ਧਾਰਮਿਕ ਸਥਾਨਾਂ ਨੂੰ ਪ੍ਰਦਾਨ ਕੀਤੀ ਜਾਵੇ ਸੁਰੱਖਿਆ- ਹਿੰਦੂ ਮਹਾਂ ਸਭਾ ਪੰਜਾਬ

0
1490
ਅਖਿਲ ਭਾਰਤ ਹਿੰਦੂ ਮਹਾਸਭਾ ਪੰਜਾਬ
ਅਖਿਲ ਭਾਰਤ ਹਿੰਦੂ ਮਹਾਸਭਾ ਪੰਜਾਬ

-ਅ.ਭਾ.ਹਿੰ.ਮ.ਸ. ਵੱਲੋਂ ਪ੍ਰਿੰਸੀਪਲ ਸੈਕਟਰੀ ਗ੍ਰਹਿ ਵਿਭਾਗ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕੀਤੀ ਮੰਗ
ਚੰਡੀਗੜ-(ਅਖਿਲੇਸ਼ ਬਾਂਸਲ) -22 ਨਵੰਬਰ –
ਅਖਿਲ ਭਾਰਤ ਹਿੰਦੂ ਮਹਾ ਸਭਾ ਦੇ ਸੂਬਾ ਇੰਚਾਰਜ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਧਾਰਮਿਕ ਸਥਾਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਉਹਨਾਂ ਧਿਆਨ ਵਿੱਚ ਲਿਆਊੰਦੇ ਦੱਸਿਆ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਭਰ ਵਿੱਚ ਹਿੰਦੁਆਂ ਦੇ ਧਾਰਮਿਕ ਸਥਾਨਾਂ, ਦੇਵੀ-ਦੇਵਤਾਵਾਂ ਦੇ ਚਿੱਤਰਾਂ, ਵਸਤਰਾਂ ਨਾਲ ਛੇੜ-ਛਾੜ ਅਤੇ ਬੇਅਦਬੀ ਤੋਂ ਅਲਾਵਾ ਚੋਰੀ ਆਦਿ ਘਟਣਾਵਾਂ ਵਾਪਰੀਆਂ ਹਨ। ਇਸੇ ਤਰਾਂ ਸਿੱਖ ਧਰਮ ਦੇ ਗ੍ਰੰਥਾਂ ਦੀ ਵੀ ਬੇਅਦਬੀ ਹੋਈ ਹੈ। ਇਹਨਾਂ ਘਟਣਾਵਾਂ ਨਾਲ ਆਪਸੀ ਭਾਈਚਾਰੇ ‘ਚ ਦਰਾਰ ਪੈਣ ਲੱਗ ਪਈ ਹੈ। ਜੋ ਭਵਿੱਖ ਵਿੱਚ ਵਿਸਫੋਟਕ ਸਥਿਤੀ ਅਤੇ ਧਰਮ ਗ੍ਰਹਿ ਯੁੱਧ ਪੈਦਾ ਕਰ ਸਕਦੀ ਹੈ।
ਐਡਵੋਕੇਟ ਕਪਿਲ ਨੇ ਇਹ ਵੀ ਧਿਆਣ ਵਿੱਚ ਲਿਆਂਦਾ ਹੈ ਕਿ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਦੀ ਰੱਖਿਆ ਦੀ ਜਿੰਮੇਵਾਰੀ ਗ੍ਰਹਿ ਵਿਭਾਗ/ਸਰਕਾਰ ਦੀ ਹੁੰਦੀ ਹੈ। ਜਿਸਦੇ ਅਧਾਰ ‘ਤੇ ਮੰਦਰਾਂ/ਗੁਰੂਦਵਾਰਿਆਂ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਅਤੇ ਮਨੁੱਖੀ ਸੁਰੱਖਿਆ ਪ੍ਰਦਾਨ ਕਰਨੀ ਲਾਜ਼ਮੀ ਬਣਦੀ ਹੈ। ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਭਵਿੱਖ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਇਹ ਜਿੰਮੇਵਾਰੀ ਨਿਭਾਈ ਜਾਵੇ।
ਐਡਵੋਕੇਟ ਕਪਿਲ ਨੇ ਚਿੰਤਾ ਜਾਹਿਰ ਕਰਦਿਆਂ ਦੱਸਿਆ ਹੈ ਕਿ ਧਾਰਮਿਕ ਥਾਵਾਂ ਵਿੱਚੋਂ ਸਮਰਾਲਾ, ਤਪਾ ਮੰਡੀ, ਮੋਗਾ, ਬਰਗਾੜੀ, ਲੁਧਿਆਣਾ ਆਦਿ ਸਮੇਤ ਜਿੰਨੀਆਂ ਵੀ ਥਾਵਾਂ ‘ਤੇ ਘਟਣਾਵਾਂ ਹੋਈਆਂ ਹਨ ਉਂਨਾਂ ਘਟਣਾਵਾਂ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਦੋਸ਼ੀ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਹੈ। ਜੋ ਕਿ ਗ੍ਰਹਿ ਵਿਭਾਗ/ਸਰਕਾਰ/ਸੂਬਾਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ। ਦੱਸਣਯੋਗ ਹੈ ਕਿ ਅਖਿਲ ਭਾਰਤ ਹਿੰਦੂ ਮਹਾ ਸਭਾ ਵੱਲੋਂ ਇਸਦੀ ਸੂਚਨਾ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਦੇ ਧਿਆਣ ਵਿੱਚ ਵੀ ਲਿਆਂਦੀ ਹੈ।