ਭਾਰਤੀ ਸਟੇਟ ਬੈਂਕ ਆਫ ਇੰਡੀਆ ਵਲੋਂ ਟਰੈਕਟਰ ਡੀਲਰਾਂ ਨਾਲ ਹੋਈ ਮੀਟਿੰਗ

0
1810

ਰਾਜਪੁਰਾ 22 ਅਗਸਤ (ਧਰਮਵੀਰ ਨਾਗਪਾਲ)  ਭਾਰਤੀ ਸਟੇਟ ਬੈਂਕ ਆਫ ਮੇਨ ਬ੍ਰਾਂਚ ਰਾਜਪੁਰਾ ਟਾਊਨ ਵਲੋਂ ਟਰੈਕਟਰ ਡੀਲਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦਾ ਅਯੋਜਨ  ਕੀਤਾ ਗਿਆ ਜਿਸ ਦੀ ਪ੍ਰਧਾਨਗੀ  ਸਟੇਟ ਬੈਂਕ ਆਫ ਇੰਡੀਆ ਦੇ ਖੇਤਰੀ ਪ੍ਰਬੰਧਕ ਸ੍ਰੀ ਐਸ.ਕੇ. ਸੂਦ ਨੇ ਕੀਤੀ। ਉਹਨਾਂ ਦੇ ਨਾਲ ਆਰ ਬੀ ੳ ਪਟਿਆਲਾ ਤੋਂ ਸ਼੍ਰੀ ਸ਼ਿਵ ਚਾਵਲਾ ਚੀਫ ਮਨੇਜਰ ਰੂਰਲ ਅਤੇ ਰਾਜਪੁਰਾ ਮੇਨ ਬ੍ਰਾਂਚ ਦੇ ਮੁੱਖ ਸ਼ਾਖਾ ਪ੍ਰਬੰਧਕ ਸ੍ਰੀ ਮਨੋਹਰ ਸਿੰਘ ਸ਼ਾਂਡਿਲ ਅਤੇ ਹੋਰ ਗੁਲਸ਼ਨ ਬਰੇਜਾ ਪ੍ਰਬੰਧਕ (ਆਰ.ਬੀ.ਡੀ) ਅਤੇ ਖੇਤਰ ਅਧਿਕਾਰੀ ਸ਼੍ਰੀ ਆਰ.ਕੇ ਸਿੰਗਲਾ ਨੇ ਟਰੈਕਟਰ ਡੀਲਰਾ ਦੇ ਸਾਹਮਣੇ ਲੋਨ ਸਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਟਰੈਕਟਰ ਲੋਨ ਲਈ ਭਾਰਤੀ ਸਟੇਟ ਬੈਂਕ ਆਫ ਇੰਡੀਆ ਦੀਆਂ ਸਮੂਹ ਸ਼ਾਖਾਵਾਂ ਵਲੋਂ ਬਹੁਤ ਹੀ ਘੱਟ ਵਿਆਜ ਦਰਾਂ ਤੇ ਲੋਨ ਉਪਲਬਧ ਹਨ ਜਿਸਦਾ ਲੋਕਾ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਭਾਰਤੀ ਸਟੇਟ ਬੈਂਕ ਰਾਜਪੁਰਾ ਦੇ ਮੁੱਖ ਪ੍ਰਬਧਕ ਸ੍ਰੀ ਐਮ.ਐਸ ਸਾਂਡਿਲ ਨੇ ਲੋਨ ਸਬੰਧੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਜਾਰੀ ਕੀਤੇ ਗਏ ਬੀਮਾ ਯੋਜਨਾਵਾਂ ਸਬੰਧੀ ਵੀ ਜਾਣਕਾਰੀ ਦਿੱਤੀ  ਅਤੇ ਉਹਨਾਂ ਸਮੂਹ ਮੁੱਖ ਮਹਿਮਾਨਾਂ ਅਤੇ ਹਾਜਰੀਨ ਲੋਕਾ ਦਾ ਤਹਿਦਿਲੋਂ ਧੰਨਵਾਦ ਕੀਤਾ।