ਪਟੇਲ ਕਾਲੇਜ ਰਾਜਪੁਰਾ ਵਿੱਚ ਹੋਏ ਸਮਾਰੋਹ ਸਮੇਂ ਸਵਾਮੀ ਧਰਮਬੰਧੂ ਸਰਪ੍ਰਸਤ ਵੈਦਿਕ ਮਿਸ਼ਨ ਨੇ ਸਿਰਕਤ ਕੀਤੀ

0
1282

 

ਰਾਜਪੁਰਾ (ਧਰਮਵੀਰ ਨਾਗਪਾਲ) ਸਥਾਨਕ ਪਟੇਲ ਮੇਮੋਰੀਅਲ ਨੈਸ਼ਨਲ ਕਾਲੇਜ ਵਿੱਚ ਪ੍ਰੋਫੈਸਰ ਬੀ.ਐਸ.ਸੰਧੂ ਅਤੇ ਐਸ ਐਮ ਰਾਣਾ ਦੀ ਅਗਵਾਈ ਵਿੱਚ ਕਰਾਏ ਗਏ ਸਮਾਰੋਹ ਵਿੱਚ ਸਵਾਮੀ ਧਰਮਬੰਧੂ ਸਰਪ੍ਰਸਤ ਵੈਦਿਕ ਮਿਸ਼ਨ ਸੰਗਠਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਪਟੇਲ ਕਾਲੇਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਨੇ ਕੀਤੀ ਤੇ ਉਹਨਾਂ ਕਿਹਾ ਕਿ ਗੁਰੁ ਅਤੇ ਵਿਦਿਆਰਥੀ ਦੇ ਵਿੱਚਕਾਰ ਜੀਵਨ ਵਿੱਚ ਬਹੁਤ ਮਹਤਤਾ ਹੁੰਦੀ ਹੈ ਸਵਾਮੀ ਧਰਮਬੰਧੂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਗੁਰੁ ਦੀ ਸਿਖਿਆ ਨੂੰ ਆਸ਼ਾ ਦੀ ਕਿਰਨ ਸਮਝਣਾ ਚਾਹੀਦਾ ਹੈ ਅਤੇ ਸਾਨੂੰ ਲੀਡਰ ਸ਼ਿਪ ਅਤੇ ਟੀਮ ਦਾ ਕੰਮ ਕਰਨ ਲਈ ਰਾਸ਼ਟਰਵਾਦ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਖਿਆ ਦਾ ਪ੍ਰਕਾਸ਼ ਤਦ ਹੋ ਸਕਦਾ ਹੈ ਜਦੋਂ ਵਿਦਿਆਰਥੀ ਆਪਣੇ ਮਨ ਵਿੱਚ ਇਹ ਠਾਨ ਲਵੇਂ ਕਿ ਉਹ ਆਪਣੇ ਤੋਂ ਕਮਜੋਰ ਤੇ ਜਰੂਰਤਮੰਦ ਵਿਦਿਆਰਥੀਆ ਨੂੰ ਯੋਗ ਬਣਾੁੳਣ ਲਈ ਉਹਨਾਂ ਨੂੰ ਪੜਾ ਲਿਖਾ ਕੇ ਦੇਸ਼ ਦਾ ਯੋਗ ਨਾਗਰਿਕ ਬਣਾਉਣ ਲਈ ਕੰਮ ਕਰੇ। ਡਾ. ਸੁਰੇਸ਼ ਨਾਇਕ ਨੇ ਸਵਾਮੀ ਧਰਮਬੰਧੂ ਦੀ ਵਿਦਿਆਰਥੀਆਂ ਨਾਲ ਕਰਵਾਈ ਜਾਣ ਪਹਿਚਾਣ ਕਰਵਾਕੇ ਦੋਹਾ ਵਲੋਂ ਰੂਬਰੂ ਕਰਵਾਇਆ। ਇਸ ਮੌਕੇ ਪ੍ਰੋ. ਬਲਜਿੰਦਰ ਸਿੰਘ ਗਿਲ, ਪ੍ਰੋ. ਅਮਰਦੀਪ, ਪ੍ਰੋ. ੰੋਹਮਦ ਹਬੀਬ, ਪ੍ਰੋ. ਰਮਨਦੀਪ ਸਿੰਘ, ਪ੍ਰੋ. ਅਜੋਏ ਬਤਾ, ਪ੍ਰੋ. ਸੁਨੀਲ, ਪ੍ਰੋ. ਮੋਂਟੂ ਕੁਮਾਰ, ਡਾ. ਮਨਦੀਪ ਸਿੰਘ, ਪ੍ਰੋ. ਟੀ ਐਸ ਗਰੇਵਾਲ, ਪ੍ਰੋ. ਦਲਜੀਤ ਸਿੰਘ ਆਦਿ ਹਾਜਰ ਸਨ।