ਮਾਮਲਾ ਰਾਜਪੁਰਾ ਵਿੱਖੇ ਵਿੱਕ ਰਹੀ ਨਕਲੀ ਕੀਟ ਨਾਸ਼ਕ ਦਵਾਈਆਂ ਦਾ, ਖੇਤੀਬਾੜੀ ਵਿਭਾਗ ਨੇ ਲਏ 2 ਗੋਦਾਮਾ ਵਿਚੋ 3 ਕੀਟਨਾਸ਼ਕ ਦਵਾਇਆ ਦੇ ਸੈਂਪਲ

0
1253

 
ਬਿਨਾਂ ਵਿਭਾਗ ਦੀ ਮੰਜੂਰੀ ਵਿੱਚ ਰੱਖੀ 14 ਕੁਇੰਟਲ ਫਰਟੀਲਾਈਜਰ ਨੀਟਰੋ ਗੋਲਡ ਲਈ ਕਬਜੇ ਵਿੱਚ

ਰਾਜਪੁਰਾ 11 ਸਤੰਬਰ (ਧਰਮਵੀਰ ਨਾਗਪਾਲ) ਖੇਤੀਬਾੜੀ ਵਿਭਾਗ ਰਾਜਪੁਰਾ ਵਲੋਂ ਬੀਤੀ ਦੇਰ ਸ਼ਾਮ ਰਾਜਪੁਰਾ ਦੀ ਕੁਝ ਕੀਟ ਨਾਸ਼ਕ ਦਵਾਈਆਂ ਵੇਚਣ ਵਾਲਿਆਂ ਦੇ ਗੋਦਾਮਾ ਵਿੱਚ ਛਾਪੇਮਾਰੀ ਕਰਕੇ ਉਹਨਾਂ ਨੂੰ ਸੀਲ ਕਰ ਦੇਣ ਦੇ ਬਾਅਦ ਅੱਜ ਸਵੇਰੇ ਬਲਾਕ ਖੇਤੀਬਾੜੀ ਅਫਸਰ ਸ੍ਰ. ਦਲਜੀਤ ਸਿੰਘ ਗਿੱਲ ਨੇ ਆਪਣੀ ਟੀਮ ਦੇ ਨਾਲ ਗੋਦਾਮਾ ਦੀ ਸੀਲ ਖੋਲ ਕੇ ਜਾਂਚ ਕੀਤੀ ਜਿਸ ਦੇ ਚਲਦੇ ਜਗਦੀਸ਼ ਟਰੇਡਿੰਗ ਕੰਪਨੀ ਦੇ ਗੋਦਾਮ ਵਿਚੋੱ ਫਸਲਾ ਨੂੰ ਲਗਣ ਵਾਲੀ ਸੂੰਡੀ ਨੂੰ ਮਾਰਨ ਵਾਸਤੇ ਅਤੇ ਕਪਾਹ ਉਤੇ ਲਗਣ ਵਾਲੀ ਸੂੰਡੀ ਨੂੰ ਮਾਰਨ ਵਾਸਤੇ ਕੀਟ ਨਾਸ਼ਕ ਦਵਾਈ ਸੁਲਤਾਨ ਪਲਸ 708 ਲੀਟਰ ਅਤੇ ਬੁਪਰੋਫੈਜਿਨ 117 ਲੀਟਰ ਬਰਾਮਦ ਕਰਕੇ ਉਹਨਾਂ ਦੇ ਸੈਂਪਲ ਲਏ। ਇਸ ਤੋਂ ਇਲਾਵਾ ਗੋਦਾਮ ਦੇ ਅੰਦਰ ਬਿਨਾ ਮੰਜੂਰੀ ਤੋਂ ਰੱਖੀ ਹੋਈ 14 ਕੁਇੰਟਰਲ ਨੀਟਰੋ ਗੋਲਡ ਫਰਟੀਲਾਈਜਰ ਨੂੰ ਕਬਜੇ ਵਿੱਚ ਲਿਆ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪੰਜਾਬ ਦੇ ਕੁਝ ਦੁਕਾਨਦਾਰਾ ਵਲੋਂ ਨਕਲੀ ਕੀਟ ਨਾਸ਼ਕ ਦਵਾਈਆਂ ਨੂੰ ਵੇਚਣ ਦੀ ਸ਼ਿਕਾਇਤ ਤੇ ਪੰਜਾਬ ਸਰਕਾਰ ਨੇ ਛਾਪੇ ਮਾਰੀ ਦੇ ਆਦੇਸ਼ ਤੇ ਖੇਤੀ ਬਾੜੀ ਵਿਭਾਗ ਦੀ ਟੀਮ ਨੇ ਬਲਾਕ ਖੇਤੀ ਬਾੜੀ ਅਫਸਰ ਸ੍ਰ. ਦਲਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਰਾਜਪੁਰਾ ਟਾਊਨ ਦੇ ਜਗਦੀਸ ਟ੍ਰੇਡਿੰਗ ਕੰਪਨੀ ਅਤੇ ਸਵਾਸਤਿਕ ਪੈਪਸੀਸਾਈਡ ਲਿਮਟਿਡ ਕੰਪਨੀ ਦੇ ਗੋਦਾਮਾ ਵਿੱਚ ਬੀਤੀ ਦੇਰ ਸ਼ਾਮ ਛਾਪਾ ਮਾਰੀ ਕਰਕੇ ਗੋਦਾਮਾ ਨੂੰ ਸੀਲ ਕਰ ਦਿੱਤਾ ਗਿਆ ਅਤੇ ਅੱਜ ਸਵੇਰੇ  ਖੇਤੀਬਾੜੀ ਵਿਭਾਗ ਦੀ ਟੀਮ ਉਕਤ ਗੋਦਾਮਾ ਵਿੱਚ ਪਹੁੰਚੀ ਅਤੇ ਗੋਦਾਮਾ ਨੂੰ ਖੋਲ ਕੇ ਜਾਂਚ ਕੀਤੀ ਤਾਂ ਜਗਦੀਸ਼ ਟ੍ਰੇਡਿੰਗ ਕੰਪਨੀ ਦੇ ਗੋਦਾਮ ਵਿਚੋ ਬਿਨਾਂ ਵਿਭਾਗ ਦੀ ਮੰਜੂਰੀ ਤੋਂ ਰੱਖੀ ਗਈ 1400 ਕਿਲੋ ਫਰਟੀਲਾਈਜਰ ਨੀਟਰੋਗੋਲਡ ਨੂੰ ਕਬਜੇ ਵਿੱਚ ਲੈ ਲਿਆ ਅਤੇ ਨਰਮੇ ਉੱਤੇ ਛਿੜਕਾਉ ਕਰਨ ਵਾਲੀ 2 ਕੀਟ ਨਾਸ਼ਕ ਦਵਾਈਆਂ ਦੇ ਸੈਂਪਲ ਲੈ ਲਏ ਅਤੇ ਸਵਾਸਤਿਕ ਪੈਸਟੀਸਾਈਡ ਲਿਮਟਿਡ ਕੰਪਨੀ ਦੇ ਗੋਦਾਮ ਵਿਚੋ 1 ਕੀਟਨਾਸ਼ਕ ਦਵਾਈ ਦਾ ਸੈਂਪਲ ਵੀ ਲੈ ਲਿਆ ਅਤੇ ਜਾਂਚ ਵਾਸਤੇ ਭੇਜ ਦਿੱਤਾ ਗਿਆ। ਇਸ ਮੌਕੇ ਪਹੁੰਚੇ ਖੇਤੀਬਾੜੀ ਵਿਭਾਗ ਦੇ ਏ.ਡੀ.ੳ ਪਲਾਂਟ ਪ੍ਰੋਟੈਕਸ਼ਨ ਪਟਿਆਲਾ ਸ੍ਰ. ਕੁਲਦੀਪ ਇੰਦਰਸਿੰਘ ਢਿੱਲੋ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾ ਤੇ ਵਿਭਾਗ ਨੇ ਕੀਟ ਨਾਸ਼ਕ ਦਵਾਈਆਂ ਦਾ ਕੰਮ ਕਰਨ ਵਾਲੇ ਗੋਦਾਮਾ ਦੀ ਜਾਂਚ ਕੀਤੀ ਗਈ ਜਿਸ ਵਿੱਚ ਨਰਮੇ (ਕਪਾਹ) ਉੱਤੇ ਛਿੜਕਾਵ ਕਰਨ ਵਾਲੇ ਪ੍ਰੋਡੈਕਟਰ ਮਿਲੇ ਜਿਹਨਾਂ ਦੇ ਕਾਗਜ ਆਦਿ ਦੇਖਣ ਤੋਂ ਬਾਅਦ ਦੋਹਾ ਗੋਦਾਮਾ ਵਿੱਚੋ 3 ਸੈਂਪਲ ਲੈੇ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ ਜਗਦੀਸ਼ ਟ੍ਰੇਡਿੰਗ ਕੰਪਨੀ ਦੇ ਗੋਦਾਮਾ ਵਿਚੋਂ ਨੀਟਰੋਗੋਲਡ ਫਰਟੀਲਾਈਜਰ 1400 ਕਿਲੋਗ੍ਰਾਮ ਮਿਲਿਆ ਹੈ ਜਿਸ ਨੂੰ ਵੇਚਣ ਦੀ ਮੰਜੂਰੀ ਉਕਤ ਦੁਕਾਨਦਾਰ ਨਹੀਂ ਦਿੱਖਾ ਸਕਿਆਂ, ਜਿਸ ਕਰਕੇ ਉਕਤ ਫਰਟੀਲਾਈਜਰ ਨੂੰ ਸਥਾਨਕ ਪੁਲਿਸ ਦੀ ਮੌਜੂਦਗੀ ਵਿੱਚ ਕਸਟਡੀ ਵਿੱਚ ਲ਼ੇ ਕੇ ਗੋਦਾਮ ਵਿੱਚ ਰੱਖਵਾ ਦਿੱਤਾ ਗਿਆ ਹੈ। ਜੇਕਰ ਉਕਤ ਫਰਟੀਲਾਈਜਰ ਨੂੰ ਵੇਚਣ ਸਬੰਧੀ ਉਹ ਕਾਗਜਾਤ ਨਹੀਂ ਦਿਖਾ ਸਕਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਤੇ ਖੇਤੀਬਾੜੀ ਵਿਕਾਸ ਅਫਸਰ ਨੀਤੂ ਰਾਣੀ ਤੋਂ ਇਲਾਵਾ ਏ.ਐਸ. ਆਈ ਨਾਹਰ ਸਿੰਘ, ਏ. ਐਸ. ਆਈ ਬਿੰਦਰ ਸਿੰਘ ਪੁਲਿਸ ਟੀਮ ਦੇ ਨਾਲ ਮੌਜੂਦ ਸਨ।