ਮਾਨਵ ਸੇਵਾ ਮਿਸ਼ਨ ਵਲੋਂ ਦੀਵਾਲੀ ਲਈ 300 ਜਰੂਰਤਮੰਦਾ ਨੂੰ ਮਿਠਾਈਆ ਦਿੱਤੀਆ

0
1521

ਰਾਜਪੁਰਾ (ਡੀਵੀ ਨਿਊਜ ਪੰਜਾਬ) ਮਾਨਵ ਸੇਵਾ ਮਿਸ਼ਨ ਰਜਿਸਟਰਡ ਰਾਜਪੁਰਾ ਵਲੋਂ 300 ਜਰੂਰਤ ਮੰਦ ਅਤੇ ਬੇਸਹਾਰਾ ਵਿਧਵਾਵਾ ਨੂੰ ਦਿਵਾਲੀ ਦੀ ਖੁਸ਼ੀ ਵਿੱਚ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਵਿੱਚ ਇੱਕ ਸੋ ਰੁਪਏ ਤੋਂ ਉਪਰ ਦੀ ਰਾਸ਼ੀ ਬੰਦ ਲਿਫਾਫਿਆਂ ਵਿੱਚ ਦੋ ਕਿਲੋ ਮਿਠਾਈ ਅਤੇ ਲੇਡੀਜ ਸੂਟ ਦੇ ਕੇ ਇਸ ਤਰਾਂ ਦੀ ਸਮਾਜ ਸੇਵਾ ਕਰਕੇ ਖੁਸ਼ੀ ਜਾਹਿਰ ਕੀਤੀ ਅਤੇ ਸਮੂਹ ਲੋਕਾ ਨੂੰ ਚਾਹ ਅਤੇ ਮੱਠੀ ਸਮੋਸੇ ਦੀ ਸੇਵਾ ਵੀ ਕੀਤੀ ਗਈ। ਮਿਸ਼ਨ ਦੇ ਪ੍ਰਧਾਨ ਸ਼੍ਰੀ ਹਰੀਸ਼ ਹੰਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਿਵਾਲੀ ਦੇਣ ਦੀ ਇਹ ਸੇਵਾ ਅਸ਼ੋਕ ਰਾਜਾ ਅਤੇ ਏ.ਕੇ ਅਗਰਵਾਲ ਜੋ ਕਿ ਜਿਲਾ ਉੂਨਾ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਵਲੋਂ ਕੀਤੀ ਜਾਂਦੀ ਹੈ।ਇਸ ਮਹਾਨ ਸੇਵਾ ਵਿੱਚ ਸ਼੍ਰੀ ਹਰੀਸ਼ ਹੰਸ ਪ੍ਰਧਾਨ ਦੇ ਇਲਾਵਾ,ਸਤੀਸ਼ ਕੁਮਾਰ ਡਾਹਰਾ, ਗੋਰਵ ਕੁਕਰੇਜਾ, ਸ਼ਾਂਤੀ, ਵਿਸ਼ਾਲ ਹੰਸ ਅਤੇ ਰਾਧਾ ਕ੍ਰਿਸ਼ਨ ਵਿਸ਼ੇਸ ਤੌਰ ਤੇ ਹਾਜਰ ਸਨ।