ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕ ਤੇ ਸਿੱਖਿਅਤ ਕਰਨ ਹਿੱਤ 200 ਪਿੰਡਾਂ ਦੀ ਚੋਣ : ਭੁਪਿੰਦਰ ਸਿੰਘ

0
1456

ਐਸ.ਏ.ਐੋਸ.ਨਗਰ: (ਧਰਮਵੀਰ ਨਾਗਪਾਲ) ਨਹਿਰੂ ਯੁਵਾ ਕੇਂਦਰ ਸੰਗਠਨ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੌਜਵਾਨਾਂ ਦੇ ਕੰਮਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ•ਾ ਯੁਵਾ ਪ੍ਰੋਗਰਾਮ ਸਲਾਹਕਾਰ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ: ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪ੍ਰਬੰਧਕੀ ਕੰਪਲੈਕਸ ਸਥਿਤ ਡੀ.ਸੀ ਦਫਤਰ ਦੇ ਕਮੇਟੀ ਰੂਮ ਵਿਖੇ ਹੋਈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ , ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਅਤੇ ਲੋਕਾਂ ਨੂੰ ‘‘ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕ ਅਤੇ ਸਿੱਖਿਅਤ’’ ਕਰਨ ਦਾ ਪੋਜੈਕਟ ਮਿਲਿਆ ਹੈ ਜਿਸ ਅਧੀਨ ਇਸ ਜ਼ਿਲ•ੇ ਦੇ 200 ਪਿੰਡ ਚੁਣੇ ਗਏ ਹਨ।ਉਨ•ਾਂ ਦੱਸਿਆ ਕਿ 29 ਜੂਨ ਤੋਂ ਸ਼ੁਰੂ ਹੋ ਰਹੇ ਇਸ ਪ੍ਰੋਜੈਕਟ ਦੌਰਾਨ, ਚੁਣੇ ਹੋਏ ਪਿੰਡਾਂ ਵਿੱਚ ਨਹਿਰੂ ਯੂਵਾ ਕੇਂਦਰ ਦੇ ਨੁਮਾਇੰਦੇ ਜਾ ਕੇ ਆਮ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਸਿੱਖਿਅਤ ਅਤੇ ਜਾਗਰੂਕ ਕਰਨਗੇ। ਇਸ ਪ੍ਰੋਜੈਕਟ ਦਾ ਮੁੱਖ ਉਦੇਸ ਆਮ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ। ਇਸ ਸੰਬਧੀ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਇਨ•ਾਂ ਪ੍ਰੋਜੈਕਟਾਂ ਨੂੰ ਸਫਲ ਬਣਾਉਣ ਦੇ ਸਹਿਯੋਗ ਲੲਂੀ ਵੀ ਕਿਹਾ। ਮੀਟਿੰਗ ਵਿੱਚ ਵੇੱਖ-ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀਆਂ ਵੱਲੋਂ ਇਸ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ-ਆਪਣੇ ਵਿਚਾਰ ਰਖੇ। ਇਸ ਮੌਕੇ ਨਹਿਰੂ ਯੁਵਾ ਕੇਂਦਰ ਵੱਲੋਂ ਸਰਕਾਰ ਦੀਆਂ ਸਕੀਮਾਂ ਸਬੰਧੀ ਭਰਪੁਰ ਜਾਣਕਾਰੀ ਦਿੰਦੀ ਪੁਸਤਕ ‘‘ਜਾਣਕਾਰੀ ਦਾ ਖਜਾਨਾ’’ ਵੀ ਰਿਲੀਜ ਕੀਤੀ। ਇਸ ਮੌਕੇ ਜਿਲ•ਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਐਸ.ਏ.ਐਸ.ਨਗਰ ਸ੍ਰ: ਪਰਮਜੀਤ ਸਿੰਘ, ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰ: ਮੇਵਾ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਸ੍ਰੀ ਕਮਲਜੀਤ ਸਿੰਘ ਸਿੱਧੂ, ਜ਼ਿਲ•ਾ ਪ੍ਰੋਜੈਕਟ ਅਫ਼ਸਰ (ਡਰੱਗਜ) ਸ੍ਰੀ ਗੁਰਵਿੰਦਰ ਸਿੰਘ ਮੁੰਧੋ, ਜੀ.ਐਮ. ਡੀ.ਆਈ. ਮੋਹਾਲੀ ਸ੍ਰੀ ਟੀ.ਐਸ. ਸੇਖੋ, ਤਹਿਸੀਲ ਭਲਾਈ ਅਫ਼ਸਰ ਸ੍ਰੀ ਪਰਮਜੀਤ ਸਿੰਘ, ਡਾਇਰੈਕਟਰ ਜਨ ਸਿਕਸ਼ਨ ਸੰਸਥਾਨ ਸ੍ਰੀ ਆਨੰਦ ਮੋਹਨ ਸ਼ਰਮਾ, ਸਟੇਟ ਪ੍ਰੋਜੈਕਟ ਅਫ਼ਸਰ ਪ੍ਰੀਤੀ ਸ਼ਰਮਾ, ਸਕੱਤਰ ਜ਼ਿਲ•ਾ ਪ੍ਰੀਸ਼ਦ ਸ੍ਰੀ ਰਵਿੰਦਰ ਸਿੰਘ ਸਿੱਧੂ, ਨਹਿਰੂ ਯੂਵਾ ਕੇਂਦਰ ਵੈ¦ਟੀਅਰ ਸ੍ਰੀ ਗੁਰਦੀਪ ਸਿੰਘ ਅਤੇ ਪਲਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।