ਪੱਤਰਕਾਰਾਂ ‘ਤੇ ਦਿਨੋਂ-ਦਿਨ ਸਰਕਾਰਾਂ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਜਾਗਰੂਕ ਮੋਗਾ ਦੇ ਮੁੱਖ ਚੌਕ ‘ਚ ਆਪਣੇ ਹੱਥਾਂ ‘ਚ ਤਖਤੀਆਂ ਫੜ ਕੇ ਕਈ ਘੰਟੇ ਖੜ੍ਹੇ ਰਹਿ ਕੇ ਰੋਸ ਵਿਖਾਵਾ ਕੀਤਾ ਅਤੇ ਬਾਅਦ ‘ਚ ਚੌਕ ਤੋਂ ਲੈ ਕੇ ਡੀ. ਸੀ. ਦਫਤਰ ਤੱਕ ਰੋਸ ਮਾਰਚ ਕੀਤਾ

0
1452

ਮੋਗਾ (ਗੁਰਦੇਵ ਭਾਮ )— ਪੱਤਰਕਾਰਾਂ ‘ਤੇ ਦਿਨੋਂ-ਦਿਨ ਸਰਕਾਰਾਂ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਜਾਗਰੂਕ ਨੌਜਵਾਨਾਂ ਨੇ ਮੋਗਾ ਦੇ ਮੁੱਖ ਚੌਕ ‘ਚ ਆਪਣੇ ਹੱਥਾਂ ‘ਚ ਤਖਤੀਆਂ ਫੜ ਕੇ ਕਈ ਘੰਟੇ ਖੜ੍ਹੇ ਰਹਿ ਕੇ ਰੋਸ ਵਿਖਾਵਾ ਕੀਤਾ ਅਤੇ ਬਾਅਦ ‘ਚ ਚੌਕ ਤੋਂ ਲੈ ਕੇ ਡੀ. ਸੀ. ਦਫਤਰ ਤੱਕ ਰੋਸ ਮਾਰਚ ਕੀਤਾ। ਨੌਜਵਾਨਾਂ ਨੇ ਡਿਪਟੀ ਕਮਿਸ਼ਨਰ ਮੋਗਾ ਪਰਮਿੰਦਰ ਸਿੰਘ ਗਿੱਲ ਨੂੰ ਬਲਤੇਜ ਸਿੰਘ ਪੰਨੂੰ ਨੂੰ ਇਨਸਾਫ ਦਿਵਾਉਣ ਲਈ ਮੰਗ ਪੱਤਰ ਵੀ ਦਿੱਤਾ।
ਨੌਜਵਾਨਾਂ ਨੇ ਕਿਹਾ ਕਿ ਪੱਤਰਕਾਰ ਬਲਤੇਜ ਸਿੰਘ ਪੰਨੂੰ ਖਿਲਾਫ ਝੂਠਾ ਪਰਚਾ ਸਿਆਸਤ ਤੋਂ ਪ੍ਰੇਰਿਤ ਹੈ। ਇਸ ਮੌਕੇ ਨੌਜਵਾਨਾਂ ਨੇ ਆਪਣੇ ਹੱਥਾਂ ‘ਚ ਫੜੀਆਂ ਤਖਤੀਆਂ ‘ਤੇ ਲਿਖਿਆ ਹੋਇਆ ਸੀ ਕਿ ਬਲਤੇਜ ਸਿੰਘ ਪੰਨੂੰ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਨੌਜਵਾਨ ਆਗੂਆਂ ਜਗਦੀਪ ਸਿੰਘ ਜੈਮਲ ਵਾਲਾ, ਸੁਖਜਿੰਦਰ ਸਿੰਘ ਲੋਪੋਂ, ਦਰਸ਼ਨ ਸਿੰਘ ਢੁੱਡੀਕੇ, ਅਮਿਤ ਪੁਰੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਵਿਰੋਧੀ ਨੀਤੀਆਂ ਤੇ ਗੁੰਡਾਗਰਦੀ ਖਿਲਾਫ ਉਠਣ ਵਾਲੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਐਡਵੋਕੇਟ ਨਰਿੰਦਰਪਾਲ ਸਿੰਘ ਚਾਹਲ, ਜਗਜੀਤ ਸਿੰਘ ਮੋਗਾ, ਗੁਰਜੰਟ ਸਿੰਘ ਚੂਹੜਚੱਕ, ਅਮਰੀਕ ਸਿੰਘ ਲੋਪੋਂ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।