ਭੌਂ ਬਿੱਲ ਦੀਆਂ ਸੋਧਾਂ ’ਤੇ ਅਕਾਲੀ ਦਲ ਨੇ ਕਿਸਾਨਾਂ ਨਾਲ ਕੀਤਾ ਧੋਖਾ: ਬਾਜਵਾ ਸੋਧਾਂ ਦੀ ਵਾਪਿਸੀ ਰਾਹੁਲ ਗਾਂਧੀ ਦੀ ਅਗਵਈ ’ਚ ਕਾਂਗਰਸ ਦੀ ਪਹਿਲੀ ਵੱਡੀ ਜਿੱਤ ਜ਼ਿਲ੍ਹਾ ਮਾਨਸਾ ਦੇ ਮਨੀਕਰਨ ਸਾਹਿਬ ਪੀੜਤਾਂ ਦੇ ਭੋਗ ਸਮਾਗਮ ’ਚ ਸ਼ਾਮਿਲ ਹੋਏ ਬਾਜਵਾ

0
1663

 

ਮਾਨਸਾ/ਬਠਿੰਡਾ/ਚੰਡੀਗੜ੍ਹ, 4 ਅਗਸਤ; (ਧਰਮਵੀਰ ਨਾਗਪਾਲ) ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਪ੍ਰਸਤਾਵਿਤ ਭੌਂ ਪ੍ਰਾਪਤੀ ਬਿੱਲ ਨੂੰ ਲੈ ਕੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਤੋਂ ਨਰਿੰਦਰ ਮੋਦੀ ਸਰਕਾਰ ਨੇ ਹੁਣ ਆਪਣੇ ਪੈਰ ਵਾਪਿਸ ਖਿੱਚ ਲਏ ਹਨ। ਉਨ੍ਹਾਂ ਨੇ ਇਸਨੂੰ ਰਾਹੁਲ ਗਾਂਧੀ ਦੀ ਪ੍ਰਭਾਵਸ਼ਾਲੀ ਅਗਵਾਈ ’ਚ ਕਾਂਗਰਸ ਦੀ ਪਹਿਲੀ ਵੱਡੀ ਜਿੱਤ ਕਰਾਰ ਦਿੱਤਾ ਹੈ, ਜਿਸਨੇ ਲਗਾਤਾਰ ਸਰਕਾਰ ’ਤੇ ਦਬਾਅ ਬਣਾਏ ਰੱਖਿਆ। ਮਾਨਸਾ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਯੂ.ਪੀ.ਏ 2 ਨੇ 2013 ’ਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਉਚਿਤ ਮੁਆਵਜ਼ੇ ਦਾ ਅਧਿਕਾਰ ਤੇ ਭੌਂ ਪ੍ਰਾਪਤੀ ’ਚ ਪਾਰਦਰਸ਼ਿਤਾ, ਮੁੜ ਵਸੇਵੇਂ ਤੇ ਮੁੜ ਸਥਾਪਿਤੀ ਕਾਨੂੰਨ ਬਣਾਇਆ ਸੀ, ਜਿਸਦਾ ਉਸ ਵੇਲੇ ਭਾਜਪਾ ਨੇ ਵੀ ਸਮਰਥਨ ਕੀਤਾ। ਹਾਲਾਂਕਿ ਸੱਤਾ ’ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਪੋਰੇਟਾਂ ਦੇ ਦਬਾਅ ਹੇਠ ਕਾਨੂੰਨ ’ਚ ਸੋਧ ਕਰਨ ਤੇ ਸਾਰੇ ਕਿਸਾਨ ਹਿਤੈਸ਼ੀ ਪ੍ਰਾਵਧਾਨਾਂ ਨੂੰ ਵਾਪਿਸ ਲੈਣ ਲਈ ਕੋਈ ਸਮਾਂ ਨਾ ਗੁਆਇਆ, ਜਿਨ੍ਹਾਂ ਨੇ ਚੋਣਾਂ ਦੌਰਾਨ ਭਾਜਪਾ ਨੂੰ ਫੰਡ ਦਿੱਤੇ ਸਨ। ਬਾਜਵਾ ਨੇ ਕਿਹਾ ਕਿ ਕਾਂਗਰਸ ਨੇ ਐਨ.ਡੀ.ਏ ’ਤੇ ਦਬਾਅ ਬਣਾਇਆ ਤੇ ਦੇਸ਼ ਦੇ ਕਿਸਾਨਾਂ ਨੂੰ ਸਰਗਰਮ ਕੀਤਾ। ਰਾਹੁਲ ਗਾਂਧੀ ਨੇ ਪਾਰਲੀਮੇਂਟ ਦੇ ਅੰਦਰ ਤੇ ਬਾਹਰ ਇਨ੍ਹਾਂ ਸੋਧਾਂ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਅਕਾਲੀ ਦਲ ਨੇ ਲੋਕ ਸਭਾ ’ਚ ਭੋਂ ਪ੍ਰਾਪਤੀ ਬਿੱਲ ਦਾ ਵਿਰੋਧ ਨਹੀਂ ਕੀਤਾ, ਜਿਸ ਨਾਲ ਪਾਰਟੀ ਦਾ ਭਾਂਡਾਫੋੜ ਹੋ ਗਿਆ ਹੈ। ਉਨ੍ਹਾਂ ਨੇ ਬਾਦਲ ’ਤੇ ਸੂਬੇ ਦੇ ਕਿਸਾਨਾਂ ਨੂੰ ਨਜਰਅੰਦਾਜ ਕਰਨ ਦਾ ਦੋਸ਼ ਲਗਾਇਆ। ਖਾਸ ਕਰਕੇ ਕਈ ਪਿੰਡਾਂ ਦੀ ਜ਼ਮੀਨੀ ਹਾਲਤ ਬਹੁਤ ਮਾੜੀ ਹੈ, ਲੋਕ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ, ਪਰ ਸਰਕਾਰ ਉਨ੍ਹਾਂ ਨੂੰ ਰਾਹਤ ਪਹੁੰਚਾਉਣ ’ਚ ਫੇਲ੍ਹ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਤਾਜ਼ਾ ਮਾਮਲਾ ਸੁਰਦੂਲਗੜ੍ਹ ਇਲਾਕੇ ਦੇ ਪਿੰਡਾਂ ਦਾ ਹੈ, ਜਿਥੇ ਹੈਪੀਟਾਈਟਿਸ ਸੀ ਫੈਲ੍ਹ ਗਿਆ ਸੀ। ਜਿਸ ਨਾਲ ਦੋ ਪਿੰਡ ਫੂਸ ਮੰਡੀ ਤੇ ਅਹਲੂਪੁਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਲਾਜ਼ ਦੀ ਲਾਗਤ ਜ਼ਿਆਦਾ ਨਹੀਂ ਸੀ, ਪਰ ਸਰਕਾਰ ਲੋਕਾਂ ਨੂੰ ਰਾਹਤ ਦਿਲਾਉਣ ’ਚ ਨਾਕਾਮ ਰਹੀ। ਉਨ੍ਹਾਂ ਨੇ ਬਾਦਲ ਸਰਕਾਰ ’ਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਅਪਰਾਧਿਕ ਨਜ਼ਰਅੰਦਾਜ ਕਰਨ ਦਾ ਦੋਸ਼ ਲਗਾਇਆ ਹੈ ਤੇ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਬਾਜਵਾ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੇ ਸ੍ਰੀ ਮਨੀਕਰਨ ਸਾਹਿਬ ਬੱਸ ਹਾਦਸੇ ਦੇ ਪੀੜਤਾਂ ਦੇ ਭੋਗ ਸਮਾਗਮ ’ਚ ਸ਼ਾਮਿਲ ਹੋਏ। ਉਨ੍ਹਾਂ ਨੇ ਵਾਰੀ ਵਾਰੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਜ਼ਲਦੀ ਹੀ ਅਜੀਤ ਸਿੰਘ ਮੋਫਰ ਸਮੇਤ ਇਕ ਵਫਦ ਲੈ ਕੇ ਮੁੱਖ ਮੰਤਰੀ ਬਾਦਲ ਨੂੰ ਮਿਲਣਗੇ ਅਤੇ ਹਰੇਕ ਪਰਿਵਾਰ ਨੂੰ ਤੁਰੰਤ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕਰਨਗੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਕੋਲ ਵੀ ਇਹ ਮੁੱਦਾ ਚੁੱਕਣਗੇ, ਜੋ ਪਹਿਲਾਂ ਹੀ ਮੁਆਵਜ਼ੇ ਦਾ ਐਲਾਨ ਕਰ ਚੁੱਕੇ ਹਨ ਅਤੇ ਬਚਾਅ ਕਾਰਜ਼ ਜੰਗੀ ਪੱਧਰ ’ਤੇ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਬਾਜਵਾ ਨਾਲ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਜ਼ਿਲ੍ਹਾ ਕਾਂਗਰਸ ਮਾਨਸਾ ਦੇ ਪ੍ਰਧਾਨ ਬਿਕ੍ਰਮ ਸਿੰਘ ਮੋਫਰ, ਰਾਜ ਕੁਮਾਰ ¦ਬੜਦਾਰ ਤੇ ਅਸ਼ੋਕ ਕੁਮਾਰ ਸਾਬਕਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ, ਬਬਲਜੀਤ ਸਿੰਘ ਖਿਆਲਾ, ਜਸਵੰਤ ਸਿੰਘ ਪਾਹੜੇ ਭਾਇਕੇ, ਕਾਮਰੇਡ ਗੁਰਮੀਤ ਸਿੰਘ ਜੋਗਾ, ਸੁਰਿੰਦਰ ਆਹਲੂਵਾਲੀਆ, ਖੁਸ਼ਬਾਜ ਸਿੰਘ ਜਟਾਨਾ, ਤੁਸ਼ਪਿੰਦਰ ਭੋਪਾਲ ਯੂਥ ਹਲਕਾ ਮਾਨਸਾ, ਸਰਪੰਚ ਅੱਪੀ ਛੱਬੜ, ਅਮਰੀਕ ਸਿੰਘ ਸਰਪੰਚ, ਬਿੰਦਰ ਸਿੰਘ, ਮੇਗਾ ਸਿੰਘ ਪ੍ਰਧਾਨ ਨਗਰ ਕੌਂਸਲ ਜੋਗਾ, ਚਰਨਜੀਤ ਕਾਲਾ, ਘੱਗਰ ਸਿੰਘ ਇੰਟਕੇ ਪ੍ਰਧਾਨ ਲਾਲੋਆਨਾ, ਮੱਖਣ ਸਿੰਘ ਰਾਲਾ, ਟੋਨੀ ਕੋਟਾਰਾ, ਵੀ ਮੌਜ਼ੂਦ ਰਹੇ।