ਨਗਰ ਨਿਗਮ ਲੁਧਿਆਣਾ ਚੋਣਾਂ-ਵਾਰਡ ਨੰਬਰ 44 ਅਧੀਨ ਪੈਂਦੇ 2 ਪੋਲਿੰਗ ਬੂਥਾਂ ‘ਤੇ ਦੁਬਾਰਾ ਵੋਟਿੰਗ -ਕੁੱਲ 68.41 ਫੀਸਦੀ ਵੋਟਿੰਗ, ਗਿਣਤੀ 27 ਫਰਵਰੀ ਨੂੰ-ਜ਼ਿਲਾ ਚੋਣ ਅਫ਼ਸਰ,

0
1491

ਲੁਧਿਆਣਾ, 26 ਫਰਵਰੀ (ਸੀ ਐਨ ਆਈ )-ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 44 ਅਧੀਨ ਪੈਂਦੇ 2 ਪੋਲਿੰਗ ਬੂਥਾਂ (2 ਅਤੇ 3) ‘ਤੇ ਅੱਜ ਦੁਬਾਰਾ ਵੋਟਿੰਗ ਕਰਵਾਈ ਗਈ। ਜਿਸ ਦੌਰਾਨ ਕੁੱਲ 68.41 ਫੀਸਦੀ ਵੋਟਿੰਗ ਦਰਜ ਕੀਤੀ ਗਈ। ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਪੋਲਿੰਗ ਬੂਥ 2 ਵਿੱਚ 72.43 ਫੀਸਦੀ ਅਤੇ ਪੋਲਿੰਗ ਬੂਥ 3 ਵਿੱਚ 65.69 ਫੀਸਦੀ ਵੋਟਾਂ ਦਰਜ ਕੀਤੀਆਂ ਗਈਆਂ।
ਉਨਾਂ ਕਿਹਾ ਕਿ ਵੋਟਾਂ ਪਾਉਣ ਦੀ ਪ੍ਰਕਿਰਿਆ ਪੂਰੀ ਤਰਾਂ ਅਮਨ ਸ਼ਾਂਤੀ ਅਤੇ ਲੋਕਾਂ ਦੇ ਸਹਿਯੋਗ ਨਾਲ ਨੇਪਰੇ ਚੜੀ ਹੈ। ਉਨਾਂ ਲੋਕਾਂ ਅਤੇ ਹੋਰ ਧਿਰਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਨੂੰ 9 ਗਿਣਤੀ ਕੇਂਦਰਾਂ ‘ਤੇ ਕੀਤੀ ਜਾਵੇਗੀ, ਜਿਸ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।