ਪੰਜਾਬ ਵਿਚ ਖੇਡ ਸੱਭਿਆਚਾਰ ਦੇ ਵਾਧੇ ਲਈ ਸਰਕਾਰ ਤੇ ਸਾਈ ਨੇ ਹੱਥ ਮਿਲਾਏ

0
1617

 

ਚੁ ਸੀਨੀਅਰ ਕੋਚਾਂ, ਕੋਚਾਂ ਤੇ ਡਾਇਟੀਸ਼ੀਅਨਾਂ ਦੀ ਭਰਤੀ ਜਲਦ

ਚੰਡੀਗੜ੍ਹ, 6 ਅਪ੍ਰੈਲ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਤੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਵਲੋਂ ਸੂਬੇ ਵਿਚ ਖੇਡ ਸੱਭਿਆਚਾਰ ਦੇ ਵਾਧੇ ਲਈ ਇਕ ਵਿਸਥਾਰਤ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਤਹਿਤ ਜਿੱਥੇ ਖੇਡ੍ਯਾਂ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ ਉ¤ਥੇ ਉਭਰਦੇ ਖਿਡਾਰੀਆਂ ਨੂੰ ਹਰ ਪ੍ਰਕਾਰ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸੀਨੀਅਰ ਕੋਚਾਂ ਦੀ ਤੁਰੰਤ ਭਰਤੀ ਦਾ ਵੀ ਫੈਸਲਾ ਲਿਆ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ  ਸਿਖਲਾਈ ਦੇ ਕੇ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ।

ਇਸ ਸਬੰਧੀ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਖੇਡ ਵਿਭਾਗ ਦਾ ਵੀ ਚਾਰਜ ਹੈ, ਵਲੋਂ ਖੇਡ ਵਿਭਾਗ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਜਿਸ ਲਈ ਲੁਧਿਆਣਾ, ਜਲੰਧਰ ਤੇ ਮੁਹਾਲੀ ਵਿਖੇ ਰਿਹਾਇਸ਼ੀ ਸਪੋਰਟਸ ਟ੍ਰੇਨਿੰਗ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਾਈ, ਸਿੱਖਿਆ ਵਿਭਾਗ ਤੇ ਖੇਡ ਵਿਭਾਗ ਵਲੋਂ ਮਿਲਕੇ ਲਾਂਗ ਟਰਮ ਅਥਲੀਟ ਡਿਵੈਲਪਮੈਂਟ ਪ੍ਰੋਗਰਾਮ ਰਾਹੀਂ  ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿਚ ਪੰਜਾਬ ਦੇ ਖਿਡਾਰੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨਿਸ਼ਚਤ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਸਾਈ ਤੇ ਸੂਬਾ ਸਰਕਾਰ ਵਲੋਂ ਤਿਆਰ ਕੀਤੀ ਯੋਜਨਾ ਤਹਿਤ ਤਿਆਰ ਕੀਤੇ ਜਾ ਰਹੇ ਸਪੋਰਟਸ ਸਿਖਲਾਈ ਕੇਂਦਰਾਂ ਵਿਚ ਅਤਿ ਆਧੁਨਿਕ ਸਿਖਲਾਈ ਉਪਕਰਨ ਵੀ ਮੁਹੱਈਆ ਕਰਵਾਏ ਜਾਣਗੇ। ਉਨਾਂ ਕਿਹਾ ਕਿ ਵਰਤਮਾਨ ਸਮੇਂ ਸੂਬੇ ਦੇ ਵੱਖ-ਵੱਖ ਸਿਖਲਾਈ ਕੇਂਦਰਾਂ ਵਿਚ 845 ਖਿਡਾਰੀਆਂ ਨੂੰ ਸ਼ਿਖਲਾਈ ਦਿੱਤੀ ਜਾ ਰਹੀ ਹੈ ਅਤੇ ਨਵੇਂ ਸਥਾਪਿਤ ਕੀਤੇ ਜਾ ਰਹੇ ਸਿਖਲਾਈ ਕੇਂਦਰਾਂ ਪਿੱਛੋਂ ਇਹ ਸਮਰੱਥਾ 1300 ਹੋ ਜਾਵੇਗੀ।

ਬੁਲਾਰੇ ਨੇ ਕਿਹਾ ਕਿ ਉਭਰਦੇ ਖਿਡਾਰੀਆਂ ਨੂੰ ਮੁਕਾਬਲਿਆਂ ਤੋਂ ਪਹਿਲਾਂ ਸਿਖਲਾਈ ਦੇਣ ਨਾਲ ਉਹ ਆਪਣੀ ਖੇਡ ਪ੍ਰਤਿਭਾ ਨੂੰ ਹੋਰ ਨਿਖਾਰ ਸਕਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਤੇ ਬਲਾਕ ਪੱਧਰ ’ਤੇ ਖੇਡ ਸਹੂਲਤਾਂ ਦੇਣ ਲਈ ਵਚਨਬੱਧ ਹੈ।  ਉਨਾਂ  ਕਿਹਾ ਕਿ ਸੀਨੀਅਰ ਕੋਚਾਂ, ਕੋਚ੍ਯਾਂ, ਸਰੀਰਕ ਸਿਖਲਾਈ ਲਈ ਟ੍ਰੇਨਰਾਂ ਵਲੋਂ ਹਾਕੀ, ਕੁਸ਼ਤੀ (ਫ੍ਰੀ ਸਟਾਇਲ ਤੇ ਗਰੀਕੋ ਰੋਮਨ),ਬਾਕਸਿੰਗ, ਸਾਈਕਲਿੰਗ, ਜਿਮਨਾਸਟਿਕ (ਆਰਟਿਸਟਿਕ ਤੇ ਰਿਧਮੈਟਿਕ ), ਅਥਲੈਟਿਕਸ (ਜੰਪ, ਸਪਰਿੰਟ, ਸਧਾਰਨ ਤੇ ਲੰਬੀ ਦੂਰੀ), ਡਿਸਕਸ ਥ੍ਰੋ/ਡੈਕਾਲਥਨ, ਬਾਸਕਿਟਬਾਲਸ, ਰੋਵਿੰਗ, ਤੈਰਾਕੀ, ਬੈਡਮਿੰਟਨ, ਟੇਬਲ ਟੈਨਿਸ, ਵਾਲੀਬਾਲ ਤੇ ਵੇਟ ਲਿਫਟਿੰਗ ਸ਼ਾਮਿਲ ਹਨ।ਸੀਨੀਅਰ ਕੋਚਾਂ ਲਈ ਲੋੜੀਂਦੀਆਂ ਯੋਗਤਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਕਿਹਾ ਕਿ ਬਿਨੈਕਾਰ ਐਨ.ਆਈ.ਐਸ. ਤੋਂ ਕੋਚਿੰਗ ਵਿਚ ਡਿਪਲੋਮਾ ਪ੍ਰਾਪਤ ਹੋਵੇ ਅਤੇ ਉਸ ਕੋਲ ਕੌਮੀ ਕੋਚ ਵਜੋਂ 5 ਸਾਲ ਦਾ ਤਜ਼ਰਬਾ ਵੀ ਹੋਵੇ। ਕੋਚ ਦੀ ਆਸਾਮੀ ਲਈ ਤਜਰਬੇ ਤੋਂ ਛੋਟ ਦਿੱਤੀ ਗਈ ਹੈ।  ਫਿਜੀਕਲ ਟ੍ਰੇਨਰ ਲਈ ਬਿਨੈਕਾਰ ਨੇ ਅਥਲੈਟਿਕਸ ਵਿਚ ਐਨ.ਆਈ.ਐਸ ਤੋਂ ਡਿਪਲੋਮਾ ਪ੍ਰਾਪਤ ਕੀਤਾ ਹੋਵੇ ਜਾਂ ਪੁਣੇ ਆਰਮੀ ਇੰਸਟੀਚਿਊਟ ਆਫ ਫਿਜੀਕਲ ਟ੍ਰੇਨਿੰਗ ਤੋਂ ਏ.ਆਈ.ਪੀ.ਟੀ ਕੀਤੀ ਹੋਵੇ। ਡਾਇਟੀਸ਼ੀਅਨ ਦੇ ਅਹੁਦੇ ਲਈ ਬਿਨੈਕਾਰ ਨੇ ਐਮ.ਐਸ.ਸੀ. ਫੂਡ ਤੇ ਨਿਊਟ੍ਰੀਸ਼ੀਅਨ ਕੀਤੀ ਹੋਵੇ ਤੇ 3 ਸਾਲ ਦਾ ਤਜਰਬਾ ਹੋਵੇ।  ਸੀਨੀਅਰ ਕੋਚਾਂ ਲਈ ਉਪਰਲੀ ਉਮਰ ਹੱਦ 65 ਸਾਲ, ਕੋਚ ਲਈ 55 ਸਾਲ ਤੇ ਫਿਜੀਕਲ ਟ੍ਰੇਨਰ ਲਈ 45 ਸਾਲ ਤੇ ਡਾਇਟੀਸ਼ੀਅਨ ਲਈ 60 ਸਾਲ   ਤੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਰਜ਼ੀਆਂ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੇ ਡਾਇਰੈਕਟਰ (ਸਿਖਲਾਈ) ਨੂੰ ਭੇਜੀਆਂ ਜਾ ਸਕਦੀਆਂ ਹਨ।