ਮੋਗਾ ਹਾਦਸਾ ਸ਼ਰਮਨਾਕ ਤੇ ਦੁਖਦਾਈ ਕਮਲ ਸ਼ਰਮਾ

0
1383

 

ਚੰਡੀਗੜ ; ਭਾਰਤੀ ਜਨਤਾ ਪਾਰਟੀ ਨੇ ਮੋਗਾ ਬਸ ਹਾਦਸੇ ਨੂੰ ਸ਼ਰਮਨਾਕ ਅਤੇ ਦੁੱਖਦਾਈ ਦਸਦੇ ਹੋਏ ਸਰਕਾਰ ਤੋਂ ਔਰਤਾ ਦੀ ਸੁਰਖਿਆ ਨੂੰ ਯਕੀਨੀ ਕਰਨ ਦੀ ਜਰੂਰਤ ਤੇ ਜੋਰ ਦਿਤਾ ਹੈ ਅਤੇ ਇਸ ਘਟਨਾ ਦੀ ਕੜੇ ਸ਼ਬਦਾ ਵਿੱਚ ਨਿੰਦਾ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਹੈ ਕਿ ਇਸ ਘਟਨਾ ਨੇ ਪੂਰੀ ਦੁਨਿਆਂ ਵਿੱਚ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਉਹਨਾਂ ਕਿਹਾ ਕਿ ਘਟਨਾ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਹੋ ਜਿਹੀ ਉਹਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ ਤਾਂ ਕਿ ਇਸ ਤਰਾਂ ਦੀ ਘਟਨਾ ਦੁਬਾਰਾ ਨਾ ਹੋ ਸਕੇ ਅਤੇ ਹਰ ਹਾਲਤ ਵਿੱਚ ਮਹਿਲਾਵਾ ਨੂੰ ਸੁਰਖਿਆ ਮਿਲ ਸਕੇ।