ਦੋ ਦਿਨਾਂ ਰੋਜ਼ਗਾਰ ਮੇਲਾ ਹੋਇਆ ਖਤਮ, 48 ਕੰਪਨੀਆਂ ਨੇ ਲਿਆ ਭਾਗ

0
1523

ਲੁਧਿਆਣਾ 06 ਮਾਰਚ (ਸੀ ਐਨ ਆਈ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਜਿਲਾ ਬਿਊਰੋ ਆਫ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫਤਰ ਲੁਧਿਆਣਾ ਵੱਲੋਂ ਜਿਲਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਸਰਕਾਰੀ ਟੈਕਸਟਾਈਲ ਕੈਮਿਸਟਰੀ ਅਤੇ ਨਿਟਿੰਗ ਟੈਕਨਾਲੋਜੀ, ਇਨਕਮ ਟੈਕਸ ਰੋਡ, ਰਿਸ਼ੀ ਨਗਰ, ਲੁਧਿਆਣਾ ਵਿਖੇ ਮਿਤੀ 5 ਮਾਰਚ ਨੂੰ ਤਕਨੀਕੀ ਅਤੇ 6 ਮਾਰਚ 2018 ਨੂੰ ਦਸਵੀਂ, ਗਿਆਰਵੀਂ ਅਤੇ ਬਾਰ•ਵੀਂ ਜਾਂ ਇਸ ਤੋਂ ਵੱਧ ਵਿਦਿਅਕ ਯੋਗਤਾ ਵਾਲੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦਿਵਾਉਣ ਦੇ ਉਪਰਾਲੇ ਵਜੋਂ ਦੋ ਦਿਵਸ ਰੋਜ਼ਗਾਰ ਮੇਲਾ ਖਤਮ ਹੋਇਆ। ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਡਿਪਟੀ ਡਾਇਰੈਕਟਰ ਜਿਲਾ ਬਿਊਰੋ ਆਫ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ (ਸ਼ਹਿਰੀ ਅਤੇ ਦੂਰ ਦੁਰਾਡੇ ਪਿੰਡਾਂ ਦੇ) ਨੂੰ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਨੌਜਵਾਨ ਇਸ ਸੁਨਹਿਰੀ ਮੌਕੇ ਦਾ ਲਾਭ ਉਠਾ ਸਕਣ।
ਉਨਾਂ ਦੱਸਿਆ ਕਿ ਮੇਲੇ ਵਿੱਚ 765 ਨੌਜਵਾਨਾਂ ਨੇ ਆਪਣਾ ਨਾਮ ਦਰਜ ਕਰਵਾਇਆ ਜਿਸ ਵਿੱਚੋਂ 312 ਨੌਜਵਾਨਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਵਿੱਚ 48 ਕੰਪਨੀਆਂ ਨੇ ਭਾਗ ਲਿਆ ਸੀ ਤੇ ਬਹੁਤ ਹੀ ਸ਼ਾਨਦਾਰ ਹੁੰਗਾਰਾ ਮਿਲਿਆ।