ਬੀਬੀ ਬਲਵਿੰਦਰ ਕੌਰ ਚੀਮਾ ਵਲੋਂ ਦਰਜਨਾ ਪਿੰਡਾਂ ਦਾ ਦੌਰਾ ਤੇ ਲੋਕਾ ਦੀ ਆਵਾਜ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਦਿੱਤਾ ਭਰੋਸਾ

0
1446

 

 

ਰਾਜਪੁਰਾ (ਧਰਮਵੀਰ ਨਾਗਪਾਲ) ਸ੍ਰ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਇਸਤਰੀ ਵਿੰਗ ਜਿਲਾ ਪਟਿਆਲਾ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ ਵਲੋਂ ਰਾਜਪੁਰਾ ਦੇ ਤਕਰੀਬਨ ਦਰਜਨਾ ਪਿੰਡਾ ਵਿੱਚ ਹੰਗਾਮੀ ਬੈਠਕਾ ਕੀਤੀਆਂ ਗਈਆਂ। ਇਹਨਾਂ ਬੈਠਕਾ ਰਾਹੀ ਉਹਨਾਂ ਅਕਾਲੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਨੀਤੀਆਂ ਨੂੰ ਲੋਕਾ ਤੱਕ ਪਹੁੰਚਾਉਣ ਲਈ ਪਿੰਡ ਪਿੰਡ ਜਾ ਕੇ ਜਨ-ਸੰਪਰਕ ਕੀਤਾ ਗਿਆ। ਇਸ ਮੌਕੇ ਬੀਬੀ ਬਲਵਿੰਦਰ ਕੌਰ ਚੀਮਾ ਵਲੋਂ ਪਿੰਡ ਹਰਿਆੳ, ਸਰਾਲਾ, ਕਰਾਲਾ, ਰਾਮਪੁਰ ਖੜਾ, ਖੜੋਲਾ ਅਤੇ ਨਾਲਾਸ ਦੇ ਪਿੰਡਾ ਵਿੱਚ ਇਹ ਹੰਗਾਮੀ ਬੈਠਕਾ ਕੀਤੀਆ। ਉਹਨਾਂ ਦਸਿਆ ਕਿ ਇਸਤਰੀ ਵਿੰਗ ਜਿਲਾ ਪਟਿਆਲਾ ਵਲੋਂ ਜਿਲੇ ਦੇ ਹਰ ਪਿੰਡ ਪਿੰਡ ਜਾ ਕੇ 21 ਮੈਂਬਰੀ ਕਮੇਟੀਆਂ ਬਣਾ ਕੇ ਅਕਾਲੀਦਲ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਪਿੰਡਾ ਵਿੱਚ ਪੁੱਜ ਕੇ ਬੀਬੀ ਵਲੋਂ ਲੋਕਾ ਦੀਆਂ ਸ਼ਿਕਾਇਤਾ ਵੀ ਸੁਣਿਆ ਗਈਆਂ ਜਿਹਨਾਂ ਦਾ ਹੱਲ ਕਰਾਉਣ ਲਈ ਉਹਨਾਂ ਲੋਕਾ ਨੂੰ ਵਿਸ਼ਵਾਸ ਦਿਵਾਇਆ ਅਤੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪਿੰਡਾ ਦੇ ਲੋਕਾ ਨੂੰ ਕਿਸੇ ਕਿਸਮ ਦੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਅਕਾਲੀ ਦਲ ਦੀ ਸਰਕਾਰ ਲੋਕਾ ਦੀ ਆਪਣੀ ਸਰਕਾਰ ਹੈ ਜੋ ਹਮੇਸ਼ਾ ਲੋਕਾ ਦੇ ਹਿੱਤਾ ਦੀ ਰਾਖੀ ਕਰਦੀ ਹੈ। ਇਸ ਮੌਕੇ ਬੀਬੀ ਚੀਮਾ ਵਲੋਂ ਪਿੰਡਾ ਦੇ ਲੋਕਾ ਨੂੰ ਦਸਿਆ ਗਿਆ ਕਿ ਪੰਜਾਬ ਦੇ ਪਿੰਡਾ ਵਿੱਚ ਕੀਵੇਂ ਆਮ ਆਦਮੀ ਪਾਰਟੀ ਲੋਕਾ ਨੂੰ ਗੁੰਮਰਾਹ ਕਰ ਰਹੀ ਹੈ। ਝੂਠੇ ਸੁਪਨੇ ਦਿਖਾ ਕੇ ਲੋਕਾ ਨੂੰ ਭਰਮਾਹ ਰਹੀ ਹੈ ਪਰ ਪੰਜਾਬ ਦੀ ਜਨਤਾ ਬੜੀ ਹੀ ਸੂਝਵਾਨ ਹੈ ਜਿਹੜੀ ਸਮਾਂ ਆਉਣ ਤੇ ਇਹੋ ਜਿਹੇ ਝੂਠ ਦੇ ਸੁਦਾਗਰਾ ਨੂੰ ਸਬਕ ਸਿਖਾ ਕੇ ਮੁੜ ਪੰਜਾਬ ਵਿੱਚ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਨੂੰ ਜਿਤਾਉਣ ਗੇ। ਇਸ ਮੌਕੇ ਲੋਕਾ ਵਲੋਂ ਬੀਬੀ ਜਗੀਰ ਕੌਰ ਦਾ ਸ਼ੁੱਕਰਾਨਾ ਵੀ ਕੀਤਾ ਗਿਆ ਜਿਹਨਾਂ ਵਜੋਂ ਬੀਬੀ ਚੀਮਾ ਨੂੰ ਜਿਲਾ ਪਟਿਆਲਾ ਦਾ ਇਸਤਰੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਮੀਟਿੰਗ ਵਿੱਚ ਸ਼ਰਮਾ ਸਿੰਘ, ਰਤਨ ਮੱਲੀ, ਲਖਵੀਰ ਸਿੰਘ, ਪ੍ਰੀਤਮ ਕੌਰ, ਸੁੱਖਵਿੰਦਰ ਕੌਰ, ਜਗੀਰ ਕੌਰ, ਕ੍ਰਿਸ਼ਨਾ ਦੇਵੀ, ਸੁਰਜੀਤ ਕੌਰ, ਕਰਮਜੀਤ ਕੌਰ, ਸੋਨੂੰ, ਸੁਰਿੰਦਰ ਸਿੰਘ ਅਤੇ ਸੱਜਣ ਸਿੰਘ ਹਾਜਰ ਸਨ।