ਨਾਬਾਰਡ, ਪੰਜਾਬ ਰਿਜ਼ਨਲ ਆਫਿਸ ਵੱਲੋਂ ਲੁਧਿਆਣਾ ਵਿਖੇ ਐਨ.ਜੀ.ਓਜ਼ ਦੀ ਜ਼ੋਨਲ ਪੱਧਰੀ ਮੀਟਿੰਗ ਆਯੋਜਿਤ,

0
1488

ਲੁਧਿਆਣਾ 28 ਦਸੰਬਰ (ਸੀ ਐਨ ਆਈ )- ਨਾਬਾਰਡ, ਪੰਜਾਬ ਰਿਜ਼ਨਲ ਆਫਿਸ ਵੱਲੋਂ ਅੱਜ ਬੱਚਤ ਭਵਨ, ਵਿਖੇ ਗੈਰ ਸਰਕਾਰੀ ਸੰਗਠਨਾਂ ਦੀ ਇੱਕ ਜ਼ੋਨਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦਾ ਮੰਤਵ ਸੈਲਫ ਹੈਲਫ ਗਰੁੱਪਾਂ, ਜੁਆਇੰਟ ਲਾਇਬਿਲਟੀ ਗਰੁੱਪਾਂ ਅਤੇ ਐਮ.ਈ.ਡੀ.ਪੀਜ਼ ਦੇ 2016-17 ਦੇ ਲਈ ਪ੍ਰਵਾਨਤ ਪ੍ਰੋਜੈਕਟਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨਾ ਅਤੇ ਐਕਸ਼ਨ ਪਲਾਨ ਤਿਆਰ ਕਰਨਾ ਸੀ।ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਜੇ.ਪੀ.ਐਸ. ਬਿੰਦਾ, ਜਨਰਲ ਮੈਨੇਜਰ, ਨਾਬਾਰਡ ਵੱਲੋਂ ਕੀਤੀ ਗਈ। ਇਸ ਮੌਕੇ ਉਨਾਂ ਨਾਲ ਲੀਡ ਬੈਂਕ ਮੈਨੇਜਰ ਸ਼੍ਰੀ ਅਨੂਪ ਸਿੰਘ ਚਾਵਲਾ ਅਤੇ ਹੋਰ ਜ਼ਿਲਿ•ਆਂ ਦੇ ਵੀ ਬੈਂਕ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਜਨਰਲ ਮੈਨੇਜਰ ਸ਼੍ਰੀ ਜੇ.ਪੀ.ਐਸ. ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਮਾਰਚ, 2017 ਤੱਕ ਸੈਲਫ ਹੈਲਪ ਗਰੁੱਪਾਂ ਦੇ ਕੁੱਲ 85.77 ਲੱਖ ਬੱਚਤ ਬੈਂਕ ਅਕਾਊਂਟ ਖੋਲ੍ਹੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਨਾਬਾਰਡ ਵੱਲੋਂ ਦੇਸ਼ ਦੇ 100 ਜ਼ਿਲਿ•ਆਂ ਵਿੱਚ ਡਿਜੀਟੇਲਾਈਜੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਸੈਲਫ ਹੈਲਫ ਗਰੁੱਪ ਈ-ਸ਼ਕਤੀ ਪ੍ਰੋਜੈਕਟ ਅਧੀਨ ਪੰਜਾਬ ਵਿੱਚੋਂ ਪਟਿਆਲਾ ਜਿਲੇ ਵੀ ਚੁਣਿਆ ਗਿਆ ਹੈ।ਉਨਾਂ ਦੱਸਿਆ ਕਿ ਇਸ ਤੋਂ ਬਾਅਦ ਸਾਰੇ ਜ਼ਿਲਿ•ਆਂ ਦੇ ਡਿਜੀਟੇਲਾਈਜੇਸ਼ਨ ਕਰਨ ਲਈ ਸੈਲਫ ਹੈਲਫ ਗਰੁੱਪ, ਈ-ਸ਼ਕਤੀ ਪ੍ਰੋਜੈਕਟ ਅਧੀਨ ਕਵਰ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਨਾਬਾਰਡ ਦੇ ਪੰਜਾਬ ਖੇਤਰੀ ਦਫਤਰ ਵੱਲੋਂ ਐਸ.ਐਚ.ਜੀ. ਬੈਂਕ ਲਿੰਕ ਪ੍ਰੋਗਰਾਮ ਅਤੇ ਜੀ.ਐਲ.ਜੀ. ਪ੍ਰੋਗਰਾਮ ਨੂੰ ਤੇਜ਼ ਕਰਨ ਲਈ ਗੈਰ-ਸਰਕਾਰੀ ਸੰਗਠਨਾਂ ਅਤੇ ਬੈਂਕਾਂ ਦੀ ਸਰਗਰਮ ਸ਼ਮੂਲੀਅਤ ਲਈ ਯਤਨ ਕਰ ਰਿਹਾ ਹੈ। ਵੱਡੀ ਗਿਣਤੀ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨੂੰ ਨਾਬਾਰਡ ਦੁਆਰਾ ਗੈਰ-ਸਰਕਾਰੀ ਸੰਗਠਨਾਂ ਅਤੇ ਬੈਂਕਾਂ ਲਈ ਆਯੋਜਿਤ ਕੀਤਾ ਗਿਆ ਹੈ। ਸ਼੍ਰੀ ਬਿੰਦਾ ਨੇ ਜ਼ੋਰ ਦੇ ਕੇ ਕਿਹਾ ਕਿ ਐਸ.ਐਚ.ਜੀ(ਸੈਲਫ ਹੈਲਫ ਗਰੁੱਪ), ਜੇ.ਐਲ.ਜੀ.(ਜੁਆਇੰਟ ਲਾਇਬਿਲਟੀ ਗਰੱਪ) ਅਤੇ ਐਮ.ਈ.ਡੀ.ਪੀ.(ਮਾਈਕਰੋ ਐਂਟਰਪ੍ਰਾਈਜ਼ ਡਿਵੈਲਪਮੈਂਟ ਪ੍ਰੋਗਰਾਮ) ਦੁਆਰਾ ਪੇਂਡੂ ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਇਸ ਮੌਕੇ ਚੱਲ ਰਹੇ ਸਾਰੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਤਾਂ ਜੋ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਣ।