ਮ੍ਰਿਤਕ ਹੋਮਗਾਰਡਾਂ ਦੇ ਵਾਰਸਾਂ ਨੂੰ ਇੱਕ ਸਾਲ ’ਚ 40.60 ਲੱਖ ਦੀ ਮਾਲੀ ਮਦਦ ਮੁਹੱਈਆ ਕਰਵਾਈ: ਧਾਲੀਵਾਲ

0
1541

ਪਟਿਆਲਾ, 6 ਜੁਲਾਈ: ਡੀ.ਜੀ.ਪੀ.ਕਮ-ਕਮਾਂਡੈਟ ਜਨਰਲ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਸ ਪੰਜਾਬ ਸ੍ਰੀ ਐਸ.ਕੇ.ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਹੋਮਗਾਰਡਜ਼ ਦੇ ਪਟਿਆਲਾ ਸਥਿਤ ਦਫ਼ਤਰ ਵੱਲੋਂ ਪਿਛਲੇ ਇੱਕ ਵਰ੍ਹੇ ਦੌਰਾਨ ਮ੍ਰਿਤਕ ਹੋਮ ਗਾਰਡ ਜਵਾਨਾਂ ਦੇ ਵਾਰਸਾਂ ਨੂੰ ਕਰੀਬ 40.60 ਲੱਖ ਰੁਪਏ ਦੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਹੋਮਗਾਰਡਜ਼ ਦੇ ਕਮਾਂਡੈਂਟ ਸ. ਰਾਏ ਸਿੰਘ ਧਾਲੀਵਾਲ ਨੇ ਦੱਸਿਆ ਕਿ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੋਮਗਾਰਡ ਦੇ ਹਰੇਕ ਜਵਾਨ ਦਾ ਬੀਮਾ ਕਰਵਾਇਆ ਜਾਂਦਾ ਹੈ ਜਿਸ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋਣ ’ਤੇ ਮ੍ਰਿਤਕ ਦੇ ਵਾਰਸਾਂ ਨੂੰ ਛੇ ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ ’ਤੇ ਤਿੰਨ ਲੱਖ ਰੁਪਏ ਬੀਮੇ ਦੀ ਰਾਸ਼ੀ ਦੀ ਅਦਾਇਗੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭਲਾਈ ਫੰਡ ਵਿੱਚੋਂ ਵੀ ਮ੍ਰਿਤਕਾਂ ਦੇ ਵਾਰਸਾਂ ਨੂੰ 32 ਹਜ਼ਾਰ ਰੁਪਏ ਮਦਦ ਵਜੋਂ ਮੁਹੱਈਆ ਕਰਵਾਏ ਜਾਂਦੇ ਹਨ। ਇਸ ਮੌਕੇ ਸ਼੍ਰੀ ਧਾਲੀਵਾਲ ਨੇ ਮ੍ਰਿਤਕ ਹੋਮ ਗਾਰਡ ਜਰਨੈਲ ਸਿੰਘ ਨੰਬਰ:30136, ਜਿਸਦੀ ਡਿਊਟੀ ਦੌਰਾਨ ਅਚਾਨਕ ਬਿਮਾਰ ਹੋਣ ਕਾਰਨ ਮੌਤ ਹੋ ਗਈ ਸੀ ਦੀ ਵਿਧਵਾ ਸ੍ਰੀਮਤੀ ਅਮਰਜੀਤ ਕੌਰ ਨੂੰ ਤਿੰਨ ਲੱਖ ਰੁਪਏ ਦੇ ਬੀਮੇ ਦਾ ਚੈ¤ਕ ਸੌਂਪਿਆ।