ਥਾਣਾ ਸਿਟੀ ਪੁਲਿਸ ਰਾਜਪੁਰਾ ਵਲੋਂ ਬੀਤੀ ਰਾਤ ਇੱਕ ਨਕਲੀ ਪੱਤਰਕਾਰ ਕੀਤਾ ਕਾਬੂ

0
1448

ਰਾਜਪੁਰਾ (ਡੀਵੀ ਨਿਊਜ ਪੰਜਾਬ) ਰਾਜਪੁਰਾ ਦੇ ਰੇਲਵੇ ਸ਼ਟੇਸ਼ਨ ਕੋਲ ਵੈਸ਼ਨੋ ਢਾਬਾ ਤੇ ਇੱਕ ਨਕਲੀ ਪਤਰਕਾਰ ਰੋਟੀ ਖਾਣ ਲਈ ਆਇਆ ਤੇ ਰੋਟੀ ਖਾਣ ਤੋਂ ਬਾਅਦ ਉਸਨੇ ਵੈਸ਼ਨੋ ਢਾਬਾ ਦੇ ਮਾਲਕ ਸਤਿੰਦਰ ਕੁਮਾਰ ਪੁੱਤਰ ਜਨਾਰਧਨ ਵਾਸੀ ਮਹਿੰਦਰ ਗੰਜ ਬਾਜਾਰ ਰਾਜਪੁਰਾ ਨੂੰ ਧਮਕਾਉਣਾ ਸ਼ੁਰੂ ਕਰ ਦਿਤਾ ਕਿ ਤੇਰੀ ਦਾਲ ਵਿਚੋਂ ਕਿਲ ਨਿਕਲੀ ਹੈ ਤੇ ਉਸਨੇ ਕਿਹਾ ਕਿ ਮੈਂ ਟੀਵੀ ਚਾਈਨਲ ਦਾ ਰਿਪੋਰਟਰ ਹਾਂ ਤੇ ਉਸਨੇ ਹੋਟਲ ਮਾਲਕ ਨੂੰ ਬਲੈਕ ਮੇਲ ਕਰਨ ਦੀ ਨਿਯਤ ਨਾਲ 40000 ਰੂਪੈ ਦੀ ਮੰਗ ਕੀਤੀ ਜਿਸ ਤੇ ਹੋਟਲ ਮਾਲਕ ਨੇ ਹੱਥ ਜੋੜ ਕੇ ਉਹਦੇ ਕੋਲੋ ਮਾਫੀ ਮੰਗੀ ਪਰ ਇਹ ਨਕਲੀ ਚਾਈਨਲ ਦਾ ਪੱਤਰਕਾਰ ਆਪਣਾ ਰੋਬ ਝਾੜਦਾ ਰਿਹਾ ਅਤੇ ਟੀਵੀ ਤੇ ਵਿਖਾਉਣ ਦੀ ਧਮਕੀ ਦੇ ਕੇ ਕਹਿਣ ਲਗਾ ਕਿ ਮੈਂ ਤੇਰਾ ਢਾਬਾ ਹਮੇਸ਼ਾ ਲਈ ਬੰਦ ਕਰਵਾ ਦੇਵਾਗਾ ਹੋਟਲ ਮਾਲਕ ਨੇ ਮਿੰਨਤਾ ਕੀਤੀਆਂ ਤੇ ਕਿਹਾ ਕਿ ਉਸ ਕੋਲ ਇਤਨੇ ਪੈਸੇ ਨਹੀਂ ਹਨ ਕਿਉਂਕਿ ਮੇਰਾ ਛੋਟਾ ਜਿਹਾ ਢਾਬਾ ਹੈ ਮੈਂ ਇਤਨੀ ਰਕਮ ਕਿਥੋ ਲਿਆਵਾਂ ਜਿਸ ਤੇ ਇਸ ਨਕਲੀ ਪਤਰਕਾਰ ਨੇ ਸੋਦੇ ਬਾਜੀ ਕਰਦਿਆ ਹੋਇਆ ਕਿਹਾ ਕਿ ਮੈਂ ਦਸ ਹਜਾਰ ਰੁਪਏ ਤੋਂ ਘਟ ਨਹੀਂ ਲਵਾਗਾ ਤੇ ਦੋਹਾ ਧਿਰਾ ਵਲੋਂ ਨਜਾਇਜ ਰਿਸ਼ਵਤ ਲੈਣਦਾ ਸੋਦਾ 4500 ਰੁੂਪੈ ਵਿੱਚ ਤਹਿ ਹੋਇਆ ਤੇ ਉਹ ਪੈਸੇ ਲੈ ਕੇ ਕਹਿਣ ਲਗਾ ਕਿ 5500 ਰੂਪੈ ਕਲ ਨੂੰ ਲੈ ਕੇ ਜਾਵਾਗਾ ਜਿਸ ਤੇ ਮਾਰਕੀਟ ਦੇ ਲੋਕ ਵੀ ਆ ਗਏ। ਜਦੋਂ ਉਸ ਤੋਂ ਮਾਰਕੀਟ ਦੇ ਦੁਕਾਨਦਾਰਾਂ ਨੇ ਪੁੂਛ-ਪੜਤਾਲ ਸ਼ੁਰੂ ਕੀਤੀ ਤਾਂ ਸ਼ੱਕ ਪੈਣ ਤੇ ਉਕਤ ਨਕਲੀ ਪੱਤਰਕਾਰ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਇਤਲਾਹ ਕਰਕੇ ਰਾਜਪੁਰਾ ਪੁਲਿਸ ਦੇ ਹਵਾਲੇ ਕਰ ਦਿਤਾ। ਸਿਟੀ ਥਾਣਾ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦਸਿਆ ਕਿ ਉਕਤ ਨੌਜਵਾਨ ਦੀ ਪਹਿਚਾਣ ਵਿਕਰਮ ਠਾਕੁਰ ਪੁੱਤਰ ਧਰਮਪਾਲ ਵਾਸੀ ਨਾਭਾ ਵਜੋ ਹੋਈ ਹੈ ਤੇ ਉਸਨੂੰ ਜੇਲ ਦੀ ਸਲਾਖਾ ਪਿਛੇ ਭੇਜ ਕੇ ਧਾਰਾ 384-420 ਦੇ ਤਹਿਤ ਮੁਕਦਮਾ ਦਰਜ ਕਰਕੇ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਬੀਤੇ ਦਿਨੀਂ ਪਟਿਆਲਾ ਦੇ ਐਸਪੀ ਹੈਡਕਵਾਟਰ ਸ੍ਰ. ਸ਼ਰਨਜੀਤ ਸਿੰਘ ਅਤੇ ਡੀਐਸਪੀ ਰਾਜਪੁਰਾ ਦੇ ਨਾਲ ਹੋਈ ਰਾਜਪੁਰਾ ਦੇ ਪੱਤਰਕਾਰਾ ਦੀ ਵਿਸ਼ੇਸ ਮੀਟਿੰਗ ਦੌਰਾਨ ਰਾਜਪੁਰਾ ਦੇ ਪੱਤਰਕਾਰਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਕੁਝ ਬਾਹਰਲੇ ਸ਼ਹਿਰਾਂ ਤੋਂ ਰਾਜਪੁਰਾ ਵਿੱਚ ਨਕਲੀ ਪੱਤਰਕਾਰ ਇਸ ਤਰਾਂ ਦੀਆਂ ਠੱਗੀ ਠੋਰੀ ਵਾਲਿਆਂ ਵਾਰਦਾਤਾ ਨੂੰ ਅੰਜਾਮ ਦੇ ਕੇ ਸ਼ਰੇਆਮ ਲੋਕਾ ਨਾਲ ਲੁਟ ਖਸ਼ੁਟ ਕਰ ਰਹੇ ਹਨ ਜਿਸ ਦਾ ਅਸਰ ਤੁਰੰਤ ਉਪਰੋਕਤ ਖਬਰ ਵਜੋਂ ਮਿਲਿਆ ਹੈ ਅਤੇ ਸਿਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਸ੍ਰ. ਸ਼ਮਿੰਦਰ ਸਿੰਘ ਨੇ ਇਸ ਤਰਾਂ ਦੇ ਠਗੀ ਠੋਰੀ ਵਾਲੇ ਸਮਾਜ ਵਿਰੋਧੀ ਅਨਸਰਾ ਨੂੰ ਨੁਕੇਲ ਪਾਉਣੀ ਸ਼ੁਰੂ ਕਰ ਦਿੱਤੀ ਹੈ।