ਤਰਕਸ਼ੀਲਾਂ ਵ¤ਲੋਂ ਸਾਹਿਤਿਕ ਪਾਠਕ ਮਿਲਣੀ ਕਰਵਾਉਣ ਦਾ ਫੈਸਲਾ ਸਾਹਿਤ ਨਾਲ ਜੁੜੇ ਕਈ ਅਹਿਮ ਮੁ¤ਦਿਆਂ ਤੇ ਹੋਵੇਗੀ ਚਰਚਾ

0
1349

ਐਸ.ਏ.ਐਸ. ਨਗਰ, 18 ਸਤੰਬਰ (ਧਰਮਵੀਰ ਨਾਗਪਾਲ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਨੇ ਲੋਕਾਂ ਦੀ ਵਿਗਿਆਨਿਕ ਸਾਹਿਤ ਪ੍ਰਤੀ ਰੂਚੀ ਦੇ ਪ੍ਰਸਾਰ ਲਈ ਪਾਠਕ ਮਿਲਣੀ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਮਿਲਣੀ ਵਿ¤ਚ ਸਾਹਿਤ ਨਾਲ ਿਜੁੜੇ ਕਈ ਅਹਿਮ ਮੁ¤ਦਿਆਂ ਨੂੰ ਵੀ ਵਿਚਾਰਿਆ ਜਾਵੇਗਾ। ਪਾਠਕ ਮਿਲਣੀ 20 ਸਤੰਬਰ ਨੂੰ ਬਾਲ ਭਵਨ ਫੇਜ-4 ਵਿਖੇ ਸਵੇਰੇ 10 ਵਜੇ ਕਰਵਾਈ ਜਾਵੇਗੀ। ਸੁਸਾਇਟੀ ਦੀ ਇਸ ਇਕਾਈ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਬਲੌਂਗੀ ਵਿਖੇ ਹੋਈ ਮੀਟਿੰਗ ਵਿ¤ਚ ਇਹ ਫੈਸਲਾ ਲਿਆ ਗਿਆ। ਇਸ ਸੰਬੰਧੀ ਗ¤ਲਬਾਤ ਕਰਦਿਆਂ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ, ਇਕਾਈ ਮੁਹਾਲੀ ਦੇ ਮੁਖੀ ਲੈਕਚਰਾਰ ਸੁਰਜੀਤ ਸਿੰਘ ਅਤੇ ਜਸਵੰਤ ਮੋਹਾਲੀ ਨੇ ਦ¤ਸਿਆ ਕਿ ਇਸ ਮਿਲਣੀ ਵਿ¤ਚ ਤਰਕਸ਼ੀਲ ਮੈਗਜੀਨ ਤੇ ਹੋਰ ਅਗਾਂਹਵਧੂ ਸਾਹਿਤ ਦੇ ਪਾਠਕ ਭਾਗ ਲੈਣਗੇ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਇਸ ਮਿਲਣੀ ਦਾ ਮਕਸਦ ਵਿਗਿਆਨਿਕ ਸਾਹਿਤ ਦਾ ਹੋਰ ਪ੍ਰਚਾਰ-ਪ੍ਰਸਾਰ ਕਰਨਾਂ, ਪਾਠਕਾਂ ਦੇ ਸੁਝਾਵਾਂ ਨੂੰ ਇ¤ਕਤਰ ਕਰਨਾ ਅਤੇ ਚੰਗੀਆਂ ਪੁਸਤਕਾਂ ਤੇ ਚਰਚਾ ਕਰ ਕੇ ਵ¤ਧ ਵ¤ਧ ਪਾਠਕਾਂ ਤ¤ਕ ਲੈ ਕੇ ਜਾਣਾ ਹੈ। ਉਹਨਾਂ ਕਿਹਾ ਕਿ ਸੁਸਾਇਟੀ ਦੀ ਇਕਾਈ ਮੋਹਾਲੀ ਵ¤ਲੋਂ ਚਲਾਈ ਜਾ ਰਹੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਸਾਲ 2007 ਤੋਂ ਇਲਾਕੇ ਦੇ ਲੋਕਾਂ ਵਿ¤ਚ ਚੰਗਾ ਸਾਹਿਤ ਲੈ ਕੇ ਜਾ ਰਹੀ ਹੈ। ਉਹਨਾਂ ਕਿਹਾ ਕਿ ਮਿਲਣੀ ਦਾ ਮੰਤਵ ਪਾਠਕਾਂ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨਾ ਵੀ ਹੈ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਮਿਲਣੀ ਵਿ¤ਚ ਹਰੇਕ ਪਾਠਕ ਨੂੰ ਸਮਾਂ ਦਿ¤ਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਸ ਦੌਰਾਨ ਸਾਹਿਤ ਦੇ ਸਮਾਜ ਉ¤ਤੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਤਰਕਸ਼ੀਲ ਵਰਕਰਾਂ ਵ¤ਲੋਂ ਇਸ ਸੰਬੰਧੀ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮਿਲਣੀ ਵਿ¤ਚ ਪਾਠਕ ਇਹ ਵੀ ਦ¤ਸ ਸਕਣਗੇ ਕਿ ਉਹਨਾਂ ਨੂੰ ਕਿਹੜੀ ਕਿਤਾਬ ਨੇ ਸ¤ਭ ਤੋਂ ਵ¤ਧ ਪ੍ਰਭਾਵਿਤ ਕੀਤਾ ਅਤੇ ਕਿਤਾਬ ਪੜ ਕੇ ਉਹਨਾਂ ਦੇ ਵਿਚਾਰਾਂ ਵਿ¤ਚ ਕਿਸ ਤਰਾਂ ਦੀ ਤਬਦੀਲੀ ਆਈ। ਮੀਟਿੰਗ ਵਿ¤ਚ ਮਿਤੀ 19 ਸਤੰਬਰ ਨੂੰ ਸੈਕਟਰ-42 ਦੇ ਗਰਲਜ ਕਾਲਜ ਵਿ¤ਚ ਤਰਕਸ਼ੀਲ ਪ੍ਰੋਗਰਾਮ ਕਰਨ ਦਾ ਵੀ ਫੈਸਲਾ ਕੀਤਾ ਗਿਆ।