ਮੋਹਾਲੀ 13 ਅਗਸਤ (ਧਰਮਵੀਰ ਨਾਗਪਾਲ) ਮਸ਼ਹੂਰ ਬਾਲੀਵੁੱਡ ਸਟਾਰ ਬੌਬੀ ਦਿਉਲ ਨੇ ਆਰੀਅਨ ਗਰੁੱਪ ਆਫ ਕਾਲਜਿਜ ਵਿਚ ਸ਼ਿਰਕਤ ਕਰਦੇ ਹੋਏ ਲਾਈਵ ਪ੍ਰਰਫਾਰਮਸ ਦਿਤੀ। ਆਰੀਅਨ ਗਰੁੱਪ ਆਫ ਕਾਲਜਿਜ ਦੇ ਹਜ਼ਾਰਾਂ ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਨੇ ਰਮਤਾ ਯੋਗੀ ਫਿਲਮ ਦੀ ਸਟਾਰ ਕਾਸਟ ਦੀ ਲਾਈਵ ਪਰਫਾਰਮਸ ਦੀ ਮਨਮੋਹਕ ਪੇਸ਼ਕਸ਼ ਨੂੰ ਮਾਣਿਆ। ਇਸ ਮੌਕੇ ਤੇ ਆਰੀਅਨ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆਂ ਮੁੱਖ ਮਹਿਮਾਨ ਸਨ।
ਇਸ ਮੌਕੇ ਤੇ ਆਪਣੇ ਪ੍ਰਸ਼ਾਸਕਾਂ ਨਾਲ ਰੂ ਬਰੂ ਹੁੰਦੇ ਹੋਏ ਅਦਾਕਾਰ ਬੌਬੀ ਦਿਉਲ ਨੇ ਦੱਸਿਆਂ ਕਿ ਬਾਲੀਵੁੱਡ ਦੀ ਬਣ ਰਹੀ ਇਹ ਨਵੀਂ ਫਿਲਮ ਅਗਲੇ ਸਾਲ ਰੀਲੀਜ਼ ਹੋਵੇਗੀ ਅਤੇ ਯਕੀਨਨ ਇਹ ਫਿਲਮ ਦਰਸ਼ਕਾਂ ਦੀ ਉਮੀਦ ਤੇ ਪੂਰੀ ਤਰਾਂ ਖਰਾ ਉੱਤਰੇਗੀ। ਇਸ ਮੌਕੇ ਬੌਬੀ ਦਿਉਲ ਨੇ ਆਰੀਅਨ ਗਰੁੱਪ ਵੱਲੋਂ ਪਾਲੀਵੁੱਡ ਇੰਡਸਟਰੀ ਲਈ ਕੀਤੇ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਬੌਬੀ ਦਿਉਲ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਪਰਹੇਜ਼ ਕਰਦੇ ਹੋਏ ਆਪਣਾ ਉੱਜਲ ਭਵਿਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਬੌਬੀ ਦਿਉਲ ਨੇ ਆਰੀਅਨ ਕਾਲਜ ਦੀਆਂ ਪੰਜ ਸਕਾਲਰਸ਼ਿਪ ਲੜਕੀਆਂ ਨੂੰ ਸਨਮਾਨਿਤ ਵੀ ਕੀਤਾ। ਜ਼ਿਕਰਯੋਗ ਹੈ ਕਿ ਵਿਜੇਤਾ ਫਿਲਮ ਦੀ ਪੇਸ਼ਕਸ਼ ਅਤੇ ਗੁ¤ਡੂ ਧਨੋਆ ਦੇ ਨਿਰਦੇਸ਼ਨ ਹੇਠ ਬਣੀ ਪੰਜਾਬੀ ਫਿਲਮ ਰਮਤਾ ਜੋਗੀ 14 ਅਗਸਤ ਨੂੰ ਪੰਜਾਬ ਸਮੇਤ ਦੇਸ ਵਿਦੇਸ਼ ਦੇ ਸਿਨੇਮਿਆਂ ਦਾ ਸਿੰਗਾਰ ਬਣੇਗੀ । ਫਿਲਮ ਦੀ ਸਮੁ¤ਚੀ ਟੀਮ ਅ¤ਜ ਪ੍ਰਮੋਸ਼ਨ ਲਈ ਪ¤ਤਰਕਾਰਾਂ ਦੇ ਰੂ-ਬਰੂ ਹੋਈ । ਨਵੇਂ ਕਲਾਕਾਰਾਂ ਨੂੰ ਉਭਾਰਨ ਲਈ ਪ੍ਰਸਿ¤ਧੀ ਹਾਸਲ ਕਰ ਚੁ¤ਕੇ ਗੁ¤ਡੂ ਧਨੋਆ ਨੇ ਇ¤ਕ ਵਾਰ ਫਿਰ ਦੀਪ ਸਿ¤ਧੂ ਅਤੇ ਰੋਣਿਕਾ ਸਿੰਘ ਦੀ ਜੋੜੀ ਨੂੰ ਰਮਤਾ ਜੋਗੀ ਰਾਹੀਂ ਪਹਿਲੀ ਵਾਰ ਦਰਸ਼ਕਾਂ ਦੇ ਮਨੋਰੰਜਨ ਲਈ ਉਤਾਰਿਆ ਹੈ । ਇਸ ਫਿਲਮ ਦੇ ਪ੍ਰੋਡਿਊਸਰ ਹਨ ਵਿਜੈ ਸਿੰਘ ਧਨੋਆ ਜਦਕਿ ਫਿਲਮ ਲਈ ਹਿੰਦੀ ਸਿਨੇਮਾ ਜਗਤ ਦੇ ਮਹਾਨ ਅਦਾਕਾਰ ਧਰਮਿੰਦਰ ਅਤੇ ਉਨ•ਾਂ ਦੇ ਪੁ¤ਤਰਾਂ ਸਨੀ ਦਿਉਲ ਅਤੇ ਬੌਬੀ ਦਿਉਲ ਨੇ ਵਿਸ਼ੇਸ਼. ਉਪਰਾਲੇ ਕੀਤੇ ਹਨ । ਫਿਲਮ ਦੀ ਕਹਾਣੀ ਸੰਤੋਸ਼. ਧਨੋਆ ਨੇ ਲਿਖੀ ਹੈ ।
ਫਿਲਮ ਦੀ ਵਿਸ਼ੇਸ਼ ਅਹਿਮੀਅਤ ਹੈ ਕਿ ਨਿਰਦੇਸ਼ਕ ਗੁ¤ਡੂ ਧਨੋਆ ਇਸ ਵਿਚ ਪਹਿਲੀ ਵਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਸ ਤੋਂ ਇਲਾਵਾ ਫਿਲਮ ਵਿਚ ਰਾਹੁਲ ਦੇਵ, ਜ਼ਫਰ ਢਿ¤ਲੋਂ, ਗਿਰੀਸ਼ ਸਹਿਦੇਵ ਅਤੇ ਫਿਲਮ ਦੇ ਚੀਫ ਸਹਾਇਕ ਨਿਰਦੇਸ਼ਕ ਅਨਿਲ ਗਰੋਵਰ ਨੇ ਵੀ ਆਪਣੀਆਂ ਭੂਮਿਕਾਵਾਂ ਨਿਭਾਈਆਂ ਹਨ । ਫਿਲਮ ਦੀ ਸ਼ੂਟਿੰਗ ਪੰਜਾਬ ਸਮੇਤ ਮੁੰਬਈ ਵਿਖੇ ਹੋਈ ਹੈ । ਹਾਲ ਵਿਚ ਹੀ ਰਿਲੀਜ਼ ਕੀਤੇ ਫਿਲਮ ਦੇ ਸੰਗੀਤ ਨੇ ਵੀ ਸਰੋਤਿਆਂ ਤੇ ਚੰਗਾ ਪ੍ਰਭਾਵ ਪਾਇਆ ਹੈ ।
ਇਸ ਮੌਕੇ ਬੋਲਦਿਆਂ ਦੀਪ ਸਿ¤ਧੂ ਨੇ ਕਿਹਾ ਕਿ ਇਸ ਤਰ•ਾਂ ਦੇ ਵ¤ਡੇ ਬੈਨਰ ਅਧੀਨ ਕੰਮ ਕਰਨ ਦਾ ਤਜਰਬਾ ਉਸ ਲਈ ਸ¤ਚਮੁ¤ਚ ਹੀ ਇ¤ਕ ਸੁਪਨਾ ਸ¤ਚ ਹੋਣ ਵਾਂਗ ਲ¤ਗਾ ਹੈ ।ਉਨ•ਾਂ ਉਮੀਦ ਜਤਾਈ ਕਿ ਉਨ•ਾਂ ਵ¤ਲੋਂ ਨਿਭਾਈ ਭੂਮਿਕਾ ਦਰਸ਼ਕਾਂ ਦੇ ਖੂਬ ਪਸੰਦ ਆਵੇਗੀ । ਅਦਾਕਾਰਾ ਰੋਣਿਕਾ ਸਿੰਘ ਨੇ ਕਿਹਾ ਕਿ ਫਿਲਮ ਹਰ ਕਿਸਮ ਦੇ ਦਰਸ਼ਕਾਂ ਦੀ ਪਸੰਦ ਬਣੇਗੀ ।
ਫਿਲਮ ਦੇ ਪ੍ਰੋਡਿਊਸਰ ਵਿਜੈ ਸਿੰਘ ਧਨੋਆ ਨੇ ਕਿਹਾ ਕਿ ਫਿਲਮ ਹਰ ਉਮਰ ਵਰਗ ਦੀ ਪਸੰਦ ਦਾ ਧਿਆਨ ਰ¤ਖ ਕੇ ਬਣਾਈ ਗਈ ਹੈ । ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰ ਗੁ¤ਡੂ ਧਨੋਆ ਨੇ ਕਿਹਾ ਕਿ ਅਦਾਕਾਰੀ ਕਰਨਾ ਇ¤ਕ ਵਿਲ¤ਖਣ ਤਜਰਬਾ ਸਾਬਤ ਹੋਇਆ ਹੈ ।