ਬਿਨਾਂ ਪ੍ਰਵਾਨਗੀ ਪਟਾਖੇ/ਆਤਿਸ਼ਬਾਜੀ ਵੇਚਣ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ : ਲਖਮੀਰ ਸਿੰਘ

0
1335

ਐਸ.ਏ.ਐਸ.ਨਗਰ: 6 ਨਵੰਬਰ (ਧਰਮਵੀਰ ਨਾਗਪਾਲ) ਦਿਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਬ ਡਿਵੀਜਨ ਵਿੱਚ ਬਿਨ•ਾਂ ਪ੍ਰਵਾਨਗੀ ਤੋਂ ਆਤਿਸ਼ਬਾਜੀ/ਪਟਾਖੇ ਵੇਚਣ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਪ੍ਰਵਾਨਗੀ ਨਾਲ ਆਤਿਸ਼ਬਾਜੀ / ਪਟਾਖੇ ਵੇਚਣ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ , ਕੇਵਲ ਇਨ•ਾਂ ਥਾਵਾਂ ਤੇ ਹੀ ਪਟਾਖਿਆਂ ਦੀ ਵਿਕਰੀ ਹੋਵੇਗੀ। ਇਸ ਗੱਲ ਦੀ ਜਾਣਕਾਰੀ ਐਸ.ਡੀ.ਐਮ ਮੋਹਾਲੀ ਸ੍ਰੀ ਲਖਮੀਰ ਸਿੰਘ ਨੇ ਦੱਸਿਆ ਕਿ ਆਤਿਸਬਾਜੀ ਅਤੇ ਪਟਾਖੇ ਵੇਚਣ ਵਾਲੇ ਜੇਕਰ ਨਿਯਮਾਂ ਦੀ ਉÑਲੰਘਣਾ ਕਰਨਗੇ ਤਾਂ ਉਨ•ਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਸ੍ਰੀ ਸਿੰਘ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪਟਾਖਿਆਂ ਦੀ ਵਿਕਰੀ ਲਈ ਨਿਰਧਾਰਤ ਥਾਵਾਂ ਫੇਜ-2 ਬੱਸੀ ਸਿਨੇਮਾ ਦੇ ਨਾਲ ਪਾਰਕਿੰਗ ਗਰਾਉਂਡ ਵਿੱਚ, ਫੇਜ਼-8 ਮੰਡੀ ਗਰਾਉਂਡ ਸਾਹਮਣੇ ਵਾਈ.ਪੀ.ਐਸ. ਸਕੂਲ, ਆਪਣੀ ਸਬਜੀ ਮੰਡੀ ਫੇਜ਼-11, ਸਰਵਿਸ ਰੋਡ ਦੇ ਨਾਲ, ਪਿੰਡ ਸੋਹਾਣਾ ਵਿਖੇ ਫਿਰਨੀ ਤੋਂ ਬਾਹਰ ਖਾਲੀ ਗਰਾਂਉਂਡ ਵਿੱਚ ਅਤੇ ਬਨੂੰੜ ਵਿਖੇ ਸਰਕਾਰੀ ਸੀਨੀਅਰ ਸਕੂਲ ਦੇ ਸਾਹਮਣੇ ਖਾਲੀ ਗਰਾਉਂਡ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋ ਪਾਬੰਦੀ ਵਾਲੇ ਪਟਾਖੇ ਨਹੀਂ ਵੇਚੇ ਜਾਣਗੇ। ਪਟਾਖੇ ਵੇਚਣ ਵਾਲੇ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਉਹ ਦਿਮਾਗੀ ਤੋਰ ਤੇ ਤੰਦਰੁਸਤ ਹੋਵੇ ਅਤੇ ਉਸ ਨੇ ਕਿਸੇ ਕਿਸਮ ਦਾ ਨਸ਼ਾ ਬਗੈਰਾ ਨਾ ਕੀਤਾ ਹੋਵੇ। ਪਟਾਖੇ ਵੇਚਣ ਵਾਲੇ ਨੂੰ ਅੱਗ ਬੁਝਾਉ ਯਤਰਾਂ ਜਿਵੇ ਕਿ 200 ਲੀਟਰ ਪਾਣੀ, 10 ਬੋਰੀਆਂ ਰੇਤਾਂ ਅਤੇ ਕੰਬਲ ਆਦਿ ਦਾ ਪ੍ਰਬੰਧ ਕਰਨਾ ਪਵੇਗਾ। ਆਤਿਸਬਾਜੀ ਵਾਲੀ ਥਾਂ ਕੋਲ ਸਿਗਰੇਟ ਪੀਣਾ ਮਨਾ ਹੈ ਦਾ ਬੋਰਡ ਲਗਿਆਂ ਹੋਣਾ ਚਾਹੀਦਾ ਹੈ।
ਐਸ.ਡੀ.ਐਸ.ਨੇ ਅੱਗੋ ਹੋਰ ਦੱਸਿਆ ਕਿ ਦਿਵਾਲੀ ਦੇ ਤਿਉਹਾਰ ਦੇ ਮੱਦੇਨਜਰ ਮਠਿਆਈਆਂ ਬਣਾਉਣ ਵਾਲੀਆਂ ਦੁਕਾਨਾਂ ਆਦਿ ਦੀ ਚੈਕਿੰਗ ਸ਼ੁਰੂ ਕੀਤੀ ਗਈ ਹੈ ਅਤੇ ਮਿਲਾਵਟ ਖੋਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।