ਧੀਆਂ ਦੀ ਲੋਹੜੀ ਸਮਾਗਮ ਦੌਰਾਨ ਸਾਧੂ ਸਿੰਘ ਧਰਮਸੋਤ ਅਤੇ ਰਵਨੀਤ ਸਿੰਘ ਬਿੱਟੂ ਵੱਲੋਂ 31 ਮਾਵਾਂ ਦਾ ਸਨਮਾਨ ਲੁਧਿਆਣਾ ਨਗਮ-ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦਾ ਦਾਅਵਾ

0
1688

ਲੁਧਿਆਣਾ 11 ਜਨਵਰੀ (ਸੀ ਐਨ ਆਈ )- ਪੰਜਾਬ ਸਰਕਾਰ ਦੇ ਕੈਬਨਿਟ ਮੰਤਰ ਸ੍ਰ. ਸਾਧੂ ਸਿੰਘ ਧਰਮਸੋਤ ਅਤੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਅੱਜ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਧੀਆਂ ਦੀ ਲੋਹੜੀ ਸਮਾਗਮ ਦੌਰਾਨ ਨਵ ਜਨਮੀਆਂ 31 ਧੀਆਂ ਦੀਆਂ ਮਾਂਵਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਇਹ ਸਮਾਗਮ ਮਾਲਵਾ ਸੱਭਿਆਚਾਰਕ ਮੰਚ ਲੁਧਿਆਣਾ ਵੱਲੋਂ ਕਰਵਾਇਆ ਗਿਆ।
ਇਸ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਧਰਮਸੋਤ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਲੋਕਾਂ ਦੀ ਧੀਆਂ ਪ੍ਰਤੀ ਮਾਨਸਿਕਤਾ ਨੂੰ ਬਦਲਣ ਦਾ ਇੱਕ ਚੰਗਾ ਉਪਰਾਲਾ ਹੈ। ਉਨਾ ਕਿਹਾ ਕਿ ਸਮਾਜ ਵਿੱਚੋਂ ਭਰੂਣ ਹੱਤਿਆ ਦੇ ਕਲੰਕ ਨੂੰ ਸਾਫ ਕਰਨ ਲਈ ਜਾਗਰੂਕਤਾ ਫੈਲਾਉਣਾ ਸਮੇਂ ਦੀ ਲੋੜ ਹੈ। ਉਨਾ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਗੁਰਬਾਣੀ ‘ਚ ਕਿਹਾ ਸੀ ਕਿ ਜਿਸ ਔਰਤ ਨੇ ਰਾਜਿਆਂ ਮਹਾਂਰਾਜਿਆਂ ਨੂੰ ਜਨਮ ਦਿੱਤਾ ਹੈ ਉਸ ਨੂੰ ਮਾੜਾ-ਚੰਗਾ ਨਹੀਂ ਬੋਲਣਾ ਚਾਹੀਦਾ ।ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਧੀਆਂ ਦੇ ਲੋਹੜੀ ਸਮਾਗਮ ਕਰਨ।
ਸ੍ਰ. ਰਵਨੀਤ ਸਿੰਘ ਬਿੱਟੂ ਨੇ ਇਸ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਲੋਕਾਂ ਨੂੰ ਮੁੰਡਾ ਅਤੇ ਕੁੜੀ ਵਿੱਚ ਫਰਕ ਨਾ ਕਰਨ ਬਾਰੇ ਜਾਗਰੂਕਤਾ ਮਿਲਦੀ ਹੈ। ਉਨਾ ਕਿਹਾ ਕਿ ਲੋਕਾਂ ਦੀ ਧਾਰਨਾ ਹੈ ਕਿ ਲੜਕੇ ਮਾਪਿਆਂ ਦੀ ਬਿਰਧ ਅਵੱਸਥਾ ਵਿੱਚ ਸਹਾਰਾ ਬਣਦੇ ਹਨ ਪਰ ਸੱਚਾਈ ਇਹ ਹੈ ਕਿ ਲੜਕੀਆਂ ਇਹ ਕੰਮ ਜ਼ਿਆਦਾ ਜ਼ਿੰਮੇਵਾਰੀ ਨਾਲ ਕਰਦੀਆਂ ਹਨ।
ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਧਰਮਸੋਤ ਅਤੇ ਸ਼੍ਰ. ਬਿੱਟੂ ਨੇ ਦਾਅਵੇ ਨਾਲ ਕਿਹਾ ਕਿ ਆਗਾਮੀ ਨਗਰ-ਨਿਗਮ ਲੁਧਿਆਣਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੂੰਝਾ ਫੇਰ ਜਿੱਤ ਪ੍ਰਾਪਤ ਹੋਵੇਗੀ ਕਿਉਂਕਿ ਲੋਕਾਂ ਨੇ ਲੰਘੀਆਂ ਚੋਣਾਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਭਰੋਸੇਯੋਗਤਾ ਪ੍ਰਗਟਾਈ ਹੈ। ਉਨਾ ਕਿਹਾ ਕਿ ਸ੍ਰ’ੋਅਕਾਲੀ ਦਲ-ਭਾਜਪਾ ਗਠਜੋੜ ਨੂੰ ਇਹਨ•ਾਂ ਚੋਣਾਂ ਵਿੱਚ ਵੀ ਜਲੰਧਰ ਅਤੇ ਅੰਮ੍ਰਿਤਸਰ ਦੀ ਤਰਾਂ ਮੂੰਹ ਦੀ ਖਾਣੀ ਪਵੇਗੀ।
ਇਸ ਮੌਕੇ ਤੇਜਵੰਤ ਕਿੱਟੂ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਅਤੇ ਕਈ ਨਾਮੀ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਮਾਣਮੱਤਾਂ ਪ੍ਰਾਪਤੀਆਂ ਕਰਨ ਵਾਲੀਆਂ ਵੱਖ-ਵੱਖ ਸ਼ਖਸ਼ੀਅਤਾਂ ਪ੍ਰਵਾਸੀ ਭਾਰਤੀ ਗੁਰਮੀਤ ਸਿੰਘ ਗਿੱਲ, ਲੇਖਕਾ ਬੱਬੂ ਤੀਰ, ਗੁਰਪ੍ਰੀਤ ਕੌਰ, ਬਲਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਵਧੀਕ ਡਿਪਟੀ ਕਮਿਸ਼ਨਰ ਜਗਰਾਓ ਸ਼੍ਰੀਮਤੀ ਨੀਰੂ ਕਤਿਆਲ, ਜਿਲਾ ਕਾਂਗਰਸ ਪ੍ਰਧਾਨ (ਦਿਹਾਤੀ) ਸ੍ਰ. ਗੁਰਦੇਵ ਸਿੰਘ ਲਾਪਰਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ਼੍ਰ. ਅਮਰਜੀਤ ਸਿੰਘ ਟਿੱਕਾ, ਪ੍ਰੋ. ਗੁਰਭਜਨ ਸਿੰਘ ਗਿੱਲ, ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਸ਼੍ਰੀ. ਕੇ.ਕੇ. ਬਾਵਾ, ਸ਼੍ਰੀ ਚਮਨ ਲਾਲ ਬੱਤਰਾ, ਸ਼੍ਰ. ਜਰਨੈਲ ਸਿੰਘ, ਸ਼੍ਰੀ ਲਵਲੀ ਚੌਧਰੀ, ਸ਼੍ਰੀ ਮਨਜੀਤ ਸਿੰਘ, ਸ਼੍ਰੀਮਤੀ ਬਰਜਿੰਦਰ ਕੌਰ, ਸ਼੍ਰੀ ਰਾਜੀਵ ਕੁਮਾਰ, ਸ਼੍ਰੀ ਬਲਵਿੰਦਰ ਸਿੰਘ, ਸ਼੍ਰੀ ਸੁਰਜੀਤ ਸਿੰਘ, ਸ਼੍ਰੀ ਨਰਿੰਦਰ ਮਹਿੰਦਰੂ, ਸ਼੍ਰੀ ਰੇਸ਼ਮ ਸੱਗੂ, ਸ਼੍ਰੀ ਰਣਧੀਰ ਸਿੰਘ, ਸ਼੍ਰੀ ਨਿਰਮਲ ਕੈੜਾ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਹਰਕੀਰਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।