ਨੈਕ ਵੱਲੋਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਨੂੰ ‘ਏ’ ਗਰੇਡ ਵਜੋਂ ਮਾਨਤਾ

0
1833

 

ਪਟਿਆਲਾ, 16 ਮਈ: (ਧਰਮਵੀਰ ਨਾਗਪਾਲ) ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਬੰਗਲੌਰ ਵੱਲੋਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਨੂੰ ‘ਏ’ ਗਰੇਡ ਵਜੋਂ ਮਾਨਤਾ ਦਿੱਤੀ ਗਈ ਹੈ। ਨੈਕ ਦੇਸ਼ ਦੀ ਸਭ ਤੋਂ ਮਿਆਰੀ ਐਕਰੀਡੇਸ਼ਨ ਏਜੰਸੀ ਹੈ। ਦੇਸ਼ ਦੀਆਂ 18 ਰਾਸ਼ਟਰੀ ਲਾਅ ਯੂਨੀਵਰਸਿਟੀਆਂ ਵਿੱਚੋਂ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਇਹ ਮਾਨਤਾ ਹਾਸਲ ਕਰਨ ਵਾਲੀ ਪਹਿਲੀ ਅਤੇ ਇਕਲੌਤੀ ਯੂਨੀਵਰਸਿਟੀ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਹਾਲ ਹੀ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ, ਐਕਰੀਡੇਸ਼ਨ ਚਾਹੁੰਦੀਆਂ ਉਚੇਰੀ ਪੜ•ਾਈ ਵਾਲੀਆਂ ਸਾਰੀਆਂ ਸੰਸਥਾਵਾਂ ਲਈ ਇਹ ਲਾਜ਼ਮੀ ਬਣਾਉਣ, ਨੈਕ ਇੱਕ ਸੰਵਿਧਾਨਕ ਸੰਸਥਾ ਹੈ ਜੋ ਇਹ ਜ਼ਿੰਮੇਵਾਰੀ ਨਿਭਾਉਂਦੀ ਹੈ।
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਦੇ ਲਾਅ ਦੇ ਵਾਈਸ ਚਾਂਸਲਰ ਡਾ. ਪੀ.ਐਸ. ਜੈਸਵਾਲ ਨੇ ਕਿਹਾ ਕਿ ‘‘ ਨੈਕ ਵੱਲੋਂ ਯੂਨੀਵਰਸਿਟੀ ਨੂੰ 4 ਅੰਕਾਂ ਵਿੱਚੋਂ ਸਭ ਤੋਂ ਵੱਧ 3.32 ਅੰਕ ਦੇ ਕੇ ਮਾਨਤਾ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਇਹ ਨਾ ਕੇਵਲ ਯੂਨੀਵਰਸਿਟੀ ਬਲਕਿ ਸਮੁੱਚੇ ਰਾਜ ਲਈ ਇੱਕ ਮਾਣ ਭਰਿਆ ਪਲ ਹੈ ਜਦੋਂ ਬਹੁਤ ਘੱਟ ਸਮੇਂ ਅੰਦਰ ਹੀ ਯੂਨੀਵਰਸਿਟੀ ਨੇ ਦੇਸ਼ ਦੀਆਂ ਹੋਰ ਲਾਅ ਯੂਨੀਵਰਸਿਟੀਆਂ ਵਿੱਚੋਂ ਸਿਖਰ ਦਾ ਦਰਜਾ ਹਾਸਲ ਕਰ ਲਿਆ ਹੈ। ਇਹ ਸਾਡਾ ਪਹਿਲਾ ਨਿਰਧਾਰਨ ਹੈ ਅਤੇ ਸਾਨੂੰ ‘ਏ’ ਗਰੇਡ ਮਿਲਿਆ ਹੈ।
ਨੈਕ ’ਤੇ ਆਧਾਰਿਤ ਇੱਕ ਛੇ ਮੈਂਬਰੀ ਟੀਮ ਵੱਲੋਂ ਸੈਂਟਰਲ ਯੂਨੀਵਰਸਿਟੀ ਆਫ਼ ਕਸ਼ਮੀਰ ਟਰਾਂਸਿਟ ਕੈਂਪਸ, ਸਨਾਵਰ, ਸ਼੍ਰੀਨਗਰ ਦੇ ਵਾਈਸ ਚਾਂਸਲਰ ਪ੍ਰੋ. ਮਹਿਰਾਜ-ਉਦ-ਦੀਨ ਦੀ ਅਗਵਾਈ ਹੇਠ 26 ਤੋਂ 29 ਅਪ੍ਰੈਲ 2015 ਤੱਕ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦਾ ਦੌਰਾ ਕੀਤਾ ਗਿਆ ਸੀ।
ਵਾਈਸ ਚਾਂਸਲਰ ਨੇ ਕਿਹਾ ਕਿ ‘ਨੈਕ’ ਵੱਲੋਂ ‘ਏ’ ਗਰੇਡ ਨਾਲ ਮਾਨਤਾ ਦਿੱਤੇ ਜਾਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਯੂਨੀਵਰਸਿਟੀ ਵੱਲੋਂ ਗੁਣਵੱਤਾ ਨੂੰ ਤਰਜੀਹ ਦੇਣ ਅਤੇ ਗੁਣਵੱਤਾ ਨੂੰ ਵਧਾਉਣ ਵਿੱਚ ਸਰਵੋਤਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਯੂਨੀਵਰਸਿਟੀ ਗਰਾਂਟਸ ਕਮਿਸ਼ਨ, ਸੋਸ਼ਲ ਜਸਟਿਸ ਮੰਤਰਾਲੇ, ਕਾਨੂੰਨ ਵਿਭਾਗ ਜਿਹੇ ਉਚ ਅਦਾਰਿਆਂ ਵੱਲੋਂ ਇਸ ਯੂਨੀਵਰਸਿਟੀਆਂ ਨੂੰ ਗਰਾਂਟਾਂ, ਐਵਾਰਡ ਅਤੇ ਮਾਨਤਾ ਦਿੱਤੇ ਜਾਣ ਨਾਲ ਯੂਨੀਵਰਸਿਟੀ ਦਾ ਮਿਆਰ ਵੀ ਵਧਿਆ ਹੈ।
ਦੌਰਾ ਕਰਨ ਵਾਲੀ ਟੀਮ ਵੱਲੋਂ ਆਪਣੀ ਰਿਪੋਰਟ ਵਿੱਚ ਇਸ ਯੂਨੀਵਰਸਿਟੀ ਦੇ ਪ੍ਰਬੰਧਾਂ ਹੇਠ ਹੋਈਆਂ ਵੱਡੀ ਗਿਣਤੀ ਦੀਆਂ ਖੋਜ ਪ੍ਰਕਾਸ਼ਨਾਵਾਂ ਦੀ ਸ਼ਲਾਘਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਠਕ੍ਰਮ ਦਾ ਡਿਜਾਇਨ, ਪੜ•ਾਉਣ ਸਿਖਾਉਣ ਦਾ ਅਨੁਮਾਨ, ਖੋਜਾਂ ਤੇ ਸਲਾਹ, ਵਿਦਿਆਰਥੀਆਂ ਨੂੰ ਸਹਿਯੋਗ, ਅਗਵਾਈ ਤੇ ਸਾਸ਼ਨ, ਵਿਕਾਸਮੁਖੀ ਅਭਿਆਸ ਅਤੇ ਬੁਨਿਆਦੀ ਢਾਂਚੇ ਪੱਖੋਂ ਵੀ ਸ਼ਲਾਘਾ ਮਿਲੀ ਹੈ।
ਵਾਈਸ ਚਾਂਸਲਰ ਨੇ ਕਿਹਾ ਕਿ ਸੰਸਥਾ ਦੇ ਵਿਦਿਆਰਥੀਆਂ, ਖੋਜਾਰਥੀਆਂ, ਫੈਕਲਟੀ ਅਤੇ ਸਟਾਫ਼ ਦੇ ਸਾਂਝੇ ਯਤਨਾਂ ਸਦਕਾ ਹੀ ਯੂਨੀਵਰਸਿਟੀ ਨੂੰ ‘ਏ’ ਗਰੇਡ ਐਕਰੀਡੇਸ਼ਨ ਨਾਲ ਨਿਵਾਜਿਆ ਗਿਆ ਹੈ।
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵੱਲੋਂ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਇੰਟਰਨਲ ਕੁਆਲਟੀ ਐਸ਼ੋਰੈਂਸ ਸੈਲ ਸਥਾਪਤ ਕੀਤਾ ਗਿਆ ਹੈ, ਇਸ ਸੈਲ ਵੱਲੋਂ ਸਮੁੱਚੀ ਅਸੈਸਮੈਂਟ ਅਤੇ ਐਕਰੀਡੇਸ਼ਨ ਸਬੰਧੀ ਤਾਲਮੇਲ ਕੀਤਾ ਜਾਂਦਾ ਹੈ।