੀਤ ਕੌਰ, ਡਾ. ਸੁਖਜੀਤ ਸਿੰਘ, ਡਾ. ਮਿੰਨੀ ਸਿੰਗਲਾ, ਡਾ. ਅੰਜਨਾ ਮਿੱਤਲ, ਡਾ. ਕਰਨਵੀਰ ਸਿੰਘ, ਡਾ. ਅਸ਼ਮਦੀਪ ਸਿੰਘ, ਡਾ. ਸੋਨੀਆ ਰਾਣੀ, ਡਾ. ਪਲਵਿੰਦਰ ਸਿੰਘ ਵੀ ਹਾਜਰ ਸਨ।